عن عُبَادَةَ بن الصَّامتِ رضي الله عنه قال:
بَايَعْنَا رسولَ اللهِ صلى الله عليه وسلم على السَّمْعِ وَالطَّاعَةِ فِي الْعُسْرِ وَالْيُسْرِ، وَالْمَنْشَطِ وَالْمَكْرَهِ، وعلى أَثَرَةٍ علينا، وعلى أَلَّا نُنَازِعَ الْأَمْرَ أهلَه، وعلى أَنْ نَقُولَ بِالْحَقِّ أينما كُنَّا، لا نَخَافُ في الله لَوْمَةَ لَائِمٍ.
[صحيح] - [متفق عليه] - [صحيح مسلم: 1709]
المزيــد ...
ਉਬਾਦਾ ਬਿਨ ਸਾਮਿਤ (ਰਜ਼ੀਅੱਲਾਹੁ ਅਨਹੁ) ਕਹਿੰਦੇ ਹਨ:
ਅਸੀਂ ਰਸੂਲੁੱਲਾਹ ﷺ ਨਾਲ ਇਸ ਗੱਲ 'ਤੇ ਵਾਅਦਾ (ਬੈਤ) ਕੀਤਾ ਕਿ ਅਸੀਂ ਮੁਸ਼ਕਿਲ ਤੇ ਆਸਾਨੀ ਵਿੱਚ, ਚੁਸਤੀ ਤੇ ਸੁਸਤੀ ਵਿੱਚ ਅਤੇ ਸਾਡੇ ਉੱਤੇ ਤਰਜੀਹ ਦਿੱਤੇ ਜਾਣ ਦੀ ਹਾਲਤ ਵਿੱਚ ਵੀ ਸੁਣਾਂਗੇ ਅਤੇ ਆਗਿਆਕਾਰੀ ਕਰਾਂਗੇ। ਅਤੇ ਇਸ ਗੱਲ 'ਤੇ ਵਾਅਦਾ ਕੀਤਾ ਕਿ ਅਸੀਂ ਸੱਤਾ ਦੇ ਮਾਮਲੇ ਵਿੱਚ ਸ਼ਾਸਕਾਂ ਨਾਲ ਲੜਾਈ ਨਹੀਂ ਕਰਾਂਗੇ; ਅਸੀਂ ਜਿੱਥੇ-ਕਿਤੇ ਵੀ ਹੋਈਏ ਹੱਕ ਦੀ ਗੱਲ ਕਹਾਂਗੇ ਅਤੇ ਇਸ ਮਾਮਲੇ ਵਿੱਚ ਕਿਸੇ ਨਿੰਦਾ ਕਰਨ ਵਾਲੇ ਦੀ ਨਿੰਦਾ ਦੀ ਪਰਵਾਹ ਨਹੀਂ ਕਰਾਂਗੇ।
[صحيح] - [متفق عليه] - [صحيح مسلم - 1709]
ਇਸ ਹਦੀਸ ਵਿੱਚ ਅੱਲਾਹ ਦੇ ਨਬੀ ﷺ ਨੇ ਆਪਣੇ ਸਾਥੀਆਂ ਤੋਂ ਇਸ ਗੱਲ ਦਾ ਵਾਅਦਾ ਲਿਆ ਕਿ ਉਹ ਆਸਾਨ ਤੇ ਮੁਸ਼ਕਿਲ ਹਲਾਤ ਵਿੱਚ ਅਤੇ ਅਮੀਰੀ ਤੇ ਗਰੀਬੀ ਦੀ ਹਾਲਤ ਵਿੱਚ, ਹਕੂਮਤ ਦੇ ਫਰਮਾਨ ਉਨ੍ਹਾਂ ਨੂੰ ਪਸੰਦ ਹੋਣ ਜਾਂ ਨਾ ਹੋਣ; ਇੱਥੇ ਤੱਕ ਕਿ ਜੇਕਰ ਹੁਕਮਰਾਨ (ਸ਼ਾਸਕ) ਲੋਕਾਂ ਦੇ ਜਨਤਕ ਖ਼ਜ਼ਾਨੇ ਤੇ ਅਹੁਦਿਆਂ ਆਦਿ ਦੀ ਵੰਡ ਦੇ ਮਾਮਲੇ ਵਿੱਚ ਉਨ੍ਹਾਂ 'ਤੇ ਕਿਸੇ ਹੋਰ ਨੂੰ ਤਰਜੀਹ ਹੀ ਕਿਉਂ ਨਾ ਦਿੰਦੇ ਹੋਣ, ਹੁਕਮਰਾਨਾਂ ਦੀਆਂ ਗੱਲਾਂ ਨੂੰ ਮੰਨ ਕੇ ਚੱਲਾਂਗੇ ਤੇ ਉਨ੍ਹਾਂ ਵਿਰੁੱਧ ਬਗਾਵਤ ਨਹੀਂ ਕਰਾਂਗੇ। ਕਿਉਂਕਿ ਉਨਾਂ ਨਾਲ ਲੜਾਈ ਕਰਨ ਦੇ ਨਤੀਜੇ ਵਿੱਚ ਜੋ ਫ਼ਿਤਨਾ ਤੇ ਫਸਾਦ ਫੈਲੇਗਾ, ਉਹ ਉਨ੍ਹਾਂ ਦੇ ਜ਼ੁਲਮ ਦੇ ਨਤੀਜੇ ਵਿੱਚ ਫੈਲਣ ਵਾਲੇ ਫ਼ਿਤਨੇ ਤੇ ਫਸਾਦ ਨਾਲੋਂ ਕਈ ਗੁਣਾ ਵੱਧ ਹੋਵੇਗਾ। ਅੱਲਾਹ ਦੇ ਰਸੂਲ ﷺ ਨੇ ਇਸ ਗੱਲ ਦਾ ਵੀ ਵਾਅਦਾ ਲਿਆ ਕਿ ਉਹ ਜਿੱਥੇ ਵੀ ਰਹਿਣਗੇ, ਅੱਲਾਹ ਦੀ ਰਜ਼ਾ ਦੇ ਖਾਤਰ ਹੱਕ-ਸੱਚ ਕਹਿਣਗੇ ਅਤੇ ਕਿਸੇ ਦੀ ਨਿੰਦਾ ਦੀ ਪਰਵਾਹ ਨਹੀਂ ਕਰਨਗੇ।