عَن قُطْبَةَ بنِ مَالِكٍ رَضيَ اللهُ عنه قَالَ: كَانَ النَّبِيُّ صَلَّى اللَّهُ عَلَيْهِ وَسَلَّمَ يَقُولُ:
«اللَّهُمَّ إِنِّي أَعُوذُ بِكَ مِنْ مُنْكَرَاتِ الأَخْلاَقِ وَالأَعْمَالِ وَالأَهْوَاءِ».  
                        
[صحيح] - [رواه الترمذي] - [سنن الترمذي: 3591]
                        
 المزيــد ... 
                    
ਕੁਤਬਾ ਬਿਨ ਮਾਲਿਕ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ ਕਿ ਨਬੀ ﷺ ਕਹਿੰਦੇ ਸਨ:
«ਅੱਲਾਹੂਮਮਾ ਇੰਨੀ ਆਉਜ਼ੁ ਬਿਕਾ ਮਿਨ ਮੁਨਕਾਰਾਤਿਲ-ਅਖਲਾਕਿਲ-ਅਮਲੀ ਵਲ-ਅਹਵਾਈ»
ਹੇ “ਅੱਲਾਹ! ਮੈਂ ਤੇਰੀ ਸ਼ਰਨ ਲੈਂਦਾ ਹਾਂ ਬੁਰੇ ਅਖਲਾਕ, ਬੁਰੇ ਅਮਲ ਅਤੇ ਮਾੜੀਆਂ ਖ਼ਾਹਿਸ਼ਾਂ ਤੋਂ।” 
                                                     
                                                                                                    
[صحيح] - [رواه الترمذي] - [سنن الترمذي - 3591]                                            
ਇਹ ਨਬੀ ﷺ ਦੀ ਦੋਆਵਾਂ ਵਿੱਚੋਂ ਇੱਕ ਸੀ: (ਅੱਲਾਹੂਮਮਾ ਇੰਨੀ ਆਉਜ਼ੁ) ਅਤੇ ਮੈਂ ਤੇਰੀ ਸ਼ਰਨ ਲੈਂਦਾ ਹਾਂ ਤੇਰੀ ਬਿਨਾ ਕਿਸੇ ਹੋਰ ਤੋਂ, (ਮਿਨ ਮੁਨਕਾਰਾਤ) ਉਹਨਾਂ ਚੀਜ਼ਾਂ ਤੋਂ ਜਿਨ੍ਹਾਂ ਤੋਂ ਅੱਲਾਹ ਅਤੇ ਉਸਦੇ ਰਸੂਲ ﷺ ਨੇ ਮਨਾਹੀ ਕੀਤੀ, (ਅਲ-ਅਖਲਾਕ) ਜਿਵੇਂ ਕਿ ਦੂਸ਼ਮਨੀ, ਈਰਖ, ਘਮੰਡ, (ਵ) ਅਤੇ (ਮਿਨ ਮੁਨਕਾਰਾਤਿਲ-ਅਮਾਲ) ਜਿਵੇਂ ਕਿ ਗਾਲੀ-ਗਲੋਚ, (ਵ) ਅਤੇ ਸਾਰੀਆਂ (ਅਲ-ਅਹਵਾਈ) ਉਹ ਖ਼ਾਹਿਸ਼ਾਂ ਜੋ ਨਫ਼ਸ ਚਾਹੁੰਦੀ ਹੈ ਪਰ ਸ਼ਰੀਅਤ ਦੇ ਖ਼ਿਲਾਫ਼ ਹਨ।