عَنْ مَحْمُودِ بْنِ لَبِيدٍ رضي الله عنه:
أَنَّ عُثْمَانَ بْنَ عَفَّانَ أَرَادَ بِنَاءَ الْمَسْجِدِ فَكَرِهَ النَّاسُ ذَلِكَ، وَأَحَبُّوا أَنْ يَدَعَهُ عَلَى هَيْئَتِهِ، فَقَالَ: سَمِعْتُ رَسُولَ اللهِ صَلَّى اللهُ عَلَيْهِ وَسَلَّمَ يَقُولُ: «مَنْ بَنَى مَسْجِدًا لِلهِ بَنَى اللهُ لَهُ فِي الْجَنَّةِ مِثْلَهُ».
[صحيح] - [متفق عليه] - [صحيح مسلم: 533]
المزيــد ...
ਮਹਿਮੂਦ ਬਿਨ ਲਬੀਦ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ:
ਉਸਮਾਨ ਬਿਨ ਅੱਫ਼ਾਨ (ਰਜ਼ੀਅੱਲਾਹੁ ਅਨਹੁ) ਨੇ ਮਸਜਿਦ-ਏ-ਨਬਵੀ ਦੀ ਦੁਬਾਰਾ ਉਸਾਰੀ ਕਰਨ ਦਾ ਇਰਾਦਾ ਕੀਤਾ, ਤਾਂ ਲੋਕਾਂ ਨੇ ਇਸ ਗੱਲ ਨੂੰ ਨਾਪਸੰਦ ਕੀਤਾ। ਉਹ ਚਾਹੁੰਦੇ ਸਨ ਕਿ ਉਸ (ਮਸਜਿਦ) ਨੂੰ ਉਸਦੀ ਅਸਲ ਹਾਲਤ 'ਤੇ ਹੀ ਛੱਡ ਦਿੱਤਾ ਜਾਵੇ। ਇਸ 'ਤੇ ਉਸਮਾਨ (ਰਜ਼ੀਅੱਲਾਹੁ ਅਨਹੁ) ਨੇ ਕਿਹਾ ਕਿ ਮੈਂ ਰਸੂਲੁੱਲਾਹ ﷺ ਨੂੰ ਫਰਮਾਉਂਦੇ ਹੋਏ ਸੁਣਿਆ: "ਜੋ ਅੱਲਾਹ ਲਈ ਮਸਜਿਦ ਬਣਾਵੇਗਾ, ਅੱਲਾਹ ਉਸ ਲਈ ਜੰਨਤ ਵਿੱਚ ਉਸੇ ਜੈਸਾ ਘਰ ਬਣਾਵੇਗਾ।"
[صحيح] - [متفق عليه] - [صحيح مسلم - 533]
ਉਸਮਾਨ ਬਿਨ ਅੱਫ਼ਾਨ (ਰਜ਼ੀਅੱਲਾਹੁ ਅਨਹੁ) ਨੇ ਪਹਿਲਾਂ ਨਾਲੋਂ ਬਿਹਤਰ ਢੰਗ ਨਾਲ ਮਸਜਿਦ-ਏ-ਨਬਵੀ ਦੀ ਦੁਬਾਰਾ ਉਸਾਰੀ ਕਰਨ ਦਾ ਇਰਾਦਾ ਕੀਤਾ, ਲੋਕਾਂ ਨੂੰ ਉਨ੍ਹਾਂ ਦੇ ਇਸ ਇਰਾਦੇ ਨੂੰ ਨਾਪਸੰਦ ਕੀਤਾ। ਕਿਉਂਕਿ ਇਸ ਨਾਲ ਮਸਜਿਦ-ਏ-ਨਬਵੀ ਆਪਣੀ ਉਸ ਮੂਲ ਹਾਲਤ 'ਤੇ ਬਾਕੀ ਨਾ ਰਹਿੰਦੀ, ਜਿਸ ਹਾਲਤ ਵਿੱਚ ਅੱਲਾਹ ਦੇ ਨਬੀ ﷺ ਦੇ ਜ਼ਮਾਨੇ ਵਿੱਚ ਮੌਜੂਦ ਸੀ। ਆਪ ﷺ ਦੇ ਜ਼ਮਾਨੇ ਵਿੱਚ ਮਸਜਿਦ ਕੱਚੀਆਂ ਇੱਟਾਂ ਦੀ ਬਣੀ ਹੋਈ ਸੀ ਅਤੇ ਉਸ ਦੀ ਛੱਤ ਖਜੂਰ ਦੀਆਂ ਟਾਹਣੀਆਂ ਨਾਲ ਬਣੀ ਸੀ। ਜਦੋਂ ਕਿ ਉਸਮਾਨ (ਰਜ਼ੀਅੱਲਾਹੁ ਅਨਹੁ) ਇਸ ਦੀ ਉਸਾਰੀ ਪੱਥਰ ਅਤੇ ਚੂਨੇ ਨਾਲ ਕਰਨਾ ਚਾਹੁੰਦੇ ਸਨ। ਲੋਕਾਂ ਦੀ ਨਾਪਸੰਦੀ ਵੇਖਦੇ ਹੋਏ ਉਸਮਾਨ (ਰਜ਼ੀਅੱਲਾਹੁ ਅਨਹੁ) ਨੇ ਉਨ੍ਹਾਂ ਨੂੰ ਦੱਸਿਆ ਕਿ ਉਨ੍ਹਾਂ ਨੇ ਅੱਲਾਹ ਦੇ ਨਬੀ ﷺ ਨੂੰ ਕਹਿੰਦੇ ਹੋਏ ਸੁਣਿਆ: ਜਿਸ ਨੇ ਕੇਵਲ ਅੱਲਾਹ ਦੀ ਰਜ਼ਾ ਹਾਸਲ ਕਰਨ ਲਈ ਮਸਜਿਦ ਬਣਾਈ ਅਤੇ ਉਸਦੇ ਇਸ ਅਮਲ ਵਿੱਚ ਦਿਖਾਵੇ ਅਤੇ ਪ੍ਰਸਿੱਧੀ ਦੀ ਲਾਲਚ ਦਾ ਇੱਕ ਟੁਕੜਾ ਵੀ ਨਾ ਹੋਵੇ, ਤਾਂ ਅੱਲਾਹ ਤਆਲਾ ਉਸ ਨੂੰ ਉਸੇ ਦਰਜੇ ਦਾ ਸਭ ਤੋਂ ਵਧੀਆ ਬਦਲਾ ਦਿੰਦੇ ਹੋਏ ਉਸ ਲਈ ਜੰਨਤ ਵਿੱਚ ਉਸੇ ਜੈਸਾ ਇੱਕ ਘਰ ਬਣਾਏਗਾ।