عن عائشة رضي الله عنها قالت: سمعتُ من رسول الله صلى الله عليه وسلم يقول في بيتي هذا:
«اللَّهُمَّ مَنْ وَلِيَ مِنْ أَمْرِ أُمَّتِي شَيْئًا فَشَقَّ عَلَيْهِمْ فَاشْقُقْ عَلَيْهِ، وَمَنْ وَلِيَ مِنْ أَمْرِ أُمَّتِي شَيْئًا فَرَفَقَ بِهِمْ فَارْفُقْ بِهِ».
[صحيح] - [رواه مسلم] - [صحيح مسلم: 1828]
المزيــد ...
"ਆਇਸ਼ਾ ਰਜ਼ੀਅੱਲਾਹੁ ਅੰਹਾ ਕਹਿੰਦੀਆਂ ਹਨ: ਮੈਂ ਆਪਣੇ ਇਸ ਘਰ ਵਿੱਚ ਰਸੂਲ ਅੱਲਾਹ ਸੱਲੱਲਾਹੁ ਅਲੈਹਿ ਵਸੱਲਮ ਨੂੰ ਇਹ ਫਰਮਾਉਂਦੇ ਸੁਣਿਆ:"
"ਹੇ ਅੱਲਾਹ! ਜਿਸਨੇ ਮੇਰੀ ਉਮਤ ਦੇ ਕੰਮਾਂ ਵਿੱਚੋਂ ਕਿਸੇ ਕੰਮ ਦੀ ਸੁਰਦਾਰੀ ਸੰਭਾਲੀ ਅਤੇ ਉਹ ਉਨ੍ਹਾਂ ਉੱਤੇ ਸਖਤੀ ਕਰੇ, ਤੂੰ ਉਸ ਉੱਤੇ ਸਖਤੀ ਕਰ। ਅਤੇ ਜਿਸਨੇ ਮੇਰੀ ਉਮਤ ਦੇ ਕੰਮਾਂ ਵਿੱਚੋਂ ਕਿਸੇ ਕੰਮ ਦੀ ਜ਼ਿੰਮੇਵਾਰੀ ਲੈ ਕੇ ਉਨ੍ਹਾਂ ਨਾਲ ਨਰਮੀ ਕੀਤੀ, ਤੂੰ ਉਸ ਨਾਲ ਨਰਮੀ ਕਰ।"
[صحيح] - [رواه مسلم] - [صحيح مسلم - 1828]
ਰਸੂਲ ਅੱਲਾਹ ﷺ ਨੇ ਹਰ ਉਸ ਸ਼ਖ਼ਸ ਲਈ ਬਦਦੁਆ ਕੀਤੀ ਜਿਸਨੇ ਮੁਸਲਮਾਨਾਂ ਦੇ ਮਾਮਲਿਆਂ ਵਿੱਚੋਂ ਕਿਸੇ ਛੋਟੇ ਜਾਂ ਵੱਡੇ ਕੰਮ ਦੀ ਜ਼ਿੰਮੇਵਾਰੀ ਸੰਭਾਲੀ—ਚਾਹੇ ਉਹ ਆਮ ਹਕੂਮਤ ਦੀ ਜ਼ਿੰਮੇਵਾਰੀ ਹੋਵੇ ਜਾਂ ਕੋਈ ਖਾਸ, ਹਿੱਸੇਦਾਰ ਜਾਂ ਮਹੱਦੂਦ ਜ਼ਿੰਮੇਵਾਰੀ—ਅਤੇ ਉਹ ਲੋਕਾਂ ਉੱਤੇ ਸਖਤੀ ਕਰੇ ਅਤੇ ਉਨ੍ਹਾਂ ਨਾਲ ਨਰਮੀ ਨਾ ਬਰਤੇ, ਤਾਂ ਅੱਲਾਹ ਤਆਲਾ ਵੀ ਉਸ ਨਾਲ ਉਸਦੇ ਕੀਤੇ ਅਮਲ ਦੇ ਮੁਤਾਬਕ ਸੁਲੂਕ ਕਰੇ, ਅਤੇ ਉਸ ਉੱਤੇ ਵੀ ਸਖਤੀ ਕਰੇ।
ਅਤੇ ਜੋ ਕੋਈ ਉਨ੍ਹਾਂ (ਲੋਕਾਂ) ਨਾਲ ਨਰਮੀ ਕਰੇ ਅਤੇ ਉਨ੍ਹਾਂ ਦੇ ਕੰਮਾਂ ਨੂੰ ਆਸਾਨ ਬਣਾਏ, ਤਾਂ ਅੱਲਾਹ ਉਸ ਨਾਲ ਨਰਮੀ ਕਰੇਗਾ ਅਤੇ ਉਸਦੇ ਕੰਮ ਵੀ ਆਸਾਨ ਕਰ ਦੇਵੇਗਾ।