عَنْ جَابِرٍ رَضيَ اللهُ عنهُ عَنِ النَّبِيِّ صَلَّى اللَّهُ عَلَيْهِ وَسَلَّمَ قَالَ:
«مَنْ قَالَ: سُبْحَانَ اللهِ العَظِيمِ وَبِحَمْدِهِ، غُرِسَتْ لَهُ نَخْلَةٌ فِي الجَنَّةِ».
[صحيح] - [رواه الترمذي] - [سنن الترمذي: 3464]
المزيــد ...
ਜਾਬਿਰ ਰਜ਼ੀਅੱਲਾਹੁ ਅੰਹੁ ਤੋਂ ਰਿਵਾਇਤ ਹੈ ਕਿ ਨਬੀ ਕਰੀਮ ﷺ ਨੇ ਫਰਮਾਇਆ:
«ਜਿਸ ਨੇ ਕਿਹਾ: ਸੂਬਹਾਨ ਅੱਲਾਹਿ ਅਲਅਜ਼ੀਮਿ ਵਬਿਹਮਦਿਹੀ, ਉਸ ਲਈ ਜੰਨਤ ਵਿੱਚ ਇੱਕ ਖਜੂਰ ਦਾ ਦਰਖ਼ਤ ਲਗਾਇਆ ਜਾਂਦਾ ਹੈ»।
[صحيح] - [رواه الترمذي] - [سنن الترمذي - 3464]
ਨਬੀ ਕਰੀਮ ﷺ ਨੇ ਖ਼ਬਰ ਦਿੱਤੀ ਕਿ ਜੋ ਵਿਅਕਤੀ ਕਹੇ: «ਸੂਬਹਾਨ ਅੱਲਾਹ» — ਅਰਥਾਤ ਮੈਂ ਅੱਲਾਹ ਨੂੰ ਉਸਦੀ ਜਾਤ, ਸਿਫ਼ਤਾਂ ਅਤੇ ਅਫ਼ਆਲ ਵਿੱਚ ਹਰ ਐਬ ਤੋਂ ਪਾਕ ਮੰਨਦਾ ਹਾਂ — «ਅਲਅਜ਼ੀਮ» — ਉਸਦੀ ਬੜਾਈ ਬਿਆਨ ਕਰਦਾ ਹਾਂ — «ਵਬਿਹਮਦਿਹੀ» — ਉਸਦੇ ਲਈ ਕਮਾਲ ਦੀਆਂ ਸਿਫ਼ਤਾਂ ਦੇ ਇਕਰਾਰ ਨਾਲ — ਤਾਂ ਹਰ ਵਾਰ ਇਹ ਕਹਿਣ 'ਤੇ ਉਸ ਲਈ ਜੰਨਤ ਵਿੱਚ ਇੱਕ ਖਜੂਰ ਦਾ ਦਰਖ਼ਤ ਲਗਾਇਆ ਜਾਂਦਾ ਹੈ।