عن ابن عمر رضي الله عنهما أن رسول الله صلى الله عليه وسلم قال:
«إِذَا أَكَلَ أَحَدُكُمْ فَلْيَأْكُلْ بِيَمِينِهِ، وَإِذَا شَرِبَ فَلْيَشْرَبْ بِيَمِينِهِ، فَإِنَّ الشَّيْطَانَ يَأْكُلُ بِشِمَالِهِ، وَيَشْرَبُ بِشِمَالِهِ».
[صحيح] - [رواه مسلم] - [صحيح مسلم: 2020]
المزيــد ...
ਅਬਦੁੱਲਾਹ ਬਿਨ ਉਮਰ (ਰਜ਼ੀਅੱਲਾਹੁ ਅਨਹੁਮਾ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ:
"ਜਦੋਂ ਤੁਹਾਡੇ ਵਿੱਚੋਂ ਕੋਈ ਖਾਣਾ ਖਾਵੇ, ਤਾਂ ਆਪਣੇ ਸੱਜੇ ਹੱਥ ਨਾਲ ਖਾਵੇ ਅਤੇ ਜਦੋਂ ਤੁਹਾਡੇ ਵਿੱਚੋਂ ਕੋਈ ਕੁੱਝ ਪੀਵੇ, ਤਾਂ ਸੱਜੇ ਹੱਥ ਨਾਲ ਪੀਵੇ। ਕਿਉਂਕਿ ਸ਼ੈਤਾਨ ਆਪਣੇ ਖੱਬੇ ਹੱਥ ਨਾਲ ਖਾਂਦਾ ਅਤੇ ਖੱਬੇ ਹੱਥ ਨਾਲ ਪੀਂਦਾ ਹੈ।"
[صحيح] - [رواه مسلم] - [صحيح مسلم - 2020]
ਅੱਲਾਹ ਦੇ ਨਬੀ ﷺ ਇਸ ਗੱਲ ਦਾ ਹੁਕਮ ਦੇ ਰਹੇ ਹਨ ਕਿ ਮੁਸਲਮਾਨ ਆਪਣੇ ਸੱਜੇ ਹੱਥ ਨਾਲ ਖਾਣ ਤੇ ਪੀਣ ਅਤੇ ਉਸ ਗੱਲ ਤੋਂ ਮਨਾਹ ਕਰਦੇ ਹਨ ਕਿ ਕੋਈ ਆਪਣੇ ਖੱਬੇ ਹੱਥ ਨਾਲ ਖਾਵੇ ਅਤੇ ਪੀਵੇ। ਇਹ ਇਸ ਲਈ ਹੈ ਕਿਉਂਕਿ ਖੱਬੇ ਹੱਥ ਨਾਲ ਖਾਣ ਅਤੇ ਪੀਣ ਦਾ ਕੰਮ ਸ਼ੈਤਾਨ ਕਰਦਾ ਹੈ।