عن سهل بن سعد رضي الله عنه عن رسول الله صلى الله عليه وسلم قال:
«مَنْ يَضْمَنْ لِي مَا بَيْنَ لَحْيَيْهِ وَمَا بَيْنَ رِجْلَيْهِ أَضْمَنْ لَهُ الْجَنَّةَ».
[صحيح] - [رواه البخاري] - [صحيح البخاري: 6474]
المزيــد ...
ਸਹਲ ਬਿਨ ਸਅਦ (ਰਜ਼ੀਅੱਲਾਹੁ ਅੰਹੁ) ਤੋਂ ਰਿਵਾਇਤ ਹੈ ਕਿ ਰਸੂਲੁੱਲਾਹ (ਸੱਲੱਲਾਹੁ ਅਲੈਹਿ ਵ ਸੱਲਮ) ਨੇ ਫਰਮਾਇਆ:
"ਜੋ ਮੇਰੇ ਲਈ ਆਪਣੀ ਜੀਭ (ਮੂੰਹ ਦੇ ਦੋ ਜਬੜਿਆਂ ਦਰਮਿਆਨ ਦੀ ਚੀਜ਼) ਅਤੇ ਆਪਣੀ ਸ਼ਰਮਗਾਹ (ਟੰਗਾਂ ਦੇ ਦਰਮਿਆਨ ਦੀ ਚੀਜ਼) ਦੀ ਜ਼ਿਮ੍ਹੇਦਾਰੀ ਲੈ ਲਵੇ, ਮੈਂ ਉਸ ਲਈ ਜੰਨਤ ਦੀ ਜ਼ਿਮ੍ਹੇਦਾਰੀ ਲੈ ਲੈਂਦਾ ਹਾਂ।"
[صحيح] - [رواه البخاري] - [صحيح البخاري - 6474]
"ਨਬੀ ਅਕਰਮ ﷺ ਦੋ ਗੱਲਾਂ ਬਾਰੇ ਅਗਾਹੀ ਦੇ ਰਹੇ ਹਨ ਕਿ ਜੇਕਰ ਕੋਈ ਮੁਸਲਮਾਨ ਇਨ੍ਹਾਂ ਦੋਨਾਂ ਗੱਲਾਂ ਦੀ ਪਾਬੰਦੀ ਕਰੇ, ਤਾਂ ਉਹ ਜੰਨਤ ਵਿੱਚ ਦਾਖ਼ਿਲ ਹੋ ਜਾਵੇਗਾ।"
"ਪਹਿਲਾ: ਜੀਭ ਦੀ ਹਿਫ਼ਾਜ਼ਤ ਕਰਨੀ — ਅਜਿਹੀ ਗੱਲ ਨਾ ਕਰਨੀ ਜੋ ਅੱਲਾਹ ਨੂੰ ਨਾਰਾਜ਼ ਕਰੇ।"
"ਦੂਜਾ: ਸ਼ਰਮਗਾਹ ਨੂੰ ਬੇਹਾਇਆਈ ਵਿੱਚ ਪੈਣ ਤੋਂ ਬਚਾਉਣਾ।"
"ਕਿਉਂਕਿ ਇਹ ਦੋ ਅੰਗ ਹਨ ਜਿਨ੍ਹਾਂ ਰਾਹੀਂ ਗੁਨਾਹ ਸਭ ਤੋਂ ਵੱਧ ਹੁੰਦੇ ਹਨ।"