ਵਰਗੀਕਰਨ: Virtues and Manners . Virtues . Merits of Supplication .

عن أبي هريرة رضي الله عنه عن النبي صلى الله عليه وسلم قال:
«لَيْسَ شَيْءٌ أَكْرَمَ عَلَى اللهِ تَعَالَى مِنَ الدُّعَاءِ».

[حسن] - [رواه الترمذي وابن ماجه وأحمد] - [سنن الترمذي: 3370]
المزيــد ...

ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਨਬੀ ﷺ ਨੇ ਫਰਮਾਇਆ:
"ਅੱਲਾਹ ਤਆਲਾ ਲਈ ਦੁਆ ਤੋਂ ਵੱਧ ਹੋਰ ਕੋਈ ਚੀਜ਼ ਸਤਿਕਾਰਯੋਗ ਨਹੀਂ ਹੈ।"

[حسن] - [رواه الترمذي وابن ماجه وأحمد] - [سنن الترمذي - 3370]

ਵਿਆਖਿਆ

ਅੱਲਾਹ ਦੇ ਨਬੀ ﷺ ਨੇ ਦੱਸਿਆ ਹੈ ਕਿ ਅੱਲਾਹ ਤਆਲਾ ਦੀ ਨਜ਼ਰ ਵਿੱਚ ਦੁਆ ਤੋਂ ਉੱਤੇ ਕੋਈ ਇਬਾਦਤ ਨਹੀਂ ਹੈ। ਕਿਉਂਕਿ ਇਸ ਵਿੱਚ ਇੱਕ ਪਾਸੇ ਅੱਲਾਹ ਦੀ ਬੇਨਿਆਜ਼ੀ (ਸੰਪੂਰਨ ਖੁਦ ਮੁਖਤਾਰੀ) ਦਾ ਇਕਰਾਰ ਹੁੰਦਾ ਹੈ ਤੇ ਦੂਜੇ ਪਾਸੇ ਬੰਦੇ ਦੀ ਕਮਜ਼ੋਰੀ ਤੇ ਲਾਚਾਰੀ ਦਾ ਇਕਰਾਰ ਹੁੰਦਾ ਹੈ।

ਹਦੀਸ ਦੇ ਫਾਇਦੇ ਵਿੱਚੋਂ

  1. ਇਹ ਹਦੀਸ ਦੁਆ ਦੀ ਫ਼ਜ਼ੀਲਤ (ਮਹੱਤਤਾ) ਬਾਰੇ ਦੱਸਦੀ ਹੈ ਅਤੇ ਇਹ ਕਿ ਅੱਲਾਹ ਤੋਂ ਦੁਆ ਕਰਨ ਵਾਲਾ ਅਸਲ ਵਿੱਚ ਅੱਲਾਹ ਦੀ ਵਡਿਆਈ ਦਾ ਵਰਨਣ ਕਰ ਰਿਹਾ ਹੁੰਦਾ ਹੈ; ਉਹ ਇਸ ਗੱਲ ਦਾ ਇਕਰਾਰ ਕਰਦਾ ਹੈ (ਮੰਨਦਾ ਹੈ) ਕਿ: ਅੱਲਾਹ ਗਨੀ (ਧਨਵਾਨ) ਹੈ, ਕਿਉਂਕਿ ਫਕੀਰ ਤੋਂ ਕੁੱਝ ਮੰਗਿਆ ਨਹੀਂ ਜਾਂਦਾ। ਉਹ ਸੁਣਨ ਵਾਲਾ ਹੈ, ਕਿਉਂਕਿ ਬੋਲੇ ਨੂੰ ਪੁਕਾਰਿਆ ਨਹੀਂ ਜਾਂਦਾ। ਉਹ ਕਰੀਮ (ਦਾਤਾ) ਹੈ, ਕਿਉਂਕਿ ਕੰਜੂਸ ਦੇ ਅੱਗੇ ਹੱਥ ਨਹੀਂ ਅੱਡਿਆ ਜਾਂਦਾ। ਉਹ ਰਹੀਮ (ਮਿਹਰਾਂ ਵਾਲਾ) ਹੈ, ਕਿਉਂਕਿ ਸਖ਼ਤ ਦਿਲ ਵਾਲੇ ਕੋਲ ਕੋਈ ਨਹੀਂ ਜਾਂਦਾ। ਉਹ ਕਾਦਿਰ (ਹਰ ਚੀਜ਼ 'ਤੇ ਸਮਰੱਥਾ ਰੱਖਣ ਵਾਲਾ) ਹੈ, ਕਿਉਂਕਿ ਨਿਮਾਣੇ ਤੋਂ ਕੋਈ ਦੁਆ ਨਹੀਂ ਕਰਦਾ। ਉਹ ਨੇੜੇ ਹੈ, ਕਿਉਂਕਿ ਦੂਰ ਵਾਲਾ ਸੁਣ ਨਹੀਂ ਸਕਦਾ। ਇਸ ਦੇ ਨਾਲ ਹੀ ਦੁਆ ਕਰਨ ਵਾਲਾ ਇਨ੍ਹਾਂ ਤੋਂ ਇਲਾਵਾ ਵੀ ਅੱਲਾਹ ਦੀ ਸ਼ਾਨ ਤੇ ਕਮਾਲ ਦਾ ਵਰਨਣ ਕਰਨ ਵਾਲੀਆਂ ਹੋਰ ਸਾਰੀਆਂ ਸਿਫ਼ਤਾਂ ਦਾ ਇਕਰਾਰ ਕਰਦਾ ਹੈ।
ਅਨੁਵਾਦ ਦਿਖਾਓਣਾ
ਭਾਸ਼ਾ: الإنجليزية الأوردية الإسبانية ਹੋਰ (68)
ਸ਼੍ਰੇਣੀਆਂ
ਹੋਰ