ਹਦੀਸ ਦੀ ਸੂਚੀ

ਨਬੀ ﷺ ਜਦੋਂ ਤੁਸੀਂ ਮਸਜਿਦ ਵਿੱਚ ਦਾਖ਼ਲ ਹੁੰਦੇ, ਤਾਂ ਇਹ ਦੁਆ ਪੜ੍ਹਦੇ: "ਆਉਜ਼ੁ ਬਿੱਲਾਹਿਲ-ਅਜ਼ੀਮ, ਵਾ ਬਿ ਵਜਹਿਹਿਲ-ਕਰੀਮ, ਵਾ ਬਿ ਸੁਲਤਾਨਿਹਿਲ ਕਦੀਮ, ਮਿਨੱਸ਼-ਸ਼ੈਤਾਨਿੱਰਾਜੀਮ।" (ਮੈਂ ਮਹਾਨ ਅੱਲਾਹ ਦੀ, ਉਦਾਰਤਾ ਅਤੇ ਦਰਿਆਦਿਲੀ ਵਾਲੇ ਉਸ ਦੇ ਸਤਿਕਾਰਯੋਗ ਚਿਹਰੇ ਅਤੇ ਉਸਦੀ ਸਦੀਵੀ ਬਾਦਸ਼ਾਹੀ ਦੀ ਪਨਾਹ ਮੰਗਦਾ ਹਾਂ, ਅਪਮਾਨਿਤ ਸ਼ੈਤਾਨ ਤੋਂ।)
عربي الإنجليزية الأوردية
ਜਦੋਂ ਤੁਹਾਡੇ ਵਿੱਚੋਂ ਕੋਈ ਮਸਜਿਦ ਵਿੱਚ ਦਾਖਲ ਹੋਵੇ, ਤਾਂ ਇਹ ਦੁਆ ਪੜ੍ਹੇ: "اللَّهُمَّ افْتَحْ لِي أَبْوَابَ رَحْمَتِكَ - ਅੱਲਾਹੁੱਮਾ ਅਫ਼ਤਾਹ ਲੀ ਅਬਵਾਬਾ ਰਾਹਮਾਤਿਕ" (ਹੇ ਅੱਲਾਹ! ਮੇਰੇ ਲਈ ਆਪਣੀ ਰਹਿਮਤ (ਦਇਆ) ਦੇ ਦਰਵਾਜ਼ੇ ਖੋਲ੍ਹ ਦੇ।) ਅਤੇ ਜਦੋਂ ਮਸਜਿਦ ਤੋਂ ਬਾਹਰ ਨਿੱਕਲੇ, ਤਾਂ ਇਹ ਦੁਆ ਪੜ੍ਹੇ: "اللَّهُمَّ إِنِّي أَسْأَلُكَ مِنْ فَضْلِكَ - ਅੱਲਾਹੁੱਮਾ ਇੱਨੀ ਅਸਅਲੁਕਾ ਮਿਨ ਫ਼ਜ਼ਲਿਕ" (ਹੇ ਅੱਲਾਹ! ਮੈਂ ਤੈਥੋਂ ਤੇਰੇ ਫ਼ਜ਼ਲ (ਕਿਰਪਾ) ਦੀ ਮੰਗ ਕਰਦਾ ਹਾਂ)।
عربي الإنجليزية الأوردية