ਬੇਸ਼ੱਕ ਅੱਲਾਹ ਆਪਣੇ ਬੰਦੇ ਦੀ ਇਸ ਗੱਲ ਤੋਂ ਖੁਸ਼ ਹੁੰਦਾ ਹੈ ਕਿ ਕੁੱਝ ਖਾਵੇ ਤਾਂ ਉਸ 'ਤੇ ਅੱਲਾਹ ਦੀ ਤਾਰੀਫ (ਸ਼ੁਕਰ) ਕਰੇ ਅਤੇ ਕੁੱਝ ਪੀਵੇ ਤਾਂ ਉਸ 'ਤੇ ਅੱਲਾਹ ਦੀ ਤਾਰੀਫ ਕਰੇ।
ਜਦੋਂ ਤੁਹਾਡੇ ਵਿੱਚੋਂ ਕੋਈ ਖਾਣਾ ਖਾਵੇ, ਤਾਂ ਆਪਣੇ ਸੱਜੇ ਹੱਥ ਨਾਲ ਖਾਵੇ ਅਤੇ ਜਦੋਂ ਤੁਹਾਡੇ ਵਿੱਚੋਂ ਕੋਈ ਕੁੱਝ ਪੀਵੇ, ਤਾਂ ਸੱਜੇ ਹੱਥ ਨਾਲ ਪੀਵੇ। ਕਿਉਂਕਿ ਸ਼ੈਤਾਨ ਆਪਣੇ ਖੱਬੇ ਹੱਥ ਨਾਲ ਖਾਂਦਾ ਅਤੇ ਖੱਬੇ ਹੱਥ ਨਾਲ ਪੀਂਦਾ ਹੈ।
ਤੁਹਾਡੇ ਵਿੱਚੋਂ ਕੋਈ ਵੀ ਵਿਅਕਤੀ ਪਿਸ਼ਾਬ ਕਰਨ ਵੇਲੇ ਆਪਣੇ ਲਿੰਗ ਨੂੰ ਸੱਜੇ ਹੱਥ ਨਾਲ ਨਾ ਫੜੇ ਅਤੇ ਨਾ ਹੀ ਸੱਜੇ ਹੱਥ ਨਾਲ ਇਸਤਿੰਜਾ ਕਰੇ ਅਤੇ ਨਾ ਹੀ ਪਾਣੀ ਪੀਣ ਵੇਲੇ ਭਾਂਡੇ ਵਿੱਚ ਸਾਹ ਲਏ।
ਇੱਕ ਆਦਮੀ ਨੇ ਅੱਲਾਹ ਦੇ ਰਸੂਲ ﷺ ਦੇ ਸਾਹਮਣੇ ਖੱਬੇ ਹੱਥ ਨਾਲ ਖਾਣਾ ਖਾਧਾ। ਤਾਂ ਆਪ ﷺ ਨੇ ਉਸ ਨੂੰ ਕਿਹਾ: "ਆਪਣੇ ਸੱਜੇ ਹੱਥ ਨਾਲ ਖਾਓ।" ਉਹ ਬੋਲਿਆ: ਮੈਂ ਅਜਿਹਾ ਨਹੀਂ ਕਰ ਸਕਦਾ। ਇਸ 'ਤੇ ਆਪ ﷺ ਨੇ ਕਿਹਾ: "ਤੂੰ ਅਜਿਹਾ ਕਰ ਵੀ ਨਹੀਂ ਸਕੇਗਾ