عن أبي هريرة رضي الله عنه قال:
سُئِلَ رَسُولُ اللهِ صَلَّى اللهُ عَلَيْهِ وَسَلَّمَ عَنْ أَكْثَرِ مَا يُدْخِلُ النَّاسَ الْجَنَّةَ، فَقَالَ: «تَقْوَى اللهِ وَحُسْنُ الْخُلُقِ»، وَسُئِلَ عَنْ أَكْثَرِ مَا يُدْخِلُ النَّاسَ النَّارَ فَقَالَ: «الْفَمُ وَالْفَرْجُ».
[حسن صحيح] - [رواه الترمذي وابن ماجه وأحمد] - [سنن الترمذي: 2004]
المزيــد ...
ਅਬੁ-ਹਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ:
ਅੱਲਾਹ ਦੇ ਨਬੀ ﷺ ਤੋਂ ਪੁੱਛਿਆ ਗਿਆ ਕਿ ਕਿਹੜੀ ਚੀਜ਼ ਲੋਕਾਂ ਨੂੰ ਸਭ ਤੋਂ ਵੱਧ ਜੰਨਤ ਵਿੱਚ ਦਾਖਲ ਕਰਾਵੇਗੀ? ਤਾਂ ਆਪ ﷺ ਨੇ ਜਵਾਬ ਦਿੱਤਾ: "ਅੱਲਾਹ ਦਾ ਡਰ ਅਤੇ ਚੰਗਾ ਵਿਹਾਰ।" ਇਸੇ ਤਰ੍ਹਾਂ ਆਪ ﷺ ਤੋਂ ਪੁੱਛਿਆ ਗਿਆ ਕਿ ਕਿਹੜੀ ਚੀਜ਼ ਲੋਕਾਂ ਨੂੰ ਸਭ ਤੋਂ ਵੱਧ ਜਹੰਨਮ ਵਿੱਚ ਦਾਖਲ ਕਰਾਵੇਗੀ? ਤਾਂ ਆਪ ﷺ ਨੇ ਜਵਾਬ ਦਿੱਤਾ: "ਜ਼ਬਾਨ ਅਤੇ ਸ਼ਰਮਗਾਹ (ਗੁਪਤ-ਅੰਗ)।"
[حسن صحيح] - [رواه الترمذي وابن ماجه وأحمد] - [سنن الترمذي - 2004]
ਅੱਲਾਹ ਦੇ ਨਬੀ ﷺ ਦੱਸਦੇ ਹਨ ਕਿ ਜੰਨਤ ਵਿੱਚ ਦਾਖਲ ਹੋਣ ਦੇ ਸਭ ਤੋਂ ਵੱਡੇ ਦੋ ਸਾਧਨ ਹਨ। ਉਹ ਹਨ:
ਅੱਲਾਹ ਦਾ ਡਰ (ਤਕਵਾ) ਅਤੇ ਚੰਗਾ ਵਿਹਾਰ (ਅਖਲਾਕ)।
ਹਦੀਸ ਵਿੱਚ ਆਏ ਸ਼ਬਦ "تقوى الله" (ਅੱਲਾਹ ਦਾ ਡਰ) ਦਾ ਮਤਲਬ ਹੈ ਕਿ ਇਨਸਾਨ ਆਪਣੇ ਅਤੇ ਅੱਲਾਹ ਦੇ ਅਜ਼ਾਬ ਵਿਚਕਾਰ ਇੱਕ ਆੜ ਬਣਾ ਲਵੇ। ਇਹ ਆੜ ਅੱਲਾਹ ਦੇ ਹੁਕਮਾਂ ਨੂੰ ਮੰਨਣ ਅਤੇ ਉਸ ਦੀਆਂ ਮਨਾਹ ਕੀਤੀਆਂ ਚੀਜ਼ਾਂ ਤੋਂ ਬਚਣ ਨਾਲ ਬਣਦੀ ਹੈ।
ਜਦੋਂ ਕਿ ਚੰਗੇ ਵਿਹਾਰ ਦਾ ਮਤਲਬ ਹੈ, ਹੱਸਦੇ ਚਿਹਰੇ ਨਾਲ ਮਿਲਣਾ, ਦੂਜਿਆਂ ਦਾ ਭਲਾ ਕਰਨਾ ਅਤੇ ਉਨ੍ਹਾਂ ਨੂੰ ਕੋਈ ਤਕਲੀਫ਼ ਨਾ ਦੇਣਾ।
ਇਸਦੇ ਉਲਟ ਇਨਸਾਨ ਨੂੰ ਜਹੰਨਮ ਵਿੱਚ ਲਿਜਾਣ ਦੇ ਵੀ ਸਭ ਤੋਂ ਵੱਡੇ ਕਾਰਨ ਦੋ ਹਨ। ਉਹ ਹਨ:
ਜ਼ਬਾਨ ਅਤੇ ਸ਼ਰਮਗਾਹ (ਗੁਪਤ-ਅੰਗ)।
ਜ਼ਬਾਨ ਤੋਂ ਝੂਠ, ਚੁਗਲਖੋਰੀ ਅਤੇ ਗ਼ੀਬਤ (ਨਿੰਦਾ) ਵਰਗੇ ਗੁਨਾਹ ਹੁੰਦੇ ਹਨ।
ਅਤੇ ਸ਼ਰਮਗਾਹ ਤੋਂ ਜ਼ਿਨਾ (ਵਿਆਹ ਤੋਂ ਬਿਨਾ ਸ਼ਰੀਰਕ ਸੰਬੰਧ) ਅਤੇ ਸਮਲਿੰਗਤਾ ਆਦਿ ਗੁਨਾਹ ਹੁੰਦੇ ਹਨ।