Allegiance and Dissociation

7ਹਦੀਸ ਦੀ ਸੂਚੀ 3ਉਪਸ਼੍ਰੇਣੀਆਂ

ਹਦੀਸ ਦੀ ਸੂਚੀ 7

ਜੋ ਕਿਸੇ ਕੌਮ ਦੀ ਨਕਲ ਕਰਦਾ ਹੈ, ਉਹ ਉਹਨਾਂ ਵਿੱਚੋਂ ਹੀ ਹੋ ਜਾਂਦਾ ਹੈ।
ਕਿਸੇ (ਮੁਸਲਮਾਨ) ਵਿਅਕਤੀ ਲਈ ਇਹ ਜ਼ਾਇਜ਼ ਨਹੀਂ ਕਿ ਉਹ ਆਪਣੇ ਭਰਾ ਨਾਲ ਤਿੰਨ ਦਿਨਾਂ ਤੋਂ ਵੱਧ ਸਮੇਂ ਲਈ ਰਿਸ਼ਤਾ ਤੋੜੇ; ਇੰਜ ਕਿ ਜਦੋਂ ਉਹ ਇੱਕ-ਦੂਜੇ ਨਾਲ ਮਿਲਣ, ਤਾਂ ਇਹ ਵੀ ਮੂੰਹ ਮੋੜ ਲਵੇ ਤੇ ਉਹ ਵੀ ਮੂੰਹ ਮੋੜ ਲਵੇ। ਉਨ੍ਹਾਂ ਦੋਵਾਂ ਵਿੱਚੋਂ ਵਧੇਰੇ ਚੰਗਾ ਉਹ ਹੈ ਜੋ ਪਹਿਲਾਂ ਸਲਾਮ ਕਰੇ।
ਜੋ ਕਿਸੇ ਨੂੰ ਨੁਕਸਾਨ ਪਹੁੰਚਾਉਂਦਾ ਹੈ, ਅੱਲਾਹ ਉਸ ਨੂੰ ਨੁਕਸਾਨ ਪਹੁੰਚਾਉਂਦਾ ਹੈ; ਅਤੇ ਜੋ ਕਿਸੇ ਲਈ ਮੁਸ਼ਕਿਲ ਪੈਦਾ ਕਰਦਾ ਹੈ, ਅੱਲਾਹ ਉਸ ਲਈ ਮੁਸ਼ਕਿਲ ਪੈਦਾ ਕਰਦਾ ਹੈ।
ਆਦਮੀ ਆਪਣੇ ਦੋਸਤ ਦੇ ਦੀਨ (ਧਰਮ) 'ਤੇ ਹੁੰਦਾ ਹੈ। ਇਸ ਲਈ ਤੁਹਾਡੇ ਵਿੱਚੋਂ ਹਰੇਕ ਨੂੰ ਇਹ ਵੇਖਣਾ ਚਾਹੀਦਾ ਹੈ ਕਿ ਉਹ ਕਿਸ ਨਾਲ ਦੋਸਤੀ ਕਰ ਰਿਹਾ ਹੈ।
ਤੁਸੀਂ ਆਪਣੇ ਤੋਂ ਪਹਿਲਾਂ ਵਾਲਿਆਂ ਦੇ ਤਰੀਕਿਆਂ ਦੀ ਪੈਰ-ਪੈਰ 'ਤੇ ਅਤੇ ਕਦਮ-ਕਦਮ 'ਤੇ ਪੈਰਵੀ ਕਰੋਗੇ।
ਮੁਸਲਮਾਨ ਦਾ ਮੁਸਲਮਾਨ ਉੱਤੇ ਛੇ ਹੱਕ ਹਨ»। ਪੁੱਛਿਆ ਗਿਆ: ਉਹ ਕਿਹੜੇ ਹਨ ਯਾ ਰਸੂਲ ਅੱਲਾਹ؟ ਤਾ ਉਨ੍ਹਾਂ ਨੇ ਫਰਮਾਇਆ: «ਜਦੋਂ ਉਸ ਨੂੰ ਮਿਲੋ ਤਾਂ ਉਸ ਨੂੰ ਸਲਾਮ ਕਰੋ, ਜਦੋਂ ਉਹ ਤੁਹਾਨੂੰ ਬੁਲਾਏ ਤਾਂ ਉਸ ਦੀ ਬੁਲਾਹਟ ਕਬੂਲ ਕਰੋ, ਜਦੋਂ ਉਹ ਤੁਸੀਂੋਂ ਨਸੀਹਤ ਮੰਗੇ ਤਾਂ ਉਸ ਨੂੰ ਨਸੀਹਤ ਕਰੋ, ਜਦੋਂ ਉਹ ਛੀਂਕ ਮਾਰ ਕੇ ‘ਅਲਹਮਦੁ ਲਿੱਲਾਹ’ ਕਹੇ ਤਾਂ ਉਸ ਨੂੰ ‘ਯਰਹਮੁਕੱਲਾਹ’ ਕਹੋ, ਜਦੋਂ ਉਹ ਬੀਮਾਰ ਹੋ ਜਾਵੇ ਤਾਂ ਉਸ ਦੀ ਆਇਦਤ ਕਰੋ ਅਤੇ ਜਦੋਂ ਉਹ ਵਫਾਤ ਪਾ ਜਾਵੇ ਤਾਂ ਉਸ ਦੇ ਜਨਾਜੇ ਦੇ ਨਾਲ ਜਾਓ»।
ਰਸੂਲੁੱਲਾਹ ਸੱਲਲਾਹੁ ਅਲੈਹਿ ਵੱਸੱਲਮ ਨੇ ਉਸ ਆਦਮੀ ਉੱਤੇ ਲਾਨਤ ਕੀਤੀ ਜੋ ਔਰਤਾਂ ਵਾਲਾ ਕਪੜਾ ਪਹਿਨਦਾ ਹੈ ਅਤੇ ਉਹ ਔਰਤ ਜੋ ਮਰਦਾਂ ਵਾਲਾ ਕਪੜਾ ਪਹਿਨਦੀ ਹੈ।