عَنْ طَلْحَةَ بْنِ عُبَيْدِ اللهِ رضي الله عنه قَالَ:
جَاءَ رَجُلٌ إِلَى رَسُولِ اللهِ صَلَّى اللهُ عَلَيْهِ وَسَلَّمَ مِنْ أَهْلِ نَجْدٍ ثَائِرُ الرَّأْسِ، نَسْمَعُ دَوِيَّ صَوْتِهِ، وَلَا نَفْقَهُ مَا يَقُولُ حَتَّى دَنَا مِنْ رَسُولِ اللهِ صَلَّى اللهُ عَلَيْهِ وَسَلَّمَ، فَإِذَا هُوَ يَسْأَلُ عَنِ الْإِسْلَامِ، فَقَالَ رَسُولُ اللهِ صَلَّى اللهُ عَلَيْهِ وَسَلَّمَ: «خَمْسُ صَلَوَاتٍ فِي الْيَوْمِ وَاللَّيْلَةِ» فَقَالَ: هَلْ عَلَيَّ غَيْرُهُنَّ؟ قَالَ: «لَا، إِلَّا أَنْ تَطَّوَّعَ، وَصِيَامُ شَهْرِ رَمَضَانَ»، فَقَالَ: هَلْ عَلَيَّ غَيْرُهُ؟ فَقَالَ: «لَا، إِلَّا أَنْ تَطَّوَّعَ»، وَذَكَرَ لَهُ رَسُولُ اللهِ صَلَّى اللهُ عَلَيْهِ وَسَلَّمَ الزَّكَاةَ، فَقَالَ: هَلْ عَلَيَّ غَيْرُهَا؟ قَالَ: «لَا، إِلَّا أَنْ تَطَّوَّعَ»، قَالَ: فَأَدْبَرَ الرَّجُلُ، وَهُوَ يَقُولُ: وَاللهِ، لَا أَزِيدُ عَلَى هَذَا، وَلَا أَنْقُصُ مِنْهُ، فَقَالَ رَسُولُ اللهِ صَلَّى اللهُ عَلَيْهِ وَسَلَّمَ: «أَفْلَحَ إِنْ صَدَقَ».
[صحيح] - [متفق عليه] - [صحيح مسلم: 11]
المزيــد ...
ਤਲਹਾ ਬਿਨ ਉਬੈਦੁੱਲਾਹ ਰਜ਼ੀਅੱਲਾਹੁ ਅੰਹੁ ਤੋਂ ਰਿਵਾਇਤ ਹੈ:
ਇੱਕ ਆਦਮੀ ਨਜਦ ਦੇ ਵਸਨੀਕਾਂ ਵਿੱਚੋਂ ਰਸੂਲੁੱਲਾਹ ﷺ ਦੇ ਪਾਸ ਆਇਆ, ਉਸਦੇ ਵਾਲ ਉਲਝੇ ਹੋਏ ਸਨ। ਅਸੀਂ ਉਸਦੀ ਆਵਾਜ਼ ਦੀ ਗੂੰਜ ਸੁਣੀ, ਪਰ ਸਮਝ ਨਾ ਸਕੇ ਕਿ ਉਹ ਕੀ ਕਹਿ ਰਿਹਾ ਹੈ, ਜਦ ਤੱਕ ਕਿ ਉਹ ਰਸੂਲੁੱਲਾਹ ﷺ ਦੇ ਨੇੜੇ ਨਾ ਆ ਗਿਆ। ਪਤਾ ਲੱਗਾ ਕਿ ਉਹ ਇਸਲਾਮ ਬਾਰੇ ਪੁੱਛ ਰਿਹਾ ਸੀ।ਫ਼ਿਰ ਰਸੂਲੁੱਲਾਹ ﷺ ਨੇ ਫਰਮਾਇਆ: "ਦਿਨ ਅਤੇ ਰਾਤ ਵਿੱਚ ਪੰਜ ਨਮਾਜਾਂ।"ਉਸ ਨੇ ਪੁੱਛਿਆ: "ਕੀ ਇਹਨਾਂ ਤੋਂ ਇਲਾਵਾ ਵੀ ਕੁਝ ਮੇਰੇ ਉੱਤੇ ਹੈ?"ਉਨ੍ਹਾਂ ਨੇ ਫਰਮਾਇਆ: "ਨਹੀਂ, ਮਗਰ ਜੇ ਤੂੰ ਨਫ਼ਲ ਇਬਾਦਤ ਕਰੇ। ਅਤੇ ਰਮਜ਼ਾਨ ਦੇ ਮਹੀਨੇ ਦੇ ਰੋਜ਼ੇ।"ਉਸ ਨੇ ਪੁੱਛਿਆ: "ਕੀ ਇਹ ਤੋਂ ਇਲਾਵਾ ਵੀ ਕੁਝ ਮੇਰੇ ਉੱਤੇ ਹੈ?" ਉਨ੍ਹਾਂ ਨੇ ਫਰਮਾਇਆ: "ਨਹੀਂ, ਮਗਰ ਜੇ ਤੂੰ ਨਫ਼ਲ ਰੋਜ਼ੇ ਰਖੇ।"ਫ਼ਿਰ ਰਸੂਲੁੱਲਾਹ ﷺ ਨੇ ਉਸ ਨੂੰ ਜਕਾਤ ਬਾਰੇ ਦੱਸਿਆ।ਉਸ ਨੇ ਪੁੱਛਿਆ: "ਕੀ ਇਸ ਤੋਂ ਇਲਾਵਾ ਹੋਰ ਵੀ ਕੁਝ ਮੇਰੇ ਉੱਤੇ ਹੈ?"
ਉਨ੍ਹਾਂ ਨੇ ਫਰਮਾਇਆ: "ਨਹੀਂ, ਮਗਰ ਜੇ ਤੂੰ ਨਫ਼ਲ ਦੇਵੇ।"ਫ਼ਿਰ ਉਹ ਆਦਮੀ ਮੋੜ ਕੇ ਚਲਿਆ ਗਿਆ ਅਤੇ ਕਹਿ ਰਿਹਾ ਸੀ: "ਅੱਲਾਹ ਦੀ ਕਸਮ, ਨਾ ਤਾਂ ਮੈਂ ਇਸ ਤੋਂ ਵੱਧ ਕਰਾਂਗਾ ਅਤੇ ਨਾ ਹੀ ਘਟਾਂਗਾ।"ਤਦ ਰਸੂਲੁੱਲਾਹ ﷺ ਨੇ ਫਰਮਾਇਆ: "ਜੇ ਇਹ ਸੱਚ ਕਹਿ ਰਿਹਾ ਹੈ ਤਾਂ ਕਾਮਯਾਬ ਹੋ ਗਿਆ।"
[صحيح] - [متفق عليه] - [صحيح مسلم - 11]
ਨਜਦ ਦੇ ਵਸਨੀਕਾਂ ਵਿੱਚੋਂ ਇੱਕ ਆਦਮੀ ਨਬੀ ਕਰੀਮ ﷺ ਦੀ ਖਿਦਮਤ ਵਿੱਚ ਹਾਜ਼ਰ ਹੋਇਆ। ਉਸਦੇ ਵਾਲ ਉਲਝੇ ਹੋਏ ਸਨ ਅਤੇ ਆਵਾਜ਼ ਉੱਚੀ ਸੀ। ਜੋ ਕੁਝ ਉਹ ਕਹਿ ਰਿਹਾ ਸੀ, ਸਮਝ ਨਹੀਂ ਆ ਰਿਹਾ ਸੀ, ਜਦ ਤੱਕ ਕਿ ਉਹ ਨਬੀ ਕਰੀਮ ﷺ ਦੇ ਨੇੜੇ ਨਾ ਆ ਗਿਆ। ਫਿਰ ਉਸ ਨੇ ਇਸਲਾਮ ਦੇ ਫਰਾਇਜ਼ ਬਾਰੇ ਪੁੱਛਿਆ।
ਫਿਰ ਨਬੀ ਕਰੀਮ ﷺ ਨੇ ਨਮਾਜ਼ ਤੋਂ ਸ਼ੁਰੂਆਤ ਕੀਤੀ ਅਤੇ ਉਸ ਨੂੰ ਦੱਸਿਆ ਕਿ ਅੱਲਾਹ ਨੇ ਹਰ ਦਿਨ ਅਤੇ ਰਾਤ ਵਿੱਚ ਉਸ ਉੱਤੇ ਪੰਜ ਨਮਾਜਾਂ ਫਰਜ਼ ਕੀਤੀਆਂ ਹਨ।
ਉਸ ਨੇ ਪੁੱਛਿਆ: ਕੀ ਇਹ ਪੰਜ ਨਮਾਜਾਂ ਤੋਂ ਇਲਾਵਾ ਵੀ ਕੋਈ ਹੋਰ ਨਮਾਜ ਮੇਰੇ ਉੱਤੇ ਲਾਜ਼ਮੀ ਹੈ?
ਉਨ੍ਹਾਂ ਨੇ ਫਰਮਾਇਆ: ਨਹੀਂ, ਮਗਰ ਜੇ ਤੂੰ ਨਫ਼ਲੀ ਨਮਾਜਾਂ ਆਪਣੇ ਤੋਰ 'ਤੇ ਪੜ੍ਹੇ।
ਫਿਰ ਨਬੀ ਕਰੀਮ ﷺ ਨੇ ਫ਼ਰਮਾਇਆ: ਅਤੇ ਜੋ ਅੱਲਾਹ ਨੇ ਤੇਰੇ ਉੱਤੇ ਫਰਜ਼ ਕੀਤਾ ਹੈ, ਉਹ ਰਮਜ਼ਾਨ ਦੇ ਮਹੀਨੇ ਦੇ ਰੋਜ਼ੇ ਹਨ।
ਉਸ ਆਦਮੀ ਨੇ ਪੁੱਛਿਆ: ਕੀ ਰਮਜ਼ਾਨ ਦੇ ਰੋਜ਼ਿਆਂ ਤੋਂ ਇਲਾਵਾ ਵੀ ਮੇਰੇ ਉੱਤੇ ਹੋਰ ਕੋਈ ਰੋਜ਼ੇ ਲਾਜ਼ਮੀ ਹਨ?
ਉਨ੍ਹਾਂ ਨੇ ਫਰਮਾਇਆ: ਨਹੀਂ, ਮਗਰ ਜੇ ਤੂੰ ਨਫ਼ਲੀ ਰੋਜ਼ੇ ਰਖੇ।
ਫਿਰ ਨਬੀ ਕਰੀਮ ﷺ ਨੇ ਉਸ ਨੂੰ ਜਕਾਤ ਬਾਰੇ ਦੱਸਿਆ।
ਉਸ ਆਦਮੀ ਨੇ ਪੁੱਛਿਆ: ਫਰਜ਼ ਜਕਾਤ ਦੇ ਬਾਅਦ ਕੀ ਮੇਰੇ ਉੱਤੇ ਹੋਰ ਕੋਈ ਸਦਕਾ ਲਾਜ਼ਮੀ ਹੈ?
ਉਨ੍ਹਾਂ ਨੇ ਫਰਮਾਇਆ: ਨਹੀਂ, ਮਗਰ ਜੇ ਤੂੰ ਨਫ਼ਲੀ ਸਦਕਾ ਦੇਵੇ।
ਜਦੋਂ ਉਹ ਆਦਮੀ ਨਬੀ ﷺ ਤੋਂ ਇਹ ਫਰਾਇਜ਼ ਸੁਣ ਕੇ ਮੁੜ ਗਿਆ, ਤਾਂ ਉਸ ਨੇ ਅੱਲਾਹ ਦੀ ਕਸਮ ਖਾਈ ਕਿ ਉਹ ਇਨ੍ਹਾਂ ਤੇ ਪੂਰੀ ਤਰ੍ਹਾਂ ਅਮਲ ਕਰੇਗਾ, ਨਾ ਵੱਧ ਨਾ ਘੱਟ।ਫਿਰ ਨਬੀ ﷺ ਨੇ ਫਰਮਾਇਆ: "ਜੇ ਕੋਈ ਆਦਮੀ ਜੋ ਕੁਝ ਉਸਨੇ ਕਸਮ ਖਾ ਕੇ ਕਿਹਾ ਹੈ, ਉਸ ਵਿੱਚ ਸੱਚਾ ਹੋਵੇ, ਤਾਂ ਉਹ ਕਾਮਯਾਬ ਹੋ ਜਾਂਦਾ ਹੈ।"