عَنْ أُمِّ سَلَمَةَ أُمِّ المُؤمنين رضي الله عنها: أَنَّ رَسُولَ اللهِ صلى الله عليه وسلم قَالَ:
«سَتَكُونُ أُمَرَاءُ فَتَعْرِفُونَ وَتُنْكِرُونَ، فَمَنْ عَرَفَ بَرِئَ، وَمَنْ أَنْكَرَ سَلِمَ، وَلَكِنْ مَنْ رَضِيَ وَتَابَعَ» قَالُوا: أَفَلَا نُقَاتِلُهُمْ؟ قَالَ: «لَا، مَا صَلَّوْا».
[صحيح] - [رواه مسلم] - [صحيح مسلم: 1854]
المزيــد ...
ਉੱਮੇਂ ਸਲਮਾਹ ਉਮ੍ਹਲ ਮੁਮਿਨੀਨ ਰਜ਼ੀਅੱਲਾਹੁ ਅਨਹਾ ਤੋਂ ਰਿਵਾਇਤ ਹੈ ਕਿ ਰਸੂਲੁੱਲਾਹ ਸੱਲੱਲਾਹੁ ਅਲੈਹਿ ਵੱਸੱਲਮ ਨੇ ਫਰਮਾਇਆ:
"ਤੁਹਾਡੇ ਉਤੇ ਅਜੇ ਹਾਕਮ ਆਉਣਗੇ; ਤੁਸੀਂ (ਉਨ੍ਹਾਂ ਦੇ ਕੰਮਾਂ ਵਿਚੋਂ ਕੁਝ ਨੂੰ) ਜਾਣੋਗੇ (ਸਹੀ ਸਮਝੋਗੇ) ਅਤੇ ਕੁਝ ਨੂੰ ਨਾਪਸੰਦ ਕਰੋਗੇ।ਜੋ ਕੋਈ ਪਛਾਣ ਲਏ (ਸਹੀ-ਗਲਤ ਨੂੰ) ਉਹ ਬਰੀ ਹੋ ਗਿਆ,ਜੋ ਕੋਈ ਇਨਕਾਰ ਕਰੇ ਉਹ ਬਚ ਗਿਆ,ਪਰ ਜੋ ਰਾਜ਼ੀ ਹੋ ਗਿਆ ਅਤੇ ਉਨ੍ਹਾਂ ਦੀ ਪੇਰਵੀ ਕੀਤੀ ਉਹ» (ਗੁਨਾਹਗਾਰ ਹੋਇਆ)।"ਉਨ੍ਹਾਂ ਨੇ ਪੁੱਛਿਆ: "ਕੀ ਅਸੀਂ ਉਨ੍ਹਾਂ ਨਾਲ ਲੜਾਈ ਨਾ ਕਰੀਏ?"ਉਨ੍ਹਾਂ ਨੇ ਫਰਮਾਇਆ: "ਨਹੀਂ, ਜਦ ਤੱਕ ਉਹ ਨਮਾਜ਼ ਪੜ੍ਹਦੇ ਰਹਿਣ।"
[صحيح] - [رواه مسلم] - [صحيح مسلم - 1854]
ਉਨ੍ਹਾਂ ਸੱਲੱਲਾਹੁ ਅਲੈਹਿ ਵੱਸੱਲਮ ਨੇ ਬਿਆਨ ਕੀਤਾ ਕਿ ਸਾਡੇ ਉੱਤੇ ਅਜਿਹੇ ਹਾਕਮ ਮੁਕਰਰ ਕੀਤੇ ਜਾਣਗੇ ਜਿਨ੍ਹਾਂ ਦੇ ਕੁਝ ਅਮਲ ਅਸੀਂ ਠੀਕ ਸਮਝਾਂਗੇ ਕਿਉਂਕਿ ਉਹ ਸ਼ਰਈ ਹਿਦਾਇਤਾਂ ਨਾਲ ਮੇਲ ਖਾਂਦੇ ਹੋਣਗੇ, ਅਤੇ ਕੁਝ ਅਮਲ ਅਸੀਂ ਗਲਤ ਜਾਣਾਂਗੇ ਕਿਉਂਕਿ ਉਹ ਸ਼ਰਅਤ ਦੇ ਖ਼ਿਲਾਫ ਹੋਣਗੇ। ਜੋ ਕੋਈ ਆਪਣੇ ਦਿਲ ਵਿੱਚ ਬੁਰੇ ਕੰਮ ਨੂੰ ਨਾਪਸੰਦ ਕਰੇ ਅਤੇ ਉਸਨੂੰ ਰੋਕਣ ਦੀ ਤਾਕਤ ਨਾ ਰਖਦਾ ਹੋਵੇ, ਤਾਂ ਉਹ ਗੁਨਾਹ ਅਤੇ ਨਾਫ਼ਾਕ ਤੋਂ ਬਰੀ ਹੋ ਜਾਂਦਾ ਹੈ। ਜੋ ਕੋਈ ਹਾਥ ਜਾਂ ਜ਼ਬਾਨ ਨਾਲ ਬੁਰਾਈ ਨੂੰ ਰੋਕ ਸਕੇ ਅਤੇ ਉਹ ਉਨ੍ਹਾਂ 'ਤੇ ਇਨਕਾਰ ਕਰੇ (ਨਾਕਾਰੇ), ਤਾਂ ਉਹ ਗੁਨਾਹ ਅਤੇ ਉਸ ਵਿੱਚ ਸ਼ਾਮਿਲ ਹੋਣ ਤੋਂ ਬਚ ਗਿਆ। ਪਰ ਜੋ ਕੋਈ ਉਨ੍ਹਾਂ ਦੇ ਕੰਮਾਂ 'ਤੇ ਰਾਜ਼ੀ ਹੋ ਗਿਆ ਅਤੇ ਉਨ੍ਹਾਂ ਦੀ ਪੇਰਵੀ ਕਰਨ ਲੱਗ ਪਿਆ, ਤਾਂ ਉਹ ਵੀ ਉਨ੍ਹਾਂ ਦੀ ਤਰ੍ਹਾਂ ਹਲਾਕ ਹੋ ਜਾਵੇਗਾ।
ਫਿਰ ਸਾਹਾਬਿਆਂ ਨੇ ਨਬੀ ਕਰੀਮ ਸੱਲੱਲਾਹੁ ਅਲੈਹਿ ਵੱਸੱਲਮ ਨੂੰ ਪੁੱਛਿਆ:
ਕੀ ਅਸੀਂ ਅਜਿਹੇ ਹਾਕਮਾਂ ਨਾਲ ਲੜਾਈ ਨਾ ਕਰੀਏ ਜਿਨ੍ਹਾਂ ਦੀ ਇਹ ਹਾਲਤ ਹੋਵੇ?
ਉਨ੍ਹਾਂ ਨੇ ਉਨ੍ਹਾਂ ਨੂੰ ਇਸ ਤੋਂ ਰੋਕ ਦਿੱਤਾ ਅਤੇ ਫਰਮਾਇਆ: "ਨਹੀਂ, ਜਦ ਤੱਕ ਉਹ ਤੁਹਾਡੇ ਵਿਚ ਨਮਾਜ਼ ਕਾਇਮ ਰੱਖਦੇ ਹਨ।"