عن عرفجة رضي الله عنه قال: سمعت رسول الله صلى الله عليه وسلم يقول:
«مَنْ أَتَاكُمْ وَأَمْرُكُمْ جَمِيعٌ عَلَى رَجُلٍ وَاحِدٍ، يُرِيدُ أَنْ يَشُقَّ عَصَاكُمْ، أَوْ يُفَرِّقَ جَمَاعَتَكُمْ، فَاقْتُلُوهُ».

[صحيح] - [رواه مسلم] - [صحيح مسلم: 1852]
المزيــد ...

ਅਰਫਜਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਮੈਂ ਅੱਲਾਹ ਦੇ ਰਸੂਲ ﷺ ਨੂੰ ਇਹ ਫਰਮਾਉਂਦੇ ਹੋਏ ਸੁਣਿਆ ਹੈ:
«ਜੋ ਵਿਅਕਤੀ ਤੁਹਾਡੇ ਕੋਲ ਇਸ ਹਾਲ ਵਿੱਚ ਆਵੇ ਕਿ ਤੁਸੀਂ ਇਕਮਤ ਹੋ ਕੇ ਕਿਸੇ ਖਲੀਫ਼ਾ (ਮੁਸਲਮਾਨ ਆਗੂ) ਦੀ ਪੈਰਵੀ ਕਰ ਰਹੇ ਹੋਵੋਂ ਤੇ ਉਹ ਤੁਹਾਡੀ ਏਕਤਾ ਨੂੰ ਭੰਗ ਕਰਨਾ ਚਾਹੇ ਜਾਂ ਤੁਹਾਡੀ ਜਮਾਤ ਨੂੰ ਵੰਡ ਕੇ ਤੋੜਨਾ ਚਾਹੇ, ਤਾਂ ਅਜਿਹੇ ਵਿਅਕਤੀ ਨੂੰ ਕਤਲ ਕਰ ਦਿਓ।»

[صحيح] - [رواه مسلم] - [صحيح مسلم - 1852]

ਵਿਆਖਿਆ

ਅੱਲਾਹ ਦੇ ਨਬੀ ﷺ ਦੱਸਦੇ ਹਨ ਕਿ ਜਦੋਂ ਮੁਸਲਮਾਨ ਸਰਬਸੰਮਤੀ ਨਾਲ ਕਿਸੇ ਨੂੰ ਆਪਣਾ ਹੁਕਮਰਾਨ/ਆਗੂ ਮੰਨ ਚੁੱਕੇ ਹੋਣ ਅਤੇ ਇੱਕ ਜਮਾਤ (ਸਮੂਹ) ਦੇ ਰੂਪ ਵਿੱਚ ਰਹਿ ਰਹੇ ਹੋਣ ਅਤੇ ਫੇਰ ਕੋਈ ਆ ਕੇ ਹੁਕਮਰਾਨ ਤੋਂ ਉਸ ਦੀ ਹੁਕਮਰਾਨੀ ਖੋਹਣਾ ਚਾਹੇ ਜਾਂ ਮੁਸਲਮਾਨਾਂ ਦੀ ਜਮਾਤ ਨੂੰ ਇੱਕ ਤੋਂ ਵੱਧ ਜਮਾਤਾਂ ਵਿੱਚ ਵੰਡਣਾ ਚਾਹੇ, ਤਾਂ ਉਸਦੀ ਬੁਰਾਈ ਤੋਂ ਬਚਣ ਅਤੇ ਮੁਸਲਮਾਨਾਂ ਦੇ ਖੂਨ ਦੀ ਸੁਰੱਖਿਆ ਕਰਨ ਲਈ ਉਸ ਨੂੰ ਰੋਕਣਾ ਤੇ ਉਸ ਨਾਲ ਜੰਗ ਕਰਨਾ ਵਾਜਿਬ (ਲਾਜ਼ਮੀ) ਹੋਵੇਗਾ।

ਹਦੀਸ ਦੇ ਫਾਇਦੇ ਵਿੱਚੋਂ

  1. ਮੁਸਲਮਾਨਾਂ ਦਾ ਹੁਕਮਰਾਨ ਜਦੋਂ ਤੱਕ ਕਿਸੇ ਗੁਨਾਹ ਦੇ ਕੰਮ ਦਾ ਹੁਕਮ ਨਾ ਦੇਵੇ, ਉਸ ਦੀ ਗੱਲ ਨੂੰ ਸੁਣਨਾ ਤੇ ਉਸਦੇ ਹੁਕਮਾਂ ਦਾ ਪਾਲਣ ਕਰਨਾ ਵਾਜਿਬ ਅਤੇ ਉਸਦੇ ਵਿਰੁੱਧ ਬਗਾਵਤ ਕਰਨਾ ਹਰਾਮ ਹੋਵੇਗਾ।
  2. ਜੋ ਕੋਈ ਵੀ ਮੁਸਲਮਾਨਾਂ ਦੇ ਹੁਕਮਰਾਨ ਤੇ ਉਨ੍ਹਾਂ ਦੀ ਜਮਾਤ ਦੇ ਵਿਰੁੱਧ ਬਗਾਵਤ ਕਰਨ ਦਾ ਐਲਾਨ ਕਰੇ, ਉਸ ਨਾਲ ਜੰਗ ਕਰਨਾ ਵਾਜਿਬ ਹੋਵੇਗਾ, ਭਾਵੇਂ ਉਹ ਇੱਜ਼ਤ ਤੇ ਜਾਤ-ਬਰਾਦਰੀ ਦੇ ਮਾਮਲੇ ਵਿੱਚ ਕਿੰਨਾ ਹੀ ਉੱਚਾ ਦਰਜਾ ਕਿਉਂ ਨਾ ਰੱਖਦਾ ਹੋਵੇ।
  3. ਇਕਜੁੱਟ ਹੋ ਕੇ ਰਹਿਣ ਅਤੇ ਲੜਾਈ-ਝਗੜੇ ਤੇ ਮਤਭੇਦ ਦਾ ਸ਼ਿਕਾਰ ਨਾ ਹੋਣ ਦੀ ਨਸੀਹਤ।
ਅਨੁਵਾਦ ਦਿਖਾਓਣਾ
ਹੋਰ