عَنْ أَبِي ذَرٍّ رَضيَ اللهُ عنهُ قَالَ: قَالَ رَسُولُ اللهِ صَلَّى اللهُ عَلَيْهِ وَسَلَّمَ:
«يَا أَبَا ذَرٍّ إِذَا طَبَخْتَ مَرَقَةً فَأَكْثِرْ مَاءَهَا، وَتَعَاهَدْ جِيرَانَكَ».
[صحيح] - [رواه مسلم] - [صحيح مسلم: 2625]
المزيــد ...
ਅਬੂ ਜ਼ਰ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ ਕਿ ਰਸੂਲੁੱਲਾਹ ﷺ ਨੇ ਫਰਮਾਇਆ:
“ਹੇ ਅਬੂ ਜ਼ਰ! ਜਦੋਂ ਤੂੰ ਸੂਪ ਬਣਾਵੇਂ, ਤਾਂ ਉਸ ਵਿੱਚ ਪਾਣੀ ਵਧਾ ਕੇ ਰੱਖ ਅਤੇ ਆਪਣੇ ਗੁਆਂਢੀਆਂ ਨਾਲ ਭਲਾਈ ਦੇ ਰਿਸ਼ਤੇ ਬਣਾਈ ਰੱਖ।”
[صحيح] - [رواه مسلم] - [صحيح مسلم - 2625]
ਨਬੀ ﷺ ਨੇ ਅਬੂ ਜ਼ਰ ਅਲ-ਗਫਾਰੀ ਰਜ਼ੀਅੱਲਾਹੁ ਅਨਹੁ ਨੂੰ ਉਤਸ਼ਾਹਿਤ ਕੀਤਾ ਕਿ ਜਦੋਂ ਉਹ ਸੂਪ ਬਣਾਵੇ, ਤਾਂ ਉਸ ਵਿੱਚ ਪਾਣੀ ਅਤੇ ਮਸਾਲੇ ਵਧਾ ਕੇ ਰੱਖੇ ਅਤੇ ਆਪਣੇ ਗੁਆਂਢੀਆਂ ਨਾਲ ਭਲਾਈ ਦੇ ਰਿਸ਼ਤੇ ਬਣਾਈ ਰੱਖੇ ਅਤੇ ਉਨ੍ਹਾਂ ਦੀ ਖੈਰ-ਖਬਰ ਲੈਂਦਾ ਰਹੇ।