عَنْ سَلَمَةَ بْنِ الْأَكْوَعِ رضي الله عنه:
أَنَّ رَجُلًا أَكَلَ عِنْدَ رَسُولِ اللهِ صَلَّى اللهُ عَلَيْهِ وَسَلَّمَ بِشِمَالِهِ، فَقَالَ: «كُلْ بِيَمِينِكَ»، قَالَ: لَا أَسْتَطِيعُ، قَالَ: «لَا اسْتَطَعْتَ»، مَا مَنَعَهُ إِلَّا الْكِبْرُ، قَالَ: فَمَا رَفَعَهَا إِلَى فِيهِ.

[صحيح] - [رواه مسلم] - [صحيح مسلم: 2021]
المزيــد ...

ਸਲਾਮਾ ਬਿਨ ਅਕਵਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ:
ਇੱਕ ਆਦਮੀ ਨੇ ਅੱਲਾਹ ਦੇ ਰਸੂਲ ﷺ ਦੇ ਸਾਹਮਣੇ ਖੱਬੇ ਹੱਥ ਨਾਲ ਖਾਣਾ ਖਾਧਾ। ਤਾਂ ਆਪ ﷺ ਨੇ ਉਸ ਨੂੰ ਕਿਹਾ: "ਆਪਣੇ ਸੱਜੇ ਹੱਥ ਨਾਲ ਖਾਓ।" ਉਹ ਬੋਲਿਆ: ਮੈਂ ਅਜਿਹਾ ਨਹੀਂ ਕਰ ਸਕਦਾ। ਇਸ 'ਤੇ ਆਪ ﷺ ਨੇ ਕਿਹਾ: "ਤੂੰ ਅਜਿਹਾ ਕਰ ਵੀ ਨਹੀਂ ਸਕੇਗਾ!" ਅਸਲ ਵਿੱਚ ਉਸ ਨੇ ਸਿਰਫ ਘੁਮੰਡ ਵਿੱਚ ਆ ਕੇ ਆਪ ﷺ ਦੀ ਗੱਲ ਨੂੰ ਠੁਕਰਾਇਆ ਸੀ। ਹਦੀਸ ਦੇ ਰਾਵੀ (ਰਿਵਾਇਤ ਦੱਸਣ ਵਾਲੇ) ਕਹਿੰਦੇ ਹਨ: ਫੇਰ ਉਹ ਆਪਣਾ ਹੱਥ ਕਦੇ ਵੀ ਆਪਣੇ ਮੂੰਹ ਤੱਕ ਨਹੀਂ ਲਿਜਾ ਸਕਿਆ।

[صحيح] - [رواه مسلم] - [صحيح مسلم - 2021]

ਵਿਆਖਿਆ

ਅੱਲਾਹ ਦੇ ਨਬੀ ﷺ ਨੇ ਇੱਕ ਆਦਮੀ ਨੂੰ ਆਪਣੇ ਖੱਬੇ ਹੱਥ ਨਾਲ ਖਾਣਾ ਖਾਂਦੇ ਹੋਏ ਦੇਖਿਆ, ਤਾਂ ਉਸਨੂੰ ਸੱਜੇ ਹੱਥ ਨਾਲ ਖਾਣ ਦਾ ਹੁਕਮ ਦਿੱਤਾ। ਲੇਕਿਨ ਉਸ ਨੇ ਹੰਕਾਰ ਵਿੱਚ ਝੂਠ ਬੋਲਿਆ ਕਿ ਉਹ ਇੰਜ ਕਰ ਨਹੀਂ ਸਕਦਾ। ਤਾਂ ਅੱਲਾਹ ਦੇ ਰਸੂਲ ﷺ ਨੇ ਉਸ ਦੇ ਹੱਕ ਵਿੱਚ ਬਦ-ਦੁਆ ਕਰ ਦਿੱਤੀ ਕਿ ਉਹ ਕਦੀ ਸੱਜੇ ਹੱਥ ਨਾਲ ਖਾਣਾ ਨਾ ਖਾ ਸਕੇ ਅਤੇ ਅੱਲਾਹ ਨੇ ਆਪਣੇ ਨਬੀ ਦੀ ਬਦ-ਦੁਆ ਕਬੂਲ ਕਰ ਲਈ ਤੇ ਉਸਦਾ ਸੱਜਾ ਹੱਥ ਬੇਕਾਰ ਹੋ ਗਿਆ। ਉਸ ਤੋਂ ਬਾਅਦ ਉਹ ਕਦੇ ਵੀ ਆਪਣਾ ਹੱਥ ਖਾਣ ਜਾਂ ਪੀਣ ਲਈ ਆਪਣੇ ਮੂੰਹ ਤੱਕ ਨਾ ਲਿਜਾ ਸਕਿਆ।

ਹਦੀਸ ਦੇ ਫਾਇਦੇ ਵਿੱਚੋਂ

  1. ਸੱਜੇ ਹੱਥ ਨਾਲ ਖਾਣਾ ਵਾਜਿਬ (ਲਾਜ਼ਮੀ) ਅਤੇ ਖੱਬੇ ਹੱਥ ਨਾਲ ਖਾਣਾ ਹਰਾਮ ਹੈ।
  2. ਸ਼ਰੀਅਤੀ ਹੁਕਮਾਂ 'ਤੇ ਅਮਲ ਕਰਨ ਤੋਂ ਹੰਕਾਰ ਕਰਨਾ ਇਨਸਾਨ ਨੂੰ ਸਜ਼ਾ ਦਾ ਹੱਕਦਾਰ ਬਣਾ ਦਿੰਦਾ ਹੈ।
  3. ਅੱਲਾਹ ਤਆਲਾ ਦੁਆਰਾ ਆਪਣੇ ਨਬੀ ਮੁਹੰਮਦ ﷺ ਦਾ ਇਹ ਸਨਮਾਨ ਬਖਸ਼ਿਆ ਅੱਲਾਹ ਆਪ ﷺ ਦੀ ਦੁਆ ਕਬੂਲ ਕਰਦਾ ਸੀ।
  4. ਚੰਗੇ ਕੰਮ ਦਾ ਹੁਕਮ ਦੇਣ ਅਤੇ ਬੁਰੇ ਕੰਮ ਤੋਂ ਰੋਕਣ ਦਾ ਕੰਮ ਹਰ ਹਾਲ ਵਿੱਚ ਕਰਨਾ ਹੈ। ਖਾਣਾ ਖਾਣ ਦੀ ਹਾਲਤ ਵਿੱਚ ਵੀ।
ਅਨੁਵਾਦ ਦਿਖਾਓਣਾ
ਹੋਰ