عن عُمر بن أبي سلمة رضي الله عنه قال:
كُنْتُ غُلَامًا فِي حَجْرِ رَسُولِ اللهِ صَلَّى اللهُ عَلَيْهِ وَسَلَّمَ، وَكَانَتْ يَدِي تَطِيشُ فِي الصَّحْفَةِ، فَقَالَ لِي رَسُولُ اللهِ صَلَّى اللهُ عَلَيْهِ وَسَلَّمَ: «يَا غُلَامُ، سَمِّ اللهَ، وَكُلْ بِيَمِينِكَ، وَكُلْ مِمَّا يَلِيكَ» فَمَا زَالَتْ تِلْكَ طِعْمَتِي بَعْدُ.
[صحيح] - [متفق عليه] - [صحيح البخاري: 5376]
المزيــد ...
ਉਮਰ ਬਿਨ ਅਬੁ ਸਲਮਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ:
"ਮੈਂ ਬੱਚਾ ਸੀ ਅਤੇ ਅੱਲਾਹ ਦੇ ਰਸੂਲ ﷺ ਦੀ ਦੇਖ-ਰੇਖ ਵਿੱਚ ਸੀ। (ਖਾਣਾ ਖਾਣ ਵੇਲੇ) ਮੇਰਾ ਹੱਥ ਬਰਤਨ ਦੇ ਚਾਰੋ ਪਾਸੇ ਘੁੰਮਦਾ ਸੀ। ਇਸ ਲਈ ਆਪ ﷺ ਨੇ ਮੈਨੂੰ ਫਰਮਾਇਆ: "ਬੱਚੇ! ਬਿਸਮਿੱਲਾਹ ਪੜ੍ਹ ਲਿਆ ਕਰੋ, ਸੱਜੇ ਹੱਥ ਨਾਲ ਖਾਇਆ ਕਰੋ ਅਤੇ ਆਪਣੇ ਸਾਹਮਣੇ ਤੋਂ ਖਾਇਆ ਕਰੋ।" ਸੋ, ਉਸ ਘੜੀ ਤੋਂ ਬਾਅਦ ਮੈਂ ਹਮੇਸ਼ਾ ਉਸੇ ਸਿੱਖਿਆ ਦੇ ਮੁਤਾਬਕ ਖਾਣਾ ਖਾਂਦਾ ਰਿਹਾ।
[صحيح] - [متفق عليه] - [صحيح البخاري - 5376]
ਅੱਲਾਹ ਦੇ ਨਬੀ ﷺ ਦੀ ਪਤਨੀ ਉੱਮੇ ਸਲਮਾ (ਰਜ਼ੀਅੱਲਾਹੁ ਅਨਹਾ) ਦੇ ਬੇਟੇ ਉਮਰ ਬਿਨ ਅਬੁ ਸਲਮਾ (ਰਜ਼ੀਅੱਲਾਹੁ ਅਨਹੁ) — ਜੋ ਕਿ ਅੱਲਾਹ ਦੇ ਨਬੀ ﷺ ਦੀ ਪਰਵਰਿਸ਼ (ਦੇਖ-ਰੇਖ) ਹੇਠ ਸਨ — ਦੱਸਦੇ ਹਨ ਕਿ ਖਾਣਾ ਖਾਣ ਵੇਲੇ ਖਾਣਾ ਚੁੱਕਣ ਲਈ ਉਨ੍ਹਾਂ ਦਾ ਹੱਥ ਬਰਤਨ ਦੇ ਚਾਰੋ ਪਾਸੇ ਘੁੰਮਦਾ ਰਹਿੰਦਾ ਸੀ। ਇਸ ਲਈ ਅੱਲਾਹ ਦੇ ਨਬੀ ﷺ ਨੇ ਉਨ੍ਹਾਂ ਨੂੰ ਖਾਣਾ ਖਾਣ ਦੇ ਤਿੰਨ ਅਦਾਬ (ਸਲੀਕੇ) ਸਿਖਾਏ:
1- ਖਾਣੇ ਦੀ ਸ਼ੁਰੂਆਤ ਵਿੱਚ "ਬਿਸਮਿੱਲਾਹ" ਕਹਿਣਾ।
2- ਸੱਜੇ ਹੱਥ ਨਾਲ ਖਾਣਾ ਖਾਣਾ।
3- ਬਰਤਨ ਜਾਂ ਭਾਂਡੇ ਵਿੱਚੋਂ ਆਪਣੇ ਸਾਹਮਣੇ ਦੇ ਹਿੱਸੇ ਤੋਂ ਖਾਣਾ ਖਾਣਾ।