عَنْ ‌أَبِي هُرَيْرَةَ رَضِيَ اللهُ عَنْهُ: أَنَّ النَّبِيَّ صَلَّى اللهُ عَلَيْهِ وَسَلَّمَ قَالَ:
«صَلَاةٌ فِي مَسْجِدِي هَذَا خَيْرٌ مِنْ أَلْفِ صَلَاةٍ فِيمَا سِوَاهُ إِلَّا الْمَسْجِدَ الْحَرَامَ».

[صحيح] - [متفق عليه] - [صحيح البخاري: 1190]
المزيــد ...

ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਨਬੀ ﷺ ਨੇ ਫਰਮਾਇਆ:
"ਮੇਰੀ ਇਸ ਮਸਜਿਦ ਵਿੱਚ ਪੜ੍ਹੀ ਗਈ ਇੱਕ ਨਮਾਜ਼ ਮਸਜਿਦ-ਅਲ-ਹਰਾਮ ਤੋਂ ਇਲਾਵਾ ਕਿਸੇ ਵੀ ਹੋਰ ਮਸਜਿਦ ਵਿੱਚ ਪੜ੍ਹੀਆਂ ਗਈਆਂ ਇੱਕ ਹਜ਼ਾਰ ਨਮਾਜ਼ਾਂ ਨਾਲੋਂ ਬਿਹਤਰ ਹੈ।"

[صحيح] - [متفق عليه] - [صحيح البخاري - 1190]

ਵਿਆਖਿਆ

ਅੱਲਾਹ ਦੇ ਨਬੀ ﷺ ਨੇ ਆਪਣੀ ਮਸਜਿਦ ਵਿੱਚ ਨਮਾਜ਼ ਪੜ੍ਹਨ ਦੀ ਫਜ਼ੀਲਤ (ਮਹੱਤਤਾ) ਦੱਸੀ ਹੈ ਅਤੇ ਇਹ ਦੱਸਿਆ ਹੈ ਕਿ ਉਸ ਵਿੱਚ ਪੜ੍ਹੀ ਗਈ ਇੱਕ ਨਮਾਜ਼ ਮਸਜਿਦ-ਏ-ਹਰਾਮ (ਕਾਬਾ) ਨੂੰ ਛੱਡ ਕੇ ਬਾਕੀ ਮਸਜਿਦਾਂ ਵਿੱਚ ਪੜ੍ਹੀਆਂ ਗਈਆਂ ਇੱਕ ਹਜ਼ਾਰ ਨਮਾਜ਼ਾਂ ਨਾਲੋਂ ਬਿਹਤਰ ਸਵਾਬ ਰੱਖਦੀ ਹੈ। ਇੱਥੇ ਇਹ ਗੱਲ ਧਿਆਨ ਦੇਣ ਵਾਲੀ ਹੈ ਕਿ ਮੱਕੇ ਵਿੱਚ ਸਥਿਤ ਮਸਜਿਦ-ਏ-ਹਰਾਮ ਵਿੱਚ ਪੜ੍ਹੀ ਗਈ ਨਮਾਜ਼, ਮਸਜਿਦ-ਏ-ਨਬਵੀ ਨਾਲੋਂ ਵੀ ਬਿਹਤਰ ਹੈ।

ਹਦੀਸ ਦੇ ਫਾਇਦੇ ਵਿੱਚੋਂ

  1. ਮਸਜਿਦ-ਏ-ਹਰਾਮ ਅਤੇ ਮਸਜਿਦ-ਏ-ਨਬਵੀ ਵਿੱਚ ਪੜ੍ਹੀ ਗਈ ਨਮਾਜ਼ ਦਾ ਸਵਾਬ ਬਾਕੀ ਮਸਜਿਦਾਂ ਵਿੱਚ ਪੜ੍ਹੀ ਗਈ ਨਮਾਜ਼ ਨਾਲੋਂ ਕਈ ਗੁਣਾ ਵੱਧ ਹੈ।
  2. ਮਸਜਿਦ-ਏ-ਹਰਾਮ ਵਿੱਚ ਪੜ੍ਹੀ ਗਈ ਇੱਕ ਨਮਾਜ਼ ਬਾਕੀ ਮਸਜਿਦਾਂ ਵਿੱਚ ਪੜ੍ਹੀਆਂ ਗਈਆਂ ਇੱਕ ਲੱਖ ਨਮਾਜ਼ਾਂ ਨਾਲੋਂ ਬਿਹਤਰ ਹੈ।
ਅਨੁਵਾਦ ਦਿਖਾਓਣਾ
ਹੋਰ