عن أنس بن مالك رضي الله عنه قال: قال رسول الله صلى الله عليه وسلم:
«إِنَّ اللهَ لَيَرْضَى عَنِ الْعَبْدِ أَنْ يَأْكُلَ الْأَكْلَةَ فَيَحْمَدَهُ عَلَيْهَا، أَوْ يَشْرَبَ الشَّرْبَةَ فَيَحْمَدَهُ عَلَيْهَا».
[صحيح] - [رواه مسلم] - [صحيح مسلم: 2734]
المزيــد ...
ਅਨਸ ਬਿਨ ਮਾਲਿਕ (ਰਜ਼ੀਅੱਲਾਹੁ ਅਨਹੁ) ਰਿਵਾਇਤ ਕਰਦੇ ਹਨ ਕਿ ਰਸੂਲੁੱਲਾਹ ﷺ ਨੇ ਫਰਮਾਇਆ:
"ਬੇਸ਼ੱਕ ਅੱਲਾਹ ਆਪਣੇ ਬੰਦੇ ਤੋਂ ਰਾਜ਼ੀ ਹੁੰਦਾ ਹੈ ਜਦੋਂ ਉਹ ਕੋਈ ਲੁਕਮਾ ਖਾਂਦਾ ਹੈ ਅਤੇ ਉਸ 'ਤੇ ਅੱਲਾਹ ਦਾ ਸ਼ੁਕਰ ਅਦਾ ਕਰਦਾ ਹੈ, ਜਾਂ ਕੋਈ ਘੂਟ ਪੀਂਦਾ ਹੈ ਅਤੇ ਉਸ 'ਤੇ ਅੱਲਾਹ ਦੀ ਹਮਦ ਕਰਦਾ ਹੈ।"
[صحيح] - [رواه مسلم] - [صحيح مسلم - 2734]
ਨਬੀ ﷺ ਵਾਜਹ ਕਰਦੇ ਹਨ ਕਿ ਅੱਲਾਹ ਦੇ ਬੰਦੇ ਵਲੋਂ ਆਪਣੇ ਰੱਬ ਦੀ ਨੇਮਤਾਂ ਅਤੇ ਫ਼ਜ਼ਲ ਉਤੇ ਸ਼ੁਕਰ ਅਦਾ ਕਰਨਾ ਉਹ ਅਮਲ ਹੈ ਜਿਸ ਨਾਲ ਅੱਲਾਹ ਦੀ ਰਜ਼ਾ ਮਿਲਦੀ ਹੈ। ਇਸ ਤਰ੍ਹਾਂ ਬੰਦਾ ਜਦੋਂ ਖਾਣਾ ਖਾਂਦਾ ਹੈ ਜਾਂ ਪੀਣ ਵਾਲੀ ਚੀਜ਼ ਪੀਂਦਾ ਹੈ, ਤੇ 'ਅਲ੍ਹਮਦੁ ਲਿਲ੍ਹਾਹ' ਕਹਿੰਦਾ ਹੈ, ਤਾਂ ਅੱਲਾਹ ਉਸ ਤੋਂ ਰਾਜ਼ੀ ਹੁੰਦਾ ਹੈ।