عن بريدة بن الحصيب رضي الله عنه أنه قال:
بَكِّرُوا بِصَلَاةِ الْعَصْرِ، فَإِنَّ النَّبِيَّ صَلَّى اللهُ عَلَيْهِ وَسَلَّمَ قَالَ: «مَنْ تَرَكَ صَلَاةَ الْعَصْرِ فَقَدْ حَبِطَ عَمَلُهُ».

[صحيح] - [رواه البخاري] - [صحيح البخاري: 553]
المزيــد ...

ਬੁਰੈਦਾ ਬਿਨ ਹੁਸੈਬ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ:
"ਅਸਰ ਦੀ ਨਮਾਜ਼ ਜਲਦੀ ਪੜ੍ਹਿਆ ਕਰੋ। ਕਿਉਂਕਿ ਅੱਲਾਹ ਦੇ ਨਬੀ ﷺ ਨੇ ਫਰਮਾਇਆ: "ਜਿਸ ਨੇ ਅਸਰ ਦੀ ਨਮਾਜ਼ ਛੱਡ ਦਿੱਤੀ, ਉਸਦੇ ਸਾਰੇ ਕੰਮ ਬੇਕਾਰ ਹੋ ਗਏ।"

[صحيح] - [رواه البخاري] - [صحيح البخاري - 553]

ਵਿਆਖਿਆ

ਅੱਲਾਹ ਦੇ ਨਬੀ ﷺ ਨੇ ਜਾਣ-ਬੁੱਝ ਕੇ ਅਸਰ ਦੀ ਨਮਾਜ਼ ਨੂੰ ਉਸਦੇ ਸਮੇਂ ਤੋਂ ਦੇਰ ਨਾਲ ਪੜ੍ਹਨ ਤੋਂ ਸਾਵਧਾਨ ਕੀਤਾ ਹੈ ਅਤੇ ਦੱਸਿਆ ਹੈ ਕਿ ਜਿਸਨੇ ਅਜਿਹਾ ਕੀਤਾ ਉਸਦਾ ਅਮਲ ਬੇਕਾਰ ਹੋ ਜਾਂਦਾ ਹੈ।

ਹਦੀਸ ਦੇ ਫਾਇਦੇ ਵਿੱਚੋਂ

  1. ਅਸਰ ਦੀ ਨਮਾਜ਼ ਨੂੰ ਉਸਦੇ ਪਹਿਲੇ ਸਮੇਂ 'ਤੇ ਪੜ੍ਹਣ ਦੀ ਨਸੀਹਤ (ਪ੍ਰੇਰਨਾ)।
  2. ਅਸਰ ਦੀ ਨਮਾਜ਼ ਛੱਡਣ ਵਾਲੇ ਲਈ ਬੜੀ ਸਖ਼ਤ ਚੇਤਾਵਨੀ ਆਈ ਹੈ। ਅਸਰ ਦੀ ਨਮਾਜ਼ ਨੂੰ ਸਮੇਂ ਸਿਰ ਨਾ ਪੜ੍ਹਨਾ ਬਾਕੀ ਨਮਾਜ਼ਾਂ ਨੂੰ ਉਨ੍ਹਾਂ ਦੇ ਸਮੇਂ 'ਤੇ ਨਾ ਪੜ੍ਹਨ ਨਾਲੋਂ ਵੱਡਾ ਗੁਨਾਹ ਹੈ। ਕਿਉਂਕਿ ਇਹੋ ਉਹ ਵਿਚਕਾਰਲੀ ਨਮਾਜ਼ ਹੈ ਜਿਸਦਾ ਖਾਸ ਤੌਰ 'ਤੇ ਜ਼ਿਕਰ ਕੁਰਆਨ ਵਿੱਚ ਆਇਆ ਹੈ: "ਤੁਸੀਂ ਆਪਣੀਆਂ ਨਮਾਜ਼ਾਂ ਦੀ ਵਿਸ਼ੇਸ਼ ਕਰ ਵਿਚਕਾਰ ਵਾਲੀ ਨਮਾਜ਼ (ਅਸਰ) ਦੀ ਰਾਖੀ ਕਰੋ..." [ਸੂਰਤ ਅਲ-ਬਕਰਹ: 238] ।
ਅਨੁਵਾਦ ਦਿਖਾਓਣਾ
ਭਾਸ਼ਾ: الإنجليزية الأوردية الإسبانية ਹੋਰ (63)
ਹੋਰ