عن عمرو بن شُعيب عن أبيه عن جدِّه قال: قال رسولُ الله صلى الله عليه وسلم:
«مُرُوا أولادكمِ بالصلاةِ وهم أبناءُ سبعِ سِنينَ، واضرِبوهم عليها وهم أبناءُ عَشرٍ، وفرِّقوا بينهم في المَضاجِعِ».
[حسن] - [رواه أبو داود] - [سنن أبي داود: 495]
المزيــد ...
ਅਮਰ ਬਿਨ ਸ਼ੁਐਬ ਆਪਣੇ ਪਿਤਾ ਵੱਲੋਂ ਆਪਣੇ ਦਾਦਾ ਤੋਂ ਰਿਵਾਇਤ ਕਰਦੇ ਹਨ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ:
"ਆਪਣੇ ਬੱਚਿਆਂ ਨੂੰ ਨਮਾਜ਼ ਦਾ ਹੁਕਮ ਦਿਓ, ਜਦੋਂ ਉਨ੍ਹਾਂ ਦੀ ਉਮਰ ਸੱਤ ਸਾਲ ਹੋ ਜਾਵੇ; ਅਤੇ ਉਨ੍ਹਾਂ ਨੂੰ ਇਸ ਲਈ ਮਾਰੋ, ਜਦੋਂ ਉਨ੍ਹਾਂ ਦੀ ਉਮਰ ਦਸ ਸਾਲ ਹੋ ਜਾਵੇ ਤੇ ਉਨ੍ਹਾਂ ਦੇ ਬਿਸਤਰ ਵੱਖ-ਵੱਖ ਕਰ ਦਿਓ।"
[حسن] - [رواه أبو داود] - [سنن أبي داود - 495]
ਅੱਲਾਹ ਦੇ ਨਬੀ ﷺ ਦੱਸਦੇ ਹਨ ਕਿ ਪਿਓ ਦੀ ਜ਼ਿੰਮੇਵਾਰੀ ਹੈ ਕਿ ਉਸਦੇ ਬੱਚੇ ਤੇ ਬੱਚੀਆਂ ਜਦੋਂ ਸੱਤ ਸਾਲ ਦੇ ਹੋ ਜਾਣ, ਤਾਂ ਉਨ੍ਹਾਂ ਨੂੰ ਨਮਾਜ਼ ਪੜ੍ਹਨ ਦਾ ਹੁਕਮ ਦੇਵੇ ਅਤੇ ਨਮਾਜ਼ ਪੜ੍ਹਨ ਨਾਲ ਸਬੰਧਤ ਜ਼ਰੂਰੀ ਚੀਜ਼ਾਂ ਸਿਖਾਵੇ। ਫੇਰ ਜਦੋਂ ਉਹ ਦੱਸ ਸਾਲ ਦੇ ਹੋ ਜਾਣ, ਤਾਂ ਸਿਰਫ ਨਮਾਜ਼ ਦਾ ਹੁਕਮ ਦੇਣ ਤੱਕ ਸੀਮਿਤ ਨਾ ਰਹੇ, ਸਗੋਂ ਨਮਾਜ਼ ਵਿੱਚ ਕਮੀ-ਕੋਤਾਹੀ ਹੋਣ 'ਤੇ ਉਨ੍ਹਾਂ ਨੂੰ ਮਾਰੇ ਤੇ ਉਨ੍ਹਾਂ ਦੇ ਬਿਸਤਰੇ ਵੱਖ-ਵੱਖ ਕਰ ਦੇਵੇ।