عن سَمُرَة بن جندبٍ رضي الله عنه قال: قال رسول الله صلى الله عليه وسلم:
«أَحَبُّ الْكَلَامِ إِلَى اللهِ أَرْبَعٌ: سُبْحَانَ اللهِ، وَالْحَمْدُ لِلهِ، وَلَا إِلَهَ إِلَّا اللهُ، وَاللهُ أَكْبَرُ، لَا يَضُرُّكَ بِأَيِّهِنَّ بَدَأْتَ».

[صحيح] - [رواه مسلم] - [صحيح مسلم: 2137]
المزيــد ...

ਸਮੁਰਾ ਬਿਨ ਜੁੰਦੁਬ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਰਸੂਲ ﷺ ਨੇ ਫਰਮਾਇਆ:
"ਅੱਲਾਹ ਨੂੰ ਸਭ ਤੋਂ ਵੱਧ ਪਿਆਰੇ ਇਹ ਚਾਰ ਬੋਲ ਹਨ: ਸੁਬਹਾਨ ਅੱਲਾਹ (ਅੱਲਾਹ ਪਾਕ/ਪਵਿੱਤਰ ਹੈ), ਅਲਹਮਦੁ ਲਿੱਲਾਹ (ਸਾਰੀ ਪ੍ਰਸ਼ੰਸਾ ਅੱਲਾਹ ਲਈ ਹੈ), ਲਾ ਇਲਾਹਾ ਇੱਲੱਲਾਹ (ਅੱਲਾਹ ਤੋਂ ਇਲਾਵਾ ਕੋਈ ਸੱਚਾ ਮਾਬੂਦ (ਪੂਜਣਯੋਗ ਇਸ਼ਟ) ਨਹੀਂ ਹੈ।) ਅਤੇ ਅੱਲਾਹੁ ਅਕਬਰ (ਅੱਲਾਹ ਸਭ ਤੋਂ ਵੱਡਾ ਹੈ)। ਤੁਸੀਂ ਇਨ੍ਹਾਂ ਵਿੱਚੋਂ ਜਿਸ ਨਾਲ ਚਾਹੋ ਸ਼ੁਰੂਆਤ ਕਰੋ; ਕੋਈ ਹਰਜ ਦੀ ਗੱਲ ਨਹੀਂ ਹੈ।"

[صحيح] - [رواه مسلم] - [صحيح مسلم - 2137]

ਵਿਆਖਿਆ

ਅੱਲਾਹ ਦੇ ਨਬੀ ﷺ ਦੱਸਦੇ ਹਨ ਕਿ ਅੱਲਾਹ ਤਆਲਾ ਨੂੰ ਸਭ ਤੋਂ ਵੱਧ ਪਿਆਰੇ ਇਹ ਚਾਰ ਬੋਲ ਹਨ:
ਸੁਬਹਾਨ ਅੱਲਾਹ: ਇਸ ਦਾ ਅਰਥ ਹੈ ਅੱਲਾਹ ਤਆਲਾ ਨੂੰ ਹਰ ਪ੍ਰਕਾਰ ਦੀ ਘਾਟ ਅਤੇ ਔਗੁਣ ਤੋਂ ਪਾਕ (ਮੁਕਤ) ਘੋਸ਼ਿਤ ਕਰਨਾ।
ਅਲਹਮਦੁ ਲਿੱਲਾਹ: ਇਸ ਦਾ ਅਰਥ ਹੈ ਅੱਲਾਹ ਨੂੰ ਹਰ ਪ੍ਰਕਾਰ ਨਾਲ ਸੰਪੂਰਨ ਮੰਨਣਾ, ਉਸ ਨਾਲ ਮੁਹੱਬਤ ਕਰਨਾ ਅਤੇ ਉਸ ਦਾ ਸਤਿਕਾਰ ਕਰਨਾ।
ਲਾ ਇਲਾਹ ਇੱਲੱਲਾਹ: ਇਸ ਦਾ ਅਰਥ ਇਹ ਹੈ ਕਿ ਅੱਲਾਹ ਤੋਂ ਇਲਾਵਾ ਕੋਈ ਸੱਚਾ ਮਾਬੂਦ (ਪੂਜਣਯੋਗ/ਇਸ਼ਟ) ਨਹੀਂ ਹੈ।
ਅੱਲਾਹੁ ਅਕਬਰ: ਭਾਵ ਅੱਲਾਹ ਸਭ ਤੋਂ ਵੱਡਾ, ਸਭ ਤੋਂ ਸ਼ਕਤੀਸ਼ਾਲੀ, ਸਭ ਤੋਂ ਮਹਾਨ ਅਤੇ ਸਭ ਤੋਂ ਵੱਧ ਇੱਜ਼ਤ ਵਾਲਾ ਹੈ।
ਇਸਦੇ ਨਾਲ ਹੀ ਆਪ ﷺ ਨੇ ਇਹ ਵੀ ਦੱਸਿਆ ਕਿ ਇਨ੍ਹਾਂ ਬੋਲਾਂ ਦੀ ਫਜ਼ੀਲਤ (ਮਹੱਤਤਾ) ਅਤੇ ਇਨ੍ਹਾਂ ਦੇ ਇਨਾਮ ਨੂੰ ਹਾਸਲ ਕਰਨ ਲਈ ਇਨ੍ਹਾਂ ਬੋਲਾਂ ਨੂੰ ਕਿਸੇ ਖਾਸ ਤਰਤੀਬ (ਕ੍ਰਮ) ਵਿੱਚ ਉਚਾਰਨ/ਸਿਮਰਨ ਕਰਨਾ ਲਾਜ਼ਮੀ ਨਹੀਂ ਹੈ।

ਹਦੀਸ ਦੇ ਫਾਇਦੇ ਵਿੱਚੋਂ

  1. ਇਸਲਾਮੀ ਸ਼ਰੀਅਤ ਇੱਕ ਆਸਾਨ ਸ਼ਰੀਅਤ ਹੈ। ਇਹੋ ਕਾਰਨ ਹੈ ਕਿ ਇਸ ਗੱਲ ਦੀ ਸਹੂਲਤ ਦਿੱਤੀ ਗਈ ਹੈ ਕਿ ਇਨ੍ਹਾਂ ਚਾਰ ਬੋਲਾਂ ਨੂੰ ਜਿਵੇਂ ਚਾਹੇ ਪੜ੍ਹਿਆ ਜਾਵੇ।
ਅਨੁਵਾਦ ਦਿਖਾਓਣਾ
ਭਾਸ਼ਾ: الإنجليزية الأوردية الإسبانية ਹੋਰ (68)
ਹੋਰ