عن أبي أيوب الأنصاري رضي الله عنه أن رسول الله صلى الله عليه وسلم قال:
«لَا يَحِلُّ لِرَجُلٍ أَنْ يَهْجُرَ أَخَاهُ فَوْقَ ثَلَاثِ لَيَالٍ، يَلْتَقِيَانِ، فَيُعْرِضُ هَذَا وَيُعْرِضُ هَذَا، وَخَيْرُهُمَا الَّذِي يَبْدَأُ بِالسَّلَامِ».
[صحيح] - [متفق عليه] - [صحيح البخاري: 6077]
المزيــد ...
ਅਬੁ ਅਯੂਬ ਅੰਸਾਰੀ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ:
"ਕਿਸੇ (ਮੁਸਲਮਾਨ) ਵਿਅਕਤੀ ਲਈ ਇਹ ਜ਼ਾਇਜ਼ ਨਹੀਂ ਕਿ ਉਹ ਆਪਣੇ ਭਰਾ ਨਾਲ ਤਿੰਨ ਦਿਨਾਂ ਤੋਂ ਵੱਧ ਸਮੇਂ ਲਈ ਰਿਸ਼ਤਾ ਤੋੜੇ; ਇੰਜ ਕਿ ਜਦੋਂ ਉਹ ਇੱਕ-ਦੂਜੇ ਨਾਲ ਮਿਲਣ, ਤਾਂ ਇਹ ਵੀ ਮੂੰਹ ਮੋੜ ਲਵੇ ਤੇ ਉਹ ਵੀ ਮੂੰਹ ਮੋੜ ਲਵੇ। ਉਨ੍ਹਾਂ ਦੋਵਾਂ ਵਿੱਚੋਂ ਵਧੇਰੇ ਚੰਗਾ ਉਹ ਹੈ ਜੋ ਪਹਿਲਾਂ ਸਲਾਮ ਕਰੇ।"
[صحيح] - [متفق عليه] - [صحيح البخاري - 6077]
ਅੱਲਾਹ ਦੇ ਨਬੀ ﷺ ਨੇ ਇਸ ਗੱਲ ਤੋਂ ਮਨਾਹ ਕੀਤਾ ਹੈ ਕਿ ਕੋਈ ਮੁਸਲਮਾਨ ਆਪਣੇ ਭਾਈ ਨਾਲ ਤਿੰਨ ਦਿਨਾਂ ਤੋਂ ਵੱਧ ਸਮੇਂ ਲਈ ਬੋਲ-ਚਾਲ ਬੰਦ ਰੱਖੇ ਅਤੇ ਹਾਲਤ ਇਹ ਹੋਵੇ ਕਿ ਦੋਨੋ ਇੱਕ-ਦੂਜੇ ਨੂੰ ਮਿਲਣ, ਲੇਕਿਨ ਇੱਕ ਦੂਜੇ ਨੂੰ ਸਲਾਮ ਨਾ ਕਰਨ ਅਤੇ ਨਾ ਹੀ ਗੱਲ-ਬਾਤ ਕਰਨ।
ਇਨ੍ਹਾਂ ਦੋਵਾਂ ਵਿੱਚੋਂ ਉੱਤਮ (ਵਧੇਰੇ ਚੰਗਾ) ਵਿਅਕਤੀ ਉਹ ਹੈ ਜੋ ਰਿਸ਼ਤੇ ਨੂੰ ਦੁਬਾਰਾ ਸਹੀ ਕਰਦਾ ਹੈ ਅਤੇ ਅੱਗੇ ਵੱਧ ਕੇ ਸਲਾਮ ਕਰਦਾ ਹੈ। ਧਿਆਨ ਰਹੇ ਕਿ ਇੱਥੇ ਬੋਲ-ਚਾਲ ਬੰਦ ਕਰਨ ਤੋਂ ਮੁਰਾਦ ਆਪਣੇ ਨਿਜੀ ਹਿੱਤਾਂ ਖਾਤਰ ਬੋਲ-ਚਾਲ ਬੰਦ ਕਰਨਾ ਹੈ। ਰਹੀ ਗੱਲ ਅੱਲਾਹ ਤਆਲਾ ਦੇ ਹੱਕ ਖਾਤਰ ਬੋਲ-ਚਾਲ ਬੰਦ ਕਰਨ ਦੀ, ਜਿਵੇਂ ਅੱਲਾਹ ਅਤੇ ਉਸਦੇ ਰਸੂਲ ﷺ ਦੁਆਰਾ ਗੁਨਾਹਗਾਰਾਂ, ਬਿੱਦਤੀਆਂ (ਦੀਨ ਵਿੱਚ ਨਵਾਂ ਤਰੀਕਾ ਘੜ੍ਹਨ ਵਾਲਿਆਂ) ਅਤੇ ਬੁਰੇ ਸਾਥੀਆਂ ਨਾਲ ਬੋਲ-ਚਾਲ ਬੰਦ ਕਰਨ ਦੀ, ਤਾਂ ਇਸ ਵਿੱਚ ਸਮੇਂ ਦੀ ਕੋਈ ਕੈਦ ਨਹੀਂ ਹੁੰਦੀ। ਇਸ ਦਾ ਸਬੰਧ ਤਾਂ ਬੋਲ-ਚਾਲ ਬੰਦ ਕਰਨ ਦੇ ਪਿੱਛੇ ਦੇ ਕਾਰਨ ਨਾਲ ਹੁੰਦਾਹੈ। ਜਿਵੇਂ ਹੀ ਉਹ ਕਾਰਨ ਖਤਮ ਹੋ ਜਾਂਦਾ ਹੈ, ਬੋਲ-ਚਾਲ ਬੰਦ ਕਰਨ ਦਾ ਸਿਲਸਲਾ ਵੀ ਖਤਮ ਹੋ ਜਾਂਦਾ ਹੈ।