عن عائشة رضي الله عنها قالت: سمعتُ من رسول الله صلى الله عليه وسلم يقول في بيتي هذا:
«اللَّهُمَّ مَنْ وَلِيَ مِنْ أَمْرِ أُمَّتِي شَيْئًا فَشَقَّ عَلَيْهِمْ فَاشْقُقْ عَلَيْهِ، وَمَنْ وَلِيَ مِنْ أَمْرِ أُمَّتِي شَيْئًا فَرَفَقَ بِهِمْ فَارْفُقْ بِهِ».
المزيد
ਆਇਸ਼ਾ (ਰਜ਼ੀਅੱਲਾਹੁ ਅਨਹਾ) ਤੋਂ ਰਿਵਾਇਤ ਹੈ, ਉਹ ਕਹਿੰਦੀ ਹਨ ਕਿ ਮੈਂ ਅੱਲਾਹ ਦੇ ਰਸੂਲ ﷺ ਨੂੰ ਆਪਣੇ ਇਸ ਘਰ ਵਿੱਚ ਫਰਮਾਉਂਦੇ ਹੋਏ ਸੁਣਿਆ:
"ਹੇ ਅੱਲਾਹ! ਜੋ ਵਿਅਕਤੀ ਮੇਰੀ ਉੱਮਤ ਦੇ ਕਿਸੇ ਕੰਮ ਦਾ ਜ਼ਿੰਮੇਵਾਰ ਬਣੇ, ਫੇਰ ਉਹ ਉਨ੍ਹਾਂ ਉੱਤੇ ਸਖਤੀ ਕਰੇ, ਤਾਂ ਤੂੰ ਵੀ ਉਸ ਉੱਤੇ ਸਖਤੀ ਕਰ। ਅਤੇ ਜੋ ਮੇਰੀ ਉੱਮਤ ਦੇ ਕਿਸੇ ਕੰਮ ਦਾ ਜ਼ਿੰਮੇਵਾਰ ਬਣੇ, ਫੇਰ ਉਨ੍ਹਾਂ ਨਾਲ ਨਰਮੀ ਕਰੇ, ਤਾਂ ਤੂੰ ਵੀ ਉਸ ਨਾਲ ਨਰਮੀ ਕਰ।"