عَنْ أَنَسٍ رَضِيَ اللَّهُ عَنْهُ، قَالَ: لَأُحَدِّثَنَّكُمْ حَدِيثًا سَمِعْتُهُ مِنْ رَسُولِ اللَّهِ صَلَّى اللهُ عَلَيْهِ وَسَلَّمَ لاَ يُحَدِّثُكُمْ بِهِ أَحَدٌ غَيْرِي: سَمِعْتُ رَسُولَ اللَّهِ صَلَّى اللهُ عَلَيْهِ وَسَلَّمَ يَقُولُ:
«إِنَّ مِنْ أَشْرَاطِ السَّاعَةِ أَنْ يُرْفَعَ العِلْمُ، وَيَكْثُرَ الجَهْلُ، وَيَكْثُرَ الزِّنَا، وَيَكْثُرَ شُرْبُ الخَمْرِ، وَيَقِلَّ الرِّجَالُ، وَيَكْثُرَ النِّسَاءُ حَتَّى يَكُونَ لِخَمْسِينَ امْرَأَةً القَيِّمُ الوَاحِدُ».
[صحيح] - [متفق عليه] - [صحيح البخاري: 5231]
المزيــد ...
ਅਨਸ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਮੈਂ ਤੁਹਾਨੂੰ ਇੱਕ ਅਜਿਹੀ ਹਦੀਸ ਸੁਣਾਉਣ ਜਾ ਰਿਹਾ ਹਾਂ ਜੋ ਮੈਂ ਆਪ ਰਸੂਲੁੱਲਾਹ ﷺ ਤੋਂ ਸੁਣੀ ਹੈ ਅਤੇ ਜਿਸਨੂੰ ਮੇਰੇ ਇਲਾਵਾ ਹੋਰ ਕੋਈ ਨਹੀਂ ਸੁਣਾ ਸਕਦਾ। ਮੈਂ ਰਸੂਲੁੱਲਾਹ ﷺ ਨੂੰ ਇਹ ਫਰਮਾਉਂਦੇ ਹੋਏ ਸੁਣਿਆ ਹੈ ਕਿ:
"ਕਿਆਮਤ ਦੀਆਂ ਨਿਸ਼ਾਨੀਆਂ ਵਿੱਚੋਂ ਕੁੱਝ ਨਿਸ਼ਾਨੀਆਂ ਇਹ ਹਨ ਕਿ ਇਲਮ (ਗਿਆਨ) ਚੁੱਕ ਲਿਆ ਜਾਵੇਗਾ, ਜਹਾਲਤ (ਅਗਿਆਨਤਾ) ਵੱਧ ਜਾਵੇਗੀ, ਬਦਕਾਰੀ ਵੱਧ ਜਾਵੇਗੀ, ਸ਼ਰਾਬ ਨੋਸ਼ੀ ਵੱਧ ਜਾਵੇਗੀ, ਮਰਦ ਘੱਟ ਹੋ ਜਾਣਗੇ ਅਤੇ ਔਰਤਾਂ ਵੱਧ ਜਾਣਗੀਆਂ — ਇੰਨੀਆਂ ਕਿ ਪੰਜਾਹ ਔਰਤਾਂ ਦਾ ਸਿਰਫ ਇੱਕ ਹੀ ਨਿਗਰਾਨ (ਸੰਭਾਲਣ ਵਾਲਾ) ਹੋਵੇਗਾ।"
[صحيح] - [متفق عليه] - [صحيح البخاري - 5231]
ਅੱਲਾਹ ਦੇ ਨਬੀ ﷺ ਨੇ ਦੱਸਿਆ ਹੈ ਕਿ ਕਿਆਮਤ ਦੇ ਨੇੜੇ ਆਉਣ ਦੀ ਨਿਸ਼ਾਨੀਆਂ ਵਿੱਚੋਂ ਇੱਕ ਇਹ ਹੈ ਕਿ ਸ਼ਰੀਅਤ ਦਾ ਇਲਮ ਚੁੱਕ ਲਿਆ ਜਾਵੇਗਾ ਅਤੇ ਇਹ ਆਲਿਮਾਂ (ਵਿਦਵਾਨਾਂ) ਦੀ ਮੌਤ ਰਾਹੀਂ ਹੋਵੇਗਾ। ਇਸ ਦੇ ਨਤੀਜੇ ਵਿੱਚ ਜਹਾਲਤ (ਅਗਿਆਨਤਾ) ਵੱਧ ਜਾਵੇਗੀ, ਬਦਕਾਰੀ ਤੇ ਬੇਸ਼ਰਮੀ ਹਰ ਥਾਂ 'ਤੇ ਫੈਲ ਜਾਵੇਗੀ, ਸ਼ਰਾਬ-ਨੋਸ਼ੀ ਆਮ ਹੋ ਜਾਵੇਗੀ, ਮਰਦਾਂ ਦੀ ਗਿਣਤੀ ਘੱਟ ਜਾਵੇਗੀ ਤੇ ਔਰਤਾਂ ਦੀ ਗਿਣਤੀ ਵੱਧ ਜਾਵੇਗੀ — ਇੱਥੋਂ ਤੱਕ ਕਿ ਪੰਜਾਹ ਔਰਤਾਂ ਦਾ ਜ਼ਿੰਮੇਦਾਰ ਇੱਕ ਹੀ ਮਰਦ ਹੋਵੇਗਾ ਜੋ ਉਨ੍ਹਾਂ ਦੇ ਕੰਮਾਂ ਦੀ ਦੇਖ-ਰੇਖ ਕਰੇਗਾ।