عن أبي هريرة رضي الله عنه أن رسول الله صلى الله عليه وسلم قال:
«حُجِبَتِ النَّارُ بِالشَّهَوَاتِ، وَحُجِبَتِ الْجَنَّةُ بِالْمَكَارِهِ».
[صحيح] - [رواه البخاري] - [صحيح البخاري: 6487]
المزيــد ...
ਅਬੁ-ਹੁਰੈਰਾ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ ਕਿ ਰਸੂਲੁੱਲਾਹ ﷺ ਨੇ ਫਰਮਾਇਆ:
"ਜਹੰਨਮ ਨੂੰ ਕਾਮਨਾਵਾਂ ਨਾਲ ਘੇਰ ਦਿੱਤਾ ਗਿਆ ਹੈ, ਅਤੇ ਜੰਨਤ ਨੂੰ ਨਾਪਸੰਦ ਚੀਜ਼ਾਂ (ਮੁਸੀਬਤਾਂ) ਨਾਲ ਘੇਰ ਦਿੱਤਾ ਗਿਆ ਹੈ।"
[صحيح] - [رواه البخاري] - [صحيح البخاري - 6487]
ਨਬੀ ﷺ ਦੱਸਦੇ ਹਨ ਕਿ ਜਹੰਨਮ ਉਹਨਾਂ ਚੀਜ਼ਾਂ ਨਾਲ ਘਿਰੀ ਹੋਈ ਹੈ ਜੋ ਮਨੁੱਖ ਦੇ ਮਨ ਨੂੰ ਭਾਉਂਦੀਆਂ ਹਨ, ਜਿਵੇਂ ਕਿ ਹਰਾਮ ਕੰਮ ਕਰਨੇ, ਫਰਜ਼ ਕੰਮਾਂ ਵਿੱਚ ਕਮੀ ਜਾਂ ਸੁਸਤੀ ਕਰਨੀ ਆਦਿ। ਇਸ ਲਈ ਜਿਸ ਵਿਅਕਤੀ ਨੇ ਆਪਣੇ ਮਨ ਨੂੰ ਇੱਛਾਵਾਂ/ਕਾਮਨਾਵਾਂ ਦੇ ਪਿੱਛੇ ਲਗਾ ਲਿਆ, ਉਹ ਜਹੰਨਮ ਦਾ ਹੱਕਦਾਰ ਬਣ ਗਿਆ। ਜੰਨਤ ਉਹਨਾਂ ਚੀਜ਼ਾਂ ਨਾਲ ਘਿਰੀ ਹੋਈ ਹੈ ਜੋ ਮਨੁੱਖ ਦੇ ਮਨ ਨੂੰ ਨਾਪਸੰਦ ਹਨ। ਜਿਵੇਂ ਕਿ ਪਬੰਦੀ ਨਾਲ ਫਰਜ਼ਾਂ ਦਾ ਪਾਲਣ ਕਰਨਾ, ਹਰਾਮ ਕੰਮਾਂ ਤੋਂ ਦੂਰ ਰਹਿਣਾ, ਅਤੇ ਇਸ ਰਾਹ 'ਤੇ ਚੱਲਣ 'ਤੇ ਆਉਣ ਵਾਲੀਆਂ ਮੁਸਬੀਤਾਂ ਦਾ ਸਾਹਮਣਾ ਕਰਨਾ ਆਦਿ। ਜਦੋਂ ਮਨੁੱਖ ਇਨ੍ਹਾਂ ਕੰਮਾਂ ਕਰਕੇ ਆਪਣੇ ਮਨ ਨਾਲ ਲੜਦਾ ਹੈ, ਤਾਂ ਉਹ ਜੰਨਤ ਵਿੱਚ ਦਾਖ਼ਲ ਹੋਣ ਦਾ ਹੱਕਦਾਰ ਬਣ ਜਾਂਦਾ ਹੈ।