عَنْ أَبِي قَتَادَةَ السَّلَمِيِّ رضي الله عنه أَنَّ رَسُولَ اللهِ صَلَّى اللهُ عَلَيْهِ وَسَلَّمَ قَالَ:
«إِذَا دَخَلَ أَحَدُكُمُ الْمَسْجِدَ فَلْيَرْكَعْ رَكْعَتَيْنِ قَبْلَ أَنْ يَجْلِسَ».
[صحيح] - [متفق عليه] - [صحيح البخاري: 444]
المزيــد ...
ਅਬੁ-ਕਤਾਦਾ ਸਲਮੀ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ:
"ਜਦੋਂ ਤੁਹਾਡੇ ਵਿੱਚੋਂ ਕੋਈ ਮਸਜਿਦ ਵਿੱਚ ਦਾਖਲ ਹੋਵੇ, ਤਾਂ ਬੈਠਣ ਤੋਂ ਪਹਿਲਾਂ ਦੋ ਰਕਆਤ ਨਮਾਜ਼ ਪੜ੍ਹ ਲਵੇ।"
[صحيح] - [متفق عليه] - [صحيح البخاري - 444]
ਅੱਲਾਹ ਦੇ ਨਬੀ ﷺ ਨੇ ਇਸ ਗੱਲ ਦੀ ਤਰਗੀਬ (ਪ੍ਰੇਰਨਾ) ਦਿੱਤੀ ਹੈ ਕਿ ਜੋ ਵਿਅਕਤੀ ਕਿਸੇ ਵੀ ਵੇਲੇ ਅਤੇ ਕਿਸੇ ਵੀ ਮਕਸਦ (ਉਦੇਸ਼) ਨਾਲ ਮਸਜਿਦ ਵਿੱਚ ਦਾਖਲ ਹੋਵੇ, ਉਹ ਬੈਠਣ ਤੋਂ ਪਹਿਲਾਂ ਦੋ ਰਕਆਤ ਨਮਾਜ਼ ਪੜ੍ਹ ਲਵੇ। ਇਨ੍ਹਾਂ ਦੋ ਰਕਆਤਾਂ ਨੂੰ ਤਹਿੱਆਤੁਲ ਮਸਜਿਦ ਕਿਹਾ ਜਾਂਦਾ ਹੈ।