عن خَولة الأنصاريةِ رضي الله عنها قالت: سمعت النبي صلى الله عليه وسلم يقول:
«إِنَّ رِجَالًا يَتَخَوَّضُونَ فِي مَالِ اللهِ بِغَيْرِ حَقٍّ، فَلَهُمُ النَّارُ يَوْمَ الْقِيَامَةِ».
[صحيح] - [رواه البخاري] - [صحيح البخاري: 3118]
المزيــد ...
ਖੌਲਾ ਅੰਸਾਰਿਆ (ਰਜ਼ੀਅੱਲਾਹੁ ਅਨਹਾ) ਤੋਂ ਰਿਵਾਇਤ ਹੈ, ਉਹ ਕਹਿੰਦੀ ਹਨ:
ਮੈਂ ਅੱਲਾਹ ਦੇ ਨਬੀ ﷺ ਨੂੰ ਇਹ ਫਰਮਾਉਂਦੇ ਹੋਏ ਸੁਣਿਆ:
"ਬੇਸ਼ੱਕ ਕੁੱਝ ਲੋਕ ਅੱਲਾਹ ਦੇ ਮਾਲ ਨੂੰ ਨਾ-ਹੱਕ ਖਰਚ ਕਰਦੇ ਹਨ। ਅਜਿਹੇ ਲੋਕਾਂ ਲਈ ਕਿਆਮਤ ਦੇ ਦਿਨ ਜਹੰਨਮ ਹੈ।"
[صحيح] - [رواه البخاري] - [صحيح البخاري - 3118]
ਅੱਲਾਹ ਦੇ ਨਬੀ ﷺ ਦੱਸਦੇ ਹਨ ਕਿ ਕੁੱਝ ਲੋਕ ਮੁਸਲਮਾਨਾਂ ਦੇ ਮਾਲ (ਧਨ) ਦਾ ਗਲਤ ਇਸਤੇਮਾਲ ਕਰਦੇ ਹਨ ਅਤੇ ਉਸ 'ਤੇ ਗਲਤ ਤਰੀਕੇ ਨਾਲ ਕਬਜ਼ਾ ਕਰ ਲੈਂਦੇ ਹਨ। ਇਹ ਮਾਲ ਦੇ ਸਬੰਧ ਵਿੱਚ ਇੱਕ ਆਮ ਗੱਲ ਕਹੀ ਜਾ ਰਹੀ ਹੈ — ਜਿਸ ਵਿੱਚ ਮਾਲ ਨੂੰ ਨਾਜਾਇਜ਼ ਤਰੀਕੇ ਨਾਲ ਕਮਾਉਣਾ, ਜੋੜਨਾ ਅਤੇ ਗਲਤ ਜਗ੍ਹਾ 'ਤੇ ਖਰਚ ਕਰਨਾ ਸਭ ਕੁੱਝ ਸ਼ਾਮਲ ਹੈ। ਇਸ ਵਿੱਚ ਯਤੀਮਾਂ (ਅਨਾਥਾਂ) ਦਾ ਮਾਲ ਖਾਣਾ, ਵਕਫ਼ ਕੀਤੇ (ਰੱਬ ਲਈ ਛੱਡੇ) ਮਾਲ ਨੂੰ ਹੜੱਪਣਾ, ਅਮਾਨਤਾਂ ਦਾ ਇਨਕਾਰ ਕਰਨਾ ਅਤੇ ਬਿਨਾ ਕਿਸੇ ਹੱਕ ਦੇ ਆਮ ਲੋਕਾਂ ਦੇ ਮਾਲ 'ਤੇ ਹੱਥ ਸਾਫ ਕਰਨਾ ਵੀ ਸ਼ਾਮਲ ਹੈ।
ਫੇਰ ਅੱਲਾਹ ਦੇ ਨਬੀ ﷺ ਨੇ ਦੱਸਿਆ ਕਿ ਕਿਆਮਤ ਦੇ ਦਿਨ ਅਜਿਹੇ ਲੋਕਾਂ ਦਾ ਬਦਲਾ ਜਹੰਨਮ ਹੈ।