عَنْ أَبِي هُرَيْرَةَ رضي الله عنه أَنَّ رَسُولَ اللهِ صَلَّى اللهُ عَلَيْهِ وَسَلَّمَ قَالَ:
«حَقُّ الْمُسْلِمِ عَلَى الْمُسْلِمِ سِتٌّ» قِيلَ: مَا هُنَّ يَا رَسُولَ اللهِ؟، قَالَ: «إِذَا لَقِيتَهُ فَسَلِّمْ عَلَيْهِ، وَإِذَا دَعَاكَ فَأَجِبْهُ، وَإِذَا اسْتَنْصَحَكَ فَانْصَحْ لَهُ، وَإِذَا عَطَسَ فَحَمِدَ اللهَ فَسَمِّتْهُ، وَإِذَا مَرِضَ فَعُدْهُ وَإِذَا مَاتَ فَاتَّبِعْهُ».
[صحيح] - [رواه مسلم] - [صحيح مسلم: 2162]
المزيــد ...
ਅਬੂ ਹੁਰੈਰਹ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ ਕਿ ਰਸੂਲੁੱਲਾਹ ﷺ ਨੇ ਕਿਹਾ:
«ਮੁਸਲਮਾਨ ਦਾ ਮੁਸਲਮਾਨ ਉੱਤੇ ਛੇ ਹੱਕ ਹਨ»। ਪੁੱਛਿਆ ਗਿਆ: ਉਹ ਕਿਹੜੇ ਹਨ ਯਾ ਰਸੂਲ ਅੱਲਾਹ؟ ਤਾ ਉਨ੍ਹਾਂ ਨੇ ਫਰਮਾਇਆ: «ਜਦੋਂ ਉਸ ਨੂੰ ਮਿਲੋ ਤਾਂ ਉਸ ਨੂੰ ਸਲਾਮ ਕਰੋ, ਜਦੋਂ ਉਹ ਤੁਹਾਨੂੰ ਬੁਲਾਏ ਤਾਂ ਉਸ ਦੀ ਬੁਲਾਹਟ ਕਬੂਲ ਕਰੋ, ਜਦੋਂ ਉਹ ਤੁਸੀਂੋਂ ਨਸੀਹਤ ਮੰਗੇ ਤਾਂ ਉਸ ਨੂੰ ਨਸੀਹਤ ਕਰੋ, ਜਦੋਂ ਉਹ ਛੀਂਕ ਮਾਰ ਕੇ ‘ਅਲਹਮਦੁ ਲਿੱਲਾਹ’ ਕਹੇ ਤਾਂ ਉਸ ਨੂੰ ‘ਯਰਹਮੁਕੱਲਾਹ’ ਕਹੋ, ਜਦੋਂ ਉਹ ਬੀਮਾਰ ਹੋ ਜਾਵੇ ਤਾਂ ਉਸ ਦੀ ਆਇਦਤ ਕਰੋ ਅਤੇ ਜਦੋਂ ਉਹ ਵਫਾਤ ਪਾ ਜਾਵੇ ਤਾਂ ਉਸ ਦੇ ਜਨਾਜੇ ਦੇ ਨਾਲ ਜਾਓ»।
[صحيح] - [رواه مسلم] - [صحيح مسلم - 2162]
ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਨੇ ਵਾਜ਼ੇਹ ਕੀਤਾ ਕਿ ਇੱਕ ਮੁਸਲਮਾਨ ਦਾ ਆਪਣੇ ਭਰਾ ਮੁਸਲਮਾਨ ਉੱਤੇ ਛੇ ਹੱਕ ਹਨ: ਪਹਿਲਾ: ਜਦੋਂ ਉਹ ਮਿਲੇ ਤਾਂ ਉਸ ਨੂੰ "ਅਸ-ਸਲਾਮੁ ਅਲੈਕੁਮ" ਆਖ ਕੇ ਸਲਾਮ ਕਰੇ, ਅਤੇ ਦੂਜਾ "ਵਅਲੈਕੁਮੁਸ-ਸਲਾਮ" ਆਖ ਕੇ ਜਵਾਬ ਦੇਵੇ। ਦੂਜਾ: ਜੇਕਰ ਉਹ ਉਸ ਨੂੰ ਵਲੀਮੇ ਜਾਂ ਕਿਸੇ ਹੋਰ ਮੌਕੇ ਲਈ ਬੁਲਾਏ ਤਾਂ ਉਸ ਦੀ ਦਾਅਤ ਕਬੂਲ ਕਰੇ। ਤੀਜਾ: ਜਦੋਂ ਉਹ ਨਸੀਹਤ ਮੰਗੇ ਤਾਂ ਉਸ ਨੂੰ ਇਖਲਾਸ ਨਾਲ ਨਸੀਹਤ ਕਰੇ, ਅਤੇ ਨਾ ਤਾਂ ਉਸ ਨਾਲ ਰਿਆਕਾਰੀ ਕਰੇ ਅਤੇ ਨਾ ਹੀ ਧੋਖਾ ਦੇ। ਚੌਥਾ: ਜਦੋਂ ਉਹ ਛੀਂਕ ਮਾਰੇ ਅਤੇ ਕਹੇ "ਅਲਹਮਦੁ ਲਿੱਲਾਹ", ਤਾਂ ਉਸ ਨੂੰ "ਯਰਹਮੁਕੱਲਾਹ" ਕਹੋ, ਅਤੇ ਉਹ ਜਵਾਬ ਵਿੱਚ ਕਹੇ "ਯਹਦੀਕੁਮੁੱਲਾਹ ਵ ਯੁਸੱਲਿਹ ਬਾਲਕੁਮ"। ਪੰਜਵਾਂ: ਜਦੋਂ ਉਹ ਬੀਮਾਰ ਹੋਵੇ ਤਾਂ ਉਸ ਦੀ ਆਇਦਤ ਕਰੇ ਅਤੇ ਮਿਲਣ ਜਾਏ। ਛੇਵਾਂ: ਜਦੋਂ ਉਹ ਮਰ ਜਾਵੇ ਤਾਂ ਉਸ ਦੇ ਲਈ ਦੂਆ ਅਤੇ ਨਮਾਜ਼ ਪੜ੍ਹੇ ਅਤੇ ਉਸਦੇ ਜਨਾਜੇ ਦਾ ਪਿੱਛਾ ਕਰੇ ਜਦ ਤਕ ਉਸਨੂੰ ਦਫ਼ਨ ਨਾ ਕਰ ਦਿੱਤਾ ਜਾਵੇ।