ਵਰਗੀਕਰਨ: The Creed . Names and Rulings . Hypocrisy .

عَنِ ابْنِ عُمَرَ رضي الله عنهما عَنِ النَّبِيِّ صَلَّى اللهُ عَلَيْهِ وَسَلَّمَ، قَالَ:
«مَثَلُ الْمُنَافِقِ، كَمَثَلِ الشَّاةِ الْعَائِرَةِ بَيْنَ الْغَنَمَيْنِ تَعِيرُ إِلَى هَذِهِ مَرَّةً وَإِلَى هَذِهِ مَرَّةً».

[صحيح] - [رواه مسلم] - [صحيح مسلم: 2784]
المزيــد ...

ਅਬਦੁੱਲਾਹ ਇਬਨ ਉਮਰ (ਰਜੀਅੱਲਾਹੁ ਅਨਹੁਮਾ) ਨੇ ਰਿਵਾਇਤ ਕੀਤੀ ਹੈ ਕਿ ਨਬੀ ﷺ ਨੇ ਫਰਮਾਇਆ:
"ਮੁਨਾਫ਼ਿਕ ਦੀ ਉਦਾਹਰਣ ਉਸ ਬੱਕਰੀ ਵਾਂਗ ਹੈ ਜੋ ਦੋ ਝੁੰਡਾਂ ਵਿਚਕਾਰ ਭੱਜਦੀ ਰਹਿੰਦੀ ਹੈ; ਜੋ ਕਦੇ ਭੱਜ ਕਿ ਇਸ ਝੁੰਡ ਵੱਲ ਆਉਂਦੀ ਹੈ ਤੇ ਕਦੇ ਦੂਜੇ ਵੱਲ।"

[صحيح] - [رواه مسلم] - [صحيح مسلم - 2784]

ਵਿਆਖਿਆ

ਅੱਲਾਹ ਦੇ ਨਬੀ ﷺ ਦੱਸਦੇ ਹਨ ਕਿ ਮੁਨਾਫ਼ਿਕ ਦਾ ਹਾਲ ਉਲਝਣ ਵਿੱਚ ਫਸੀ ਉਸ ਬੱਕਰੀ ਵਾਂਗ ਹੈ ਜਿਸਨੂੰ ਪਤਾ ਨਾ ਹੋਵੇ ਕਿ ਦੋ ਝੁੰਡਾਂ ਵਿੱਚੋਂ ਕਿਸ ਦੇ ਪਿੱਛੇ ਜਾਵੇ। ਜੋ ਕਦੇ ਇਸ ਝੁੰਡ ਵੱਲ ਜਾਂਦੀ ਹੈ ਤੇ ਕਦੇ ਉਸ ਝੁੰਡ ਵੱਲ ਜਾਂਦੀ ਹੈ। ਬਿਲਕੁਲ ਇਸੇ ਤਰ੍ਹਾਂ ਮੁਨਾਫ਼ਿਕ ਲੋਕ ਵੀ ਈਮਾਨ ਅਤੇ ਕੁਫ਼ਰ ਵਿੱਚ ਭਟਕਦੇ ਰਹਿੰਦੇ ਹਨ। ਨਾ ਤਾਂ ਉਹ ਮੋਮਿਨਾਂ (ਈਮਾਨ ਵਾਲਿਆਂ) ਦੇ ਨਾਲ ਅੰਦਰੋਂ ਤੇ ਬਾਹਰੋਂ ਦੋਨੋ ਤਰੀਕਿਆਂ ਨਾਲ ਰਹਿੰਦੇ ਹਨ ਅਤੇ ਨਾ ਹੀ ਕਾਫਿਰਾਂ ਦੇ ਨਾਲ ਅੰਦਰੋਂ ਤੇ ਬਾਹਰੋਂ ਦੋਨੋ ਤਰੀਕਿਆਂ ਨਾਲ ਰਹਿੰਦੇ ਹਨ। ਉਂਜ ਬਾਹਰੋਂ ਮੋਮਿਨਾਂ ਨਾਲ ਹੁੰਦੇ ਹਨ, ਲੇਕਿਨ ਆਪਣੇ ਦਿਲਾਂ ਅੰਦਰ ਸ਼ੱਕ ਅਤੇ ਉਲਝਣ ਰੱਖਦੇ ਹਨ। ਇਸ ਲਈ ਕਦੇ ਮੋਮਿਨਾਂ ਵੱਲ ਝੁੱਕ ਜਾਂਦੇ ਹਨ ਅਤੇ ਕਦੇ ਕਾਫਿਰਾਂ ਵੱਲ।

ਹਦੀਸ ਦੇ ਫਾਇਦੇ ਵਿੱਚੋਂ

  1. ਅੱਲਾਹ ਦੇ ਨਬੀ ﷺ ਕਿਸੇ ਗੱਲ ਨੂੰ ਚੰਗੀ ਤਰ੍ਹਾਂ ਸਮਝਾਉਣ ਲਈ ਉਦਾਰਣ ਦਿੰਦੇ ਹੁੰਦੇ ਸੀ।
  2. ਇਸ ਹਦੀਸ ਵਿੱਚ ਮੁਨਾਫ਼ਿਕਾਂ ਦੀ ਹਾਲਤ ਦੱਸੀ ਗਈ ਹੈ ਕਿ ਉਹ ਸ਼ੱਕ, ਉਲਝਣ ਅਤੇ ਅਸਥਿਰਤਾ ਵਿੱਚ ਫਸੇ ਰਹਿੰਦੇ ਹਨ।
  3. ਇਸ ਵਿੱਚ ਮੁਨਾਫ਼ਿਕਾਂ ਦੀ ਹਾਲਤ ਤੋਂ ਸਚੇਤ ਕੀਤਾ ਗਿਆ ਹੈ ਅਤੇ ਅੰਦਰੋਂ ਤੇ ਬਾਹਰੋਂ ਹਰ ਤਰੀਕੇ ਨਾਲ ਪੱਕਾ-ਸੱਚਾ ਮੁਸਲਮਾਨ ਬਣਨ ਦੀ ਸਿੱਖਿਆ ਦਿੱਤੀ ਗਈ ਹੈ।
ਅਨੁਵਾਦ ਦਿਖਾਓਣਾ
ਭਾਸ਼ਾ: الإنجليزية الأوردية الإسبانية ਹੋਰ (68)
ਸ਼੍ਰੇਣੀਆਂ
ਹੋਰ