عن أبي هريرة رضي الله عنه أَن النبيَّ صَلّى اللهُ عَلَيْهِ وسَلَّم قَالَ:
«الرَّجُلُ عَلَى دِينِ خَلِيلِهِ، فَلْيَنْظُر أَحَدُكُم مَنْ يُخَالِل».
[حسن] - [رواه أبو داود والترمذي وأحمد] - [سنن أبي داود: 4833]
المزيــد ...
ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਨਬੀ ﷺ ਨੇ ਫਰਮਾਇਆ:
"ਆਦਮੀ ਆਪਣੇ ਦੋਸਤ ਦੇ ਦੀਨ (ਧਰਮ) 'ਤੇ ਹੁੰਦਾ ਹੈ। ਇਸ ਲਈ ਤੁਹਾਡੇ ਵਿੱਚੋਂ ਹਰੇਕ ਨੂੰ ਇਹ ਵੇਖਣਾ ਚਾਹੀਦਾ ਹੈ ਕਿ ਉਹ ਕਿਸ ਨਾਲ ਦੋਸਤੀ ਕਰ ਰਿਹਾ ਹੈ।"
[حسن] - [رواه أبو داود والترمذي وأحمد] - [سنن أبي داود - 4833]
ਅੱਲਾਹ ਦੇ ਨਬੀ ﷺ ਨੇ ਦੱਸਿਆ ਹੈ ਕਿ ਇਨਸਾਨ ਦੀ ਆਪਣੀ ਸੀਰਤ (ਜੀਵਨੀ) ਅਤੇ ਅਖ਼ਲਾਕ (ਆਚਰਣ) ਉਸ ਦੇ ਦੋਸਤ ਤੇ ਸਾਥੀ ਵਰਗੇ ਹੁੰਦੇ ਹਨ। ਦੋਸਤੀ ਦਾ ਅਸਰ ਆਦਤਾਂ, ਅਖਲਾਕ ਅਤੇ ਕੰਮ-ਕਾਰ ਉੱਤੇ ਪੈਂਦਾ ਹੈ। ਇਹੋ ਕਾਰਨ ਹੈ ਕਿ ਆਪ ﷺ ਨੇ ਚੰਗੇ ਦੋਸਤ ਦੀ ਚੁਣ ਕਰਨ ਦੀ ਹਿਦਾਇਤ ਦਿੱਤੀ ਹੈ। ਕਿਉਂਕਿ ਚੰਗਾ ਦੋਸਤ ਈਮਾਨ, ਹਿਦਾਇਤ ਅਤੇ ਭਲਾਈ ਦਾ ਰਾਹ ਦਿਖਾਉਂਦਾ ਹੈ ਅਤੇ ਆਪਣੇ ਦੋਸਤ ਦਾ ਮਦਦਗਾਰ ਸਾਬਤ ਹੁੰਦਾ ਹੈ।