عَنْ عَائِشَةَ رضي الله عنها قَالَتْ:
قُلْتُ: يَا رَسُولَ اللهِ، ابْنُ جُدْعَانَ كَانَ فِي الْجَاهِلِيَّةِ يَصِلُ الرَّحِمَ، وَيُطْعِمُ الْمِسْكِينَ، فَهَلْ ذَاكَ نَافِعُهُ؟ قَالَ: «لَا يَنْفَعُهُ، إِنَّهُ لَمْ يَقُلْ يَوْمًا: رَبِّ اغْفِرْ لِي خَطِيئَتِي يَوْمَ الدِّينِ».
[صحيح] - [رواه مسلم] - [صحيح مسلم: 214]
المزيــد ...
ਆਇਸ਼ਾ (ਰਜ਼ੀਅੱਲਾਹੁ ਅਨਹਾ) ਤੋਂ ਰਿਵਾਇਤ ਹੈ, ਉਹ ਕਹਿੰਦੀ ਹਨ:
ਮੈਂ ਕਿਹਾ: ਹੇ ਅੱਲਾਹ ਦੇ ਰਸੂਲ! ਇਬਨ ਜੁਦਆਨ ਜਹਾਲਤ (ਅਗਿਆਨਤਾ) ਦੇ ਸਮੇਂ ਵਿੱਚ ਰਿਸ਼ਤੇ-ਨਾਤੇ ਜੋੜਦਾ ਸੀ ਅਤੇ ਮਸਕੀਨਾਂ (ਗਰੀਬਾਂ) ਨੂੰ ਖ਼ਾਣਾ ਖਵਾਉਂਦਾ ਸੀ। ਕੀ ਉਸਦਾ ਇਹ ਅਮਲ ਉਸ ਲਈ ਲਾਭਦਾਇਕ ਹੋਵੇਗਾ? ਆਪ ﷺ ਨੇ ਫਰਮਾਇਆ: "ਇਨ੍ਹਾਂ ਕੰਮਾਂ ਦਾ ਉਸਨੂੰ ਕੋਈ ਲਾਭ ਨਹੀਂ ਹੋਵੇਗਾ। ਉਸ ਨੇ ਕਦੇ ਵੀ ਇਹ ਨਹੀਂ ਕਿਹਾ: ਹੇ ਮੇਰੇ ਰੱਬ! ਕਿਆਮਤ ਦੇ ਦਿਨ ਮੈਨੂੰ ਮਾਫ਼ ਕਰ ਦੇਈਂ।"
[صحيح] - [رواه مسلم] - [صحيح مسلم - 214]
ਨਬੀ ﷺ ਨੇ ਅਬਦੁੱਲਾਹ ਇਬਨ ਜੁਦਆਨ ਬਾਰੇ ਦੱਸਿਆ ਹੈ, ਜੋ ਇਸਲਾਮ ਤੋਂ ਪਹਿਲਾਂ ਕੁਰੈਸ਼ ਦਾ ਇੱਕ ਸਰਦਾਰ ਸੀ। ਉਸ ਨੇ ਕਈ ਚੰਗੇ ਕੰਮ ਕੀਤੇ ਸਨ। ਜਿਵੇਂ ਰਿਸ਼ਤੇਦਾਰਾਂ ਨਾਲ ਭਲਾਈ ਕਰਨਾ, ਗਰੀਬਾਂ ਨੂੰ ਖਾਣਾ ਖਵਾਉਣਾ ਅਤੇ ਇਸ ਤਰ੍ਹਾਂ ਦੇ ਹੋਰ ਬਹੁਤ ਚੰਗੇ ਕੰਮ ਕੀਤੇ ਸਨ ਜਿਨ੍ਹਾਂ ਦੀ ਪ੍ਰੇਰਨਾ ਇਸਲਾਮ ਨੇ ਵੀ ਦਿੱਤੀ ਹੈ। ਆਪ ﷺ ਨੇ ਉਸ ਬਾਰੇ ਦੱਸਿਆ ਹੈ ਕਿ ਇਹ ਸਾਰੇ ਕੰਮ ਉਸ ਨੂੰ ਆਖ਼ਰਤ ਵਿੱਚ ਕੋਈ ਫਾਇਦਾ ਨਹੀਂ ਪਹੁੰਚਾਉਣਗੇ। ਕਿਉਂਕਿ ਉਹ ਅੱਲਾਹ ਨੂੰ ਨਹੀਂ ਮੰਨਦਾ ਸੀ (ਕੁਫਰ ਕਰਦਾ ਸੀ) ਅਤੇ ਉਸ ਨੇ ਕਦੇ ਵੀ ਇਹ ਨਹੀਂ ਕਿਹਾ ਕਿ: ਹੇ ਮੇਰੇ ਰੱਬ! ਕਿਆਮਤ ਦੇ ਦਿਨ ਮੇਰੇ ਗੁਨਾਹਾਂ ਨੂੰ ਮਾਫ਼ ਕਰ ਦੇਈਂ।