عن أبي هريرة رضي الله عنه قال: قال رسول الله صلى الله عليه وسلم:
«مَنْ يَقُمْ لَيْلَةَ الْقَدْرِ إِيمَانًا وَاحْتِسَابًا غُفِرَ لَهُ مَا تَقَدَّمَ مِنْ ذَنْبِهِ»
[صحيح] - [متفق عليه] - [صحيح البخاري: 35]
المزيــد ...
ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਰਸੂਲ ﷺ ਨੇ ਫਰਮਾਇਆ:
"ਜੋ ਕੋਈ ਈਮਾਨ ਦੇ ਨਾਲ ਅਤੇ ਸਵਾਬ ਹਾਸਲ ਕਰਨ ਦੀ ਨੀਅਤ ਨਾਲ ਲੈਲਤੁਲ ਕਦਰ (ਸਤਿਕਾਰ ਵਾਲੀ ਰਾਤ) ਨੂੰ ਕਿਆਮ (ਰਾਤ ਦੀ ਇਬਾਦਤ) ਕਰਦਾ ਹੈ, ਉਸ ਦੇ ਪਿਛਲੇ ਸਾਰੇ ਗੁਨਾਹ ਮਾਫ਼ ਕਰ ਦਿੱਤੇ ਜਾਣਗੇ।"
[صحيح] - [متفق عليه] - [صحيح البخاري - 35]
ਅੱਲਾਹ ਦੇ ਨਬੀ ﷺ ਰਮਜ਼ਾਨ ਮਹੀਨੇ ਦੀ ਆਖਰੀ ਦੱਸ ਰਾਤਾਂ ਵਿੱਚੋਂ ਕਿਸੇ ਇੱਕ ਰਾਤ ਨੂੰ ਆਉਣ ਵਾਲੀ ਲੈਲਤੁਲ ਕਦਰ (ਸਤਿਕਾਰ ਵਾਲੀ ਰਾਤ) ਦੀ ਮਹਾਨਤਾ ਬਾਰੇ ਦੱਸਦੇ ਹਨ। ਇਸ ਰਾਤ ਦੀ ਮਹੱਤਤਾ ਇਹ ਹੈ ਕਿ ਜਿਸਨੇ ਇਸ ਰਾਤ ਦੀ ਫਜ਼ੀਲਤ (ਮਹੱਤਤਾ) 'ਤੇ ਯਕੀਨ ਰੱਖਦੇ ਹੋਏ, ਅੱਲਾਹ ਤਆਲਾ ਦੀ ਰਜ਼ਾ ਹਾਸਲ ਕਰਨ ਲਈ, ਅੱਲਾਹ ਵੱਲੋਂ ਮਿਲਣ ਵਾਲੇ ਸਵਾਬ (ਇਨਾਮ) ਦੀ ਆਸ ਰੱਖਦੇ ਹੋਏ ਅਤੇ ਦਿਖਾਵੇ ਤੋਂ ਬਚਦੇ ਹੋਏ ਇਸ ਰਾਤ ਵਿੱਚ ਜਾਗ ਕੇ ਨਮਾਜ਼ ਪੜ੍ਹੀ, ਦੁਆ ਕੀਤੀ, ਕੁਰਆਨ ਦੀ ਤਿਲਾਵਤ (ਪੜ੍ਹਾਈ) ਕੀਤੀ ਅਤੇ ਜ਼ਿਕਰੋ-ਅਜ਼ਕਾਰ (ਸਿਮਰਨ) ਕੀਤੇ; ਤਾਂ ਉਸ ਦੇ ਪਿਛਲੇ ਸਾਰੇ ਗੁਨਾਹ ਮਾਫ਼ ਕਰ ਦਿੱਤੇ ਜਾਣਗੇ।