عن مَعقِلِ بن يَسار المُزَنِيّ رضي الله عنه قال: إني سمعت رسول الله صلى الله عليه وسلم يقول:
«مَا مِنْ عَبْدٍ يَسْتَرْعِيهِ اللهُ رَعِيَّةً، يَمُوتُ يَوْمَ يَمُوتُ وَهُوَ غَاشٌّ لِرَعِيَّتِهِ، إِلَّا حَرَّمَ اللهُ عَلَيْهِ الْجَنَّةَ».
[صحيح] - [متفق عليه] - [صحيح مسلم: 142]
المزيــد ...
ਮਾਕਿਲ ਬਿਨ ਯਸਾਰ ਮੁਜ਼ਨੀ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਮੈਂ ਅੱਲਾਹ ਦੇ ਰਸੂਲ ﷺ ਨੂੰ ਇਹ ਕਹਿੰਦੇ ਹੋਏ ਸੁਣਿਆ:
"ਜਿਸ ਬੰਦੇ ਨੂੰ ਅੱਲਾਹ ਜਨਤਾ ਦੀ ਰਖਵਾਲੀ ਦਾ ਕੰਮ ਸੌਂਪੇ ਅਤੇ ਜਿਸ ਦਿਨ ਉਹ ਮਰਦਾ ਹੈ ਤਾਂ ਇਸ ਹਾਲਤ ਵਿੱਚ ਮਰਦਾ ਹੈ ਕਿ ਉਹ ਜਨਤਾ ਨੂੰ ਧੋਖਾ ਦੇ ਰਿਹਾ ਹੁੰਦਾ ਹੈ, ਤਾਂ ਅੱਲਾਹ ਉਸ 'ਤੇ ਜੰਨਤ ਹਰਾਮ ਕਰ ਦਿੰਦਾ ਹੈ।"
[صحيح] - [متفق عليه] - [صحيح مسلم - 142]
ਅੱਲਾਹ ਦੇ ਨਬੀ ﷺ ਦੱਸਦੇ ਹਨ ਕਿ ਹਰ ਉਹ ਵਿਅਕਤੀ ਜਿਸ ਨੂੰ ਅੱਲਾਹ ਤਆਲਾ ਨੇ ਲੋਕਾਂ ਉੱਤੇ ਸਰਪ੍ਰਸਤ ਤੇ ਜ਼ਿੰਮੇਵਾਰ ਬਣਾਇਆ ਹੈ; ਉਸਦੀ ਸਰਪ੍ਰਸਤੀ ਭਾਵੇਂ ਆਮ ਹੋਵੇ ਜਿਵੇਂ ਸ਼ਾਸਕ ਦੀ ਸਰਪ੍ਰਸਤੀ ਜਾਂ ਖਾਸ ਜਿਵੇਂ ਮਰਦ ਉੱਤੇ ਆਪਣੇ ਘਰ ਦੀ ਜ਼ਿੰਮੇਵਾਰੀ ਜਾਂ ਔਰਤ ਉੱਤੇ ਆਪਣੇ ਘਰ ਦੀ ਜ਼ਿੰਮੇਵਾਰੀ; ਫੇਰ ਉਸਨੇ ਆਪਣੇ ਅਧੀਨ ਲੋਕਾਂ ਦੇ ਹੱਕ ਦੇਣ ਵਿੱਚ ਲਾਪਰਵਾਹੀ ਕੀਤੀ, ਉਨ੍ਹਾਂ ਨੂੰ ਧੋਖਾ ਦਿੱਤਾ ਅਤੇ ਉਨ੍ਹਾਂ ਦੇ ਦੀਨੀ ਤੇ ਦੁਨਿਆਵੀ ਹੱਕਾਂ ਨੂੰ ਬਰਬਾਦ ਕਰ ਦਿੱਤਾ, ਤਾਂ ਉਹ ਇਸ ਸਖ਼ਤ ਸਜ਼ਾ ਦਾ ਹੱਕਦਾਰ ਬਣ ਗਿਆ।