عن عائشة رضي الله عنها قالت: سمعت رسول الله صلى الله عليه وسلم يقول:
«إنَّ المُؤْمِنَ ليُدرِكُ بِحُسْنِ خُلُقِهِ دَرَجَةَ الصَّائِمِ القَائِمِ».

[صحيح بشواهده] - [رواه أبو داود وأحمد] - [سنن أبي داود: 4798]
المزيــد ...

ਆਇਸ਼ਾ (ਰਜ਼ੀਅੱਲਾਹੁ ਅਨਹਾ) ਤੋਂ ਰਿਵਾਇਤ ਹੈ, ਉਹ ਕਹਿੰਦੀ ਹਨ ਕਿ ਮੈਂ ਅੱਲਾਹ ਦੇ ਰਸੂਲ ﷺ ਨੂੰ ਫਰਮਾਉਂਦੇ ਹੋਏ ਸੁਣਿਆ:
"ਮੋਮਿਨ (ਈਮਾਨ ਵਾਲਾ) ਆਪਣੇ ਚੰਗੇ ਅਖਲਾਕ (ਆਚਰਣ) ਰਾਹੀਂ ਰੋਜ਼ਾ ਰੱਖਣ ਵਾਲੇ ਅਤੇ ਰਾਤ ਨੂੰ ਨਮਾਜ਼ ਪੜ੍ਹਨ ਵਾਲੇ ਦੇ ਦਰਜੇ ਤੱਕ ਪਹੁੰਚ ਜਾਂਦਾ ਹੈ।"

[صحيح بشواهده] - [رواه أبو داود وأحمد] - [سنن أبي داود - 4798]

ਵਿਆਖਿਆ

ਅੱਲਾਹ ਦੇ ਨਬੀ ﷺ ਦੱਸਦੇ ਹਨ ਕਿ ਚੰਗਾ ਅਖਲਾਕ (ਆਚਰਣ) ਇਨਸਾਨ ਨੂੰ ਹਮੇਸ਼ਾ ਰੋਜ਼ਾ ਰੱਖਣ ਵਾਲੇ ਅਤੇ ਪਾਬੰਦੀ ਨਾਲ ਤਹੱਜਦ (ਰਾਤ ਦੀ ਨਮਾਜ਼) ਪੜ੍ਹਨ ਵਾਲੇ ਇਨਸਾਨ ਦੇ ਬਰਾਬਰ ਲਿਆ ਕੇ ਖੜ੍ਹਾ ਕਰ ਦਿੰਦਾ ਹੈ। ਅਸਲ ਵਿੱਚ ਚੰਗਾ ਅਖਲਾਕ ਨਾਮ ਹੈ: ਭਲਾਈ ਕਰਨ, ਚੰਗੀ ਗੱਲ ਕਹਿਣ, ਹੱਸ ਕੇ ਮਿਲਣ, ਕਿਸੇ ਨੂੰ ਦੁੱਖ ਨਾ ਦੇਣ ਅਤੇ ਕਿਸੇ ਦੇ ਦਿੱਤੇ ਦੁੱਖ 'ਤੇ ਸਬਰ ਕਰਨ ਦਾ।

ਹਦੀਸ ਦੇ ਫਾਇਦੇ ਵਿੱਚੋਂ

  1. ਇਸਲਾਮ ਨੇ ਇਨਸਾਨੀ ਆਚਰਣ ਨੂੰ ਸੁਧਾਰਨ ਅਤੇ ਉਸ ਨੂੰ ਸੰਪੂਰਨ ਬਣਾਉਣ 'ਤੇ ਬਹੁਤ ਜ਼ਿਆਦਾ ਧਿਆਨ ਦਿੱਤਾ ਹੈ।
  2. ਚੰਗੇ ਅਖਲਾਕ ਦੀ ਫਜ਼ੀਲਤ (ਮਹੱਤਵ) ਇੰਨੀ ਜ਼ਿਆਦਾ ਹੈ ਕਿ ਇਸ ਰਾਹੀਂ ਬੰਦਾ ਲਗਾਤਾਰ ਰੋਜ਼ਾ ਰੱਖਣ ਵਾਲੇ (ਜੋ ਕਦੇ ਰੋਜ਼ਾ ਨਹੀਂ ਤੋੜਦਾ) ਅਤੇ ਬਿਨਾ ਥੱਕੇ ਰਾਤਾਂ ਨੂੰ ਇਬਾਦਤ ਕਰਨ ਵਾਲੇ ਦੇ ਦਰਜੇ ਤੱਕ ਪਹੁੰਚ ਜਾਂਦਾ ਹੈ।
  3. ਦਿਨ ਵਿੱਚ ਰੋਜ਼ਾ ਰੱਖਣਾ ਅਤੇ ਰਾਤ ਨੂੰ (ਤਹੱਜਦ) ਪੜ੍ਹਨਾ, ਇਹ ਦੋਨੋ ਬਹੁਤ ਵੱਡੇ ਅਮਲ ਹਨ, ਜਿਨ੍ਹਾਂ ਨੂੰ ਕਰਨ ਵਿੱਚ ਨਫ਼ਸ (ਅੰਤਰਮਨ) ਨੂੰ ਮੁਸ਼ਕਿਲ ਹੁੰਦੀ ਹੈ। ਲੇਕਿਨ ਚੰਗੇ ਅਖਲਾਕ ਵਾਲਾ ਇਨਸਾਨ ਇਨ੍ਹਾਂ ਦੇ ਬਰਾਬਰ ਦਾ ਦਰਜਾ ਹਾਸਲ ਕਰ ਲੈਂਦਾ ਹੈ, ਕਿਉਂਕਿ ਅਜਿਹਾ ਕਰਨ ਵਿੱਚ ਉਸਨੂੰ ਆਪਣੇ ਨਫ਼ਸ ਨਾਲ ਲੜਨਾ ਪੈਂਦਾ ਹੈ।
ਅਨੁਵਾਦ ਦਿਖਾਓਣਾ
ਭਾਸ਼ਾ: الإنجليزية الأوردية الإسبانية ਹੋਰ (64)
ਹੋਰ