عَنْ أَبِي سَعِيدٍ الْخُدْرِيِّ وَعَنْ أَبِي هُرَيْرَةَ رضي الله عنهما عَنِ النَّبِيِّ صلى الله عليه وسلم قَالَ:
«مَا يُصِيبُ الْمُسْلِمَ مِنْ نَصَبٍ وَلَا وَصَبٍ وَلَا هَمٍّ وَلَا حُزْنٍ وَلَا أَذًى وَلَا غَمٍّ حَتَّى الشَّوْكَةِ يُشَاكُهَا إِلَّا كَفَّرَ اللهُ بِهَا مِنْ خَطَايَاهُ».

[صحيح] - [متفق عليه] - [صحيح البخاري: 5641]
المزيــد ...

ਅਬੁ ਸਈਦ ਖੁਦਰੀ ਅਤੇ ਅਬੁ ਹੁਰੈਰਾ (ਰਜ਼ੀਅੱਲਾਹੁ ਅਨਹੁਮਾ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਨਬੀ ﷺ ਨੇ ਫਰਮਾਇਆ:
"ਇੱਕ ਮੁਸਲਮਾਨ ਨੂੰ ਜੋ ਵੀ ਥਕਾਨ, ਰੋਗ, ਦੁੱਖ, ਤਕਲੀਫ਼, ਪਰੇਸ਼ਾਨੀ, ਸਦਮਾ ਜਾਂ ਗਮ ਪਹੁੰਚਦਾ ਹੈ, ਇੱਥੋਂ ਤੱਕ ਕਿ ਜੇਕਰ ਕੋਈ ਕੰਡਾ ਵੀ ਚੁਭਦਾ ਹੈ, ਤਾਂ ਅੱਲਾਹ ਤਆਲਾ ਉਸ ਰਾਹੀਂ ਉਸ ਦੇ ਗੁਨਾਹ ਮਾਫ਼ ਕਰ ਦਿੰਦਾ ਹੈ।"

[صحيح] - [متفق عليه] - [صحيح البخاري - 5641]

ਵਿਆਖਿਆ

ਅੱਲਾਹ ਦੇ ਨਬੀ ﷺ ਦੱਸਦੇ ਹਨ ਕਿ ਮੁਸਲਮਾਨ ਨੂੰ ਜੋ ਵੀ ਬਿਮਾਰੀਆਂ, ਗਮ, ਤਕਲੀਫ਼ਾਂ, ਪਰੇਸ਼ਾਨੀਆਂ, ਮੁਸੀਬਤਾਂ, ਦੁੱਖ-ਦਰਦ, ਡਰ, ਭੁੱਖ ਤੇ ਆਰਥਿਕ ਤੰਗੀਆਂ ਆਉਂਦੀਆਂ ਹਨ; ਇੱਥੋ ਤੱਕ ਕਿ ਉਸਨੂੰ ਇੱਕ ਕੰਡਾ ਹੀ ਚੁਭਦਾ ਹੈ, ਜਿਸ ਨਾਲ ਉਸਨੂੰ ਤਕਲੀਫ਼ ਹੁੰਦੀ ਹੈ, ਤਾਂ ਇਹ ਸਾਰੀਆਂ ਚੀਜ਼ਾਂ ਉਸ ਲਈ ਗੁਨਾਹਾਂ ਦਾ ਕੱਫ਼ਾਰਾ (ਭਰਪਾਈ) ਬਣ ਜਾਂਦੀਆਂ ਹਨ।

ਹਦੀਸ ਦੇ ਫਾਇਦੇ ਵਿੱਚੋਂ

  1. ਆਪਣੇ ਮੋਮਿਨ (ਈਮਾਨ ਵਾਲੇ) ਬੰਦਿਆਂ ਉੱਤੇ ਅੱਲਾਹ ਤਆਲਾ ਦਾ ਬੇਹਿਸਾਬ ਫ਼ਜ਼ਲ (ਦਇਆ) ਤੇ ਕਰਮ (ਕਿਰਪਾ) ਕਿ ਉਨ੍ਹਾਂ ਨੂੰ ਹੋਣ ਵਾਲੇ ਛੋਟੇ ਜਿਹੇ ਨੁਕਸਾਨ ਤੇ ਤਕਲੀਫ਼ ਦੇ ਕਾਰਨ ਉਨ੍ਹਾਂ ਦੇ ਗੁਨਾਹ ਮਾਫ਼ ਕਰ ਦਿੰਦਾ ਹੈ।
  2. ਇੱਕ ਮੁਸਲਮਾਨ ਨੂੰ ਮੁਸੀਬਤਾਂ ਤੇ ਅਜ਼ਮਾਇਸ਼ਾਂ ਨੂੰ ਅੱਲਾਹ ਤਆਲਾ ਵੱਲੋਂ ਮਿਲਣ ਵਾਲੇ ਸਵਾਬ (ਇਨਾਮ) ਦਾ ਸਾਧਨ ਸਮਝਣਾ ਚਾਹੀਦਾ ਹੈ ਅਤੇ ਹਰ ਛੋਟੀ-ਵੱਡੀ ਮੁਸੀਬਤ 'ਤੇ ਸਬਰ ਕਰਨਾ ਚਾਹੀਦਾ ਹੈ; ਤਾਂ ਜੋ ਉਸ ਦੇ ਦਰਜੇ ਉੱਚੇ ਹੋਣ ਅਤੇ ਉਸਦੇ ਗੁਨਾਹ ਮਿਟਾ ਦਿੱਤੇ ਜਾਣ।
ਅਨੁਵਾਦ ਦਿਖਾਓਣਾ
ਸ਼੍ਰੇਣੀਆਂ
ਹੋਰ