Category:
+ -

عَنْ مُعَاذِ بْنِ جَبَلٍ رَضِيَ اللهُ عَنْهُ قَالَ: قُلْت يَا رَسُولَ اللَّهِ! أَخْبِرْنِي بِعَمَلٍ يُدْخِلُنِي الجَنَّةَ وَيُبَاعِدْنِي مِنْ النَّارِ، قَالَ:
«لَقَدْ سَأَلْتَ عَنْ عَظِيمٍ، وَإِنَّهُ لَيَسِيرٌ عَلَى مَنْ يَسَّرَهُ اللَّهُ عَلَيْهِ: تَعْبُدُ اللَّهَ لَا تُشْرِكُ بِهِ شَيْئًا، وَتُقِيمُ الصَّلَاةَ، وَتُؤْتِي الزَّكَاةَ، وَتَصُومُ رَمَضَانَ، وَتَحُجُّ البَيْتَ، ثُمَّ قَالَ: أَلَا أَدُلُّكَ عَلَى أَبْوَابِ الخَيْرِ، الصَّوْمُ جُنَّةٌ، وَالصَّدَقَةُ تُطْفِئُ الْخَطِيئَةَ كَمَا يُطْفِئُ المَاءُ النَّارَ، وَصَلَاةُ الرَّجُلِ مِنْ جَوْفِ اللَّيْلِ، ثُمَّ تَلَا: {تَتَجَافَى جُنُوبُهُمْ عَنِ الْمَضَاجِعِ} حَتَّى {بَلَغَ يَعْمَلُونَ}، ثُمَّ قَالَ: أَلَا أُخْبِرُك بِرَأْسِ الأَمْرِ وَعَمُودِهِ وَذِرْوَةِ سَنَامِهِ، فَقُلْتُ: بَلَى يَا رَسُولَ اللَّهِ، قَالَ: رَأْسُ الأَمْرِ الإِسْلَامُ، وَعَمُودُهُ الصَّلَاةُ، وَذِرْوَةُ سَنَامِهِ الجِهَادُ، ثُمَّ قَالَ: أَلَا أُخْبِرُك بِمِلَاكِ ذَلِكَ كُلِّهِ، فقُلْت: بَلَى يَا رَسُولَ اللَّه! فَأَخَذَ بِلِسَانِهِ وَقَالَ: كُفَّ عَلَيْك هَذَا، قُلْت: يَا نَبِيَّ اللَّهِ! وَإِنَّا لَمُؤَاخَذُونَ بِمَا نَتَكَلَّمُ بِهِ، فَقَالَ: ثَكِلَتْكَ أُمُّكَ وَهَلْ يَكُبُّ النَّاسَ عَلَى وُجُوهِهِمْ أَوْ قَالَ عَلَى مَنَاخِرِهِمْ إلَّا حَصَائِدُ أَلسِنَتِهِمْ»!

[صحيح] - [رواه الترمذي] - [الأربعون النووية: 29]
المزيــد ...

Translation Needs More Review.

**“ਮੁਆਜ਼ ਬਿਨ ਜਬਲ ਰਜ਼ੀਅੱਲਾਹੁ ਅਨਹੁ ਕਹਿੰਦੇ ਹਨ: ਮੈਂ ਕਿਹਾ: ਏ ਰਸੂਲੁੱਲਾਹ ﷺ! ਮੈਨੂੰ ਕੋਈ ਐਸਾ ਅਮਲ ਦੱਸੋ ਜੋ ਮੈਨੂੰ ਜੰਨਤ ਵਿੱਚ ਦਾਖਲ ਕਰਵਾਏ ਅਤੇ ਨਰਕ ਤੋਂ ਦੂਰ ਰੱਖੇ। ਉਹ ﷺ ਨੇ ਫਰਮਾਇਆ:”**
“ਤੂੰ ਵੱਡੇ ਮਾਮਲੇ ਬਾਰੇ ਪੁੱਛਿਆ ਹੈ, ਅਤੇ ਇਹ ਉਸ ਲਈ ਆਸਾਨ ਹੈ ਜਿਸਨੂੰ ਅੱਲਾਹ ਨੇ ਆਸਾਨ ਕੀਤਾ ਹੈ: :ਅੱਲਾਹ ਦੀ ਇਬਾਦਤ ਕਰ ਅਤੇ ਉਸ ਨਾਲ ਕਿਸੇ ਨੂੰ ਸ਼ਰੀਕ ਨਾ ਕਰ, ਨਮਾਜ਼ ਕਾਇਮ ਕਰ, ਜ਼ਕਾਤ ਦੇ, ਰਮਜ਼ਾਨ ਦੇ ਰੋਜ਼ੇ ਰੱਖ ਅਤੇ ਬੈਤ ਦੀ ਹਜ ਕਰ। ਫਿਰ ਆਪ ﷺ ਨੇ ਫਰਮਾਇਆ: ਮੈਂ ਤੈਨੂੰ ਭਲਾਈ ਦੇ ਦਰਵਾਜ਼ਿਆਂ ਬਾਰੇ ਦੱਸਾਂ? ਰੋਜ਼ਾ ਇੱਕ ਢਾਲ ਹੈ, ਸਦਕਾ ਗੁਨਾਹਾਂ ਨੂੰ ਬੁਝਾਉਂਦਾ ਹੈ ਜਿਵੇਂ ਪਾਣੀ ਅੱਗ ਨੂੰ ਬੁਝਾਉਂਦਾ ਹੈ, ਅਤੇ ਰਾਤ ਦੇ ਅੰਧੇਰੇ ਵਿੱਚ ਆਦਮੀ ਦੀ ਨਮਾਜ਼। ਫਿਰ ਉਹ ਇਸ ਆਇਤ ਨੂੰ ਪੜ੍ਹਿਆ: {ਤੁਹਾਡੇ ਪਿੱਠ ਸੌਣ ਵਾਲੀ ਜਗ੍ਹਾ ਤੋਂ ਹਟਦੇ ਹਨ} ਤੱਕ {ਜਦ ਤਕ ਉਹ ਕਾਰਵਾਈ ਕਰਦੇ ਹਨ}। ਫਿਰ ਉਹ ﷺ ਨੇ ਫਰਮਾਇਆ: ਮੈਂ ਤੈਨੂੰ ਮਾਮਲੇ ਦਾ ਸਿਰ, ਉਸ ਦਾ ਖੰਭ ਅਤੇ ਉਸ ਦੀ ਚੋਟੀ ਦੱਸਾਂ? ਮੈਂ ਕਿਹਾ: ਹਾਂ, ਏ ਰਸੂਲੁੱਲਾਹ ﷺ। ਉਹ ﷺ ਨੇ ਕਿਹਾ: ਮਾਮਲੇ ਦਾ ਸਿਰ ਇਸਲਾਮ ਹੈ, ਖੰਭ ਨਮਾਜ਼ ਹੈ ਅਤੇ ਚੋਟੀ ਜਿਹਾਦ ਹੈ। ਫਿਰ ਉਹ ﷺ ਨੇ ਫਰਮਾਇਆ: ਮੈਂ ਤੈਨੂੰ ਇਸ ਸਾਰੇ ਮਾਮਲੇ ਦੀ ਕੁੰਜੀ ਦੱਸਾਂ? ਮੈਂ ਕਿਹਾ: ਹਾਂ, ਏ ਰਸੂਲੁੱਲਾਹ ﷺ। ਫਿਰ ਉਹ ﷺ ਨੇ ਆਪਣੀ ਜੀਭ ਨਾਲ ਇਹ ਕਿਹਾ: ਇਹ ਤੇਰੇ ਲਈ ਕਾਫ਼ੀ ਹੈ। ਮੈਂ ਕਿਹਾ: ਏ ਨਬੀ ਅੱਲਾਹ! ਅਸੀਂ ਤਾਂ ਆਪਣੀ ਬੋਲਤੀਆਂ ਲਈ ਜਵਾਬਦੇਹ ਹੋਵਾਂਗੇ। ਉਹ ﷺ ਨੇ ਕਿਹਾ: ਤੇਰੀ ਮਾਂ ਦਾ ਅਸ਼ੀਰਵਾਦ ਤੇਰੇ ਉੱਤੇ! ਲੋਕ ਆਪਣੇ ਮੂੰਹਾਂ ਜਾਂ ਨੱਕਾਂ ‘ਤੇ ਕੁਝ ਨਹੀਂ ਪਾਉਂਦੇ ਸਿਵਾਏ ਆਪਣੇ ਜੀਭ ਦੇ ਫਲਾਂ ਦੇ।”

[صحيح] - [رواه الترمذي] - [الأربعون النووية - 29]

Explanation

ਮੁਆਜ਼ ਰਜ਼ੀਅੱਲਾਹੁ ਅਨਹੁ ਕਹਿੰਦਾ ਹਨ: ਮੈਂ ਨਬੀ ﷺ ਦੇ ਨਾਲ ਇੱਕ ਸਫਰ ਵਿੱਚ ਸੀ। ਇੱਕ ਦਿਨ ਸਵੇਰ ਵੇਲੇ ਚੱਲਦੇ ਹੋਏ ਮੈਂ ਆਪ ﷺ ਦੇ ਨੇੜੇ ਪਹੁੰਚ ਗਿਆ, ਤਾਂ ਆਖਿਆ: ਹੇ ਅੱਲਾਹ ਦੇ ਰਸੂਲ! ਮੈਨੂੰ ਕੋਈ ਅਜਿਹਾ ਅਮਲ ਦੱਸੋ ਜੋ ਮੈਨੂੰ ਜੰਨਤ ਵਿੱਚ ਦਾਖਲ ਕਰ ਦੇਵੇ ਅਤੇ ਜਹੰਨਮ ਤੋਂ ਦੂਰ ਰੱਖੇ। ਆਪ ﷺ ਨੇ ਫਰਮਾਇਆ: ਤੈਂ ਮੈਥੋਂ ਇੱਕ ਅਜਿਹੇ ਅਮਲ ਬਾਰੇ ਪੁੱਛਿਆ ਹੈ ਜਿਸਦਾ ਪਾਲਣ ਕਰਨਾ ਲੋਕਾਂ ਲਈ ਬਹੁਤ ਔਖਾ ਹੈ, ਲੇਕਿਨ ਉਸ ਲਈ ਸੌਖਾ ਹੈ ਜਿਸ ਲਈ ਅੱਲਾਹ ਇਸ ਨੂੰ ਸੌਖਾ ਬਣਾ ਦੇਵੇ। ਇਸਲਾਮ ਦੇ ਹੁਕਮਾਂ ਦਾ ਪਾਲਣ ਕਰੋ:
1- ਕੇਵਲ ਅੱਲਾਹ ਦੀ ਹੀ ਇਬਾਦਤ ਕਰੋ ਅਤੇ ਉਸ ਨਾਲ ਕਿਸੇ ਨੂੰ ਵੀ ਸ਼ਰੀਕ (ਸਾਂਝੀ) ਨਾ ਬਣਾਓ।
2- ਦਿਨ ਤੇ ਰਾਤ ਦੀਆਂ ਪੰਜ ਫਰਜ਼ ਨਮਾਜ਼ਾਂ ਪੜ੍ਹੋ। ਭਾਵ ਫਜਰ, ਜ਼ੁਹਰ, ਅਸਰ, ਮਗਰਿਬ ਅਤੇ ਈਸ਼ਾ ਦੀ ਨਮਾਜ਼। ਇਨ੍ਹਾਂ ਪੰਜ ਨਮਾਜ਼ਾਂ ਨੂੰ ਇਨ੍ਹਾਂ ਦੀਆਂ ਸ਼ਰਤਾਂ, ਰੁਕਨਾਂ (ਥਮ੍ਹਾਂ) ਅਤੇ ਵਾਜਿਬਾਂ (ਲਾਜ਼ਮੀ ਹੁਕਮਾਂ) ਨਾਲ ਕਾਇਮ ਕਰੋ।
3- ਫਰਜ਼ ਜ਼ਕਾਤ ਕੱਢੋ। ਜ਼ਕਾਤ ਅਸਲ ਵਿੱਚ ਇੱਕ ਮਾਲੀ (ਆਰਥਿਕ) ਇਬਾਦਤ ਹੈ ਜੋ ਕਿ ਸ਼ਰੀਅਤ ਦੁਆਰਾ ਨਿਰਧਾਰਤ ਰਕਮ ਤੱਕ ਪਹੁੰਚਣ 'ਤੇ ਲਾਜ਼ਮੀ ਹੁੰਦੀ ਹੈ ਅਤੇ ਜੋ ਇਸ ਦੇ ਹੱਕਦਾਰਾਂ ਨੂੰ ਦਿੱਤੀ ਜਾਂਦੀ ਹੈ।
4- ਰਮਜ਼ਾਨ ਦੇ ਰੋਜ਼ੇ ਰੱਖੋ। ਰੋਜ਼ਾ ਖਾਣ, ਪੀਣ ਅਤੇ ਹੋਰ ਰੋਜ਼ਾ ਤੋੜਨ ਵਾਲੀਆਂ ਚੀਜ਼ਾਂ ਤੋਂ ਸਵੇਰੇ ਫਜਰ ਤੋਂ ਲੈ ਕੇ ਸੂਰਜ ਡੁੱਬਣ ਤੱਕ ਅੱਲਾਹ ਦੀ ਇਬਾਦਤ ਦੀ ਨੀਅਤ ਕਰਕੇ ਰੁਕੇ ਰਹਿਣ ਦਾ ਨਾਂ ਹੈ।
5- ਬੇਤੁੱਲਾਹ (ਕਾਬਾ) ਦਾ ਹੱਜ ਕਰੋ। ਜੋ ਕਿ ਅੱਲਾਹ ਦੀ ਇਬਾਦਤ ਲਈ ਮੱਕਾ ਜਾ ਕੇ ਹੱਜ ਦੀਆਂ ਰਸਮਾਂ (ਇਬਾਦਤਾਂ) ਨੂੰ ਅਦਾ ਕਰਨ ਦਾ ਨਾਂ ਹੈ।
ਫੇਰ ਨਬੀ ﷺ ਨੇ ਫਰਮਾਇਆ: ਕੀ ਮੈਂ ਤੈਨੂੰ ਭਲਾਈ ਦੇ ਦਰਵਾਜ਼ਿਆਂ ਤੱਕ ਪਹੁੰਚਾਉਣ ਵਾਲਾ ਰਾਹ ਨਾ ਦੱਸਾਂ? ਉਹ ਰਾਹ ਹੈ ਫਰਜ਼ ਇਬਾਦਤਾਂ ਤੋਂ ਬਾਅਦ ਇਨ੍ਹਾਂ ਨਫਲ ਇਬਾਦਤਾਂ ਨੂੰ ਅਦਾ ਕਰਨਾ:
1- ਨਫ਼ਲੀ ਰੋਜ਼ਾ, ਜੋ ਗੁਨਾਹਾਂ ਵਿੱਚ ਪੈਣ ਤੋਂ ਰੋਕਦਾ ਹੈ। ਕਿਉਂਕਿ ਰੋਜ਼ਾ ਕਾਮਵਾਸਨਾ ਨੂੰ ਤੋੜਦਾ ਹੈ ਅਤੇ ਭੈੜੇ ਮਨ ਨੂੰ ਕਮਜ਼ੋਰ ਕਰਦਾ ਹੈ।
2- ਨਫ਼ਲੀ ਸਦਕਾ, ਜੋ ਗੁਨਾਹ ਦੀ ਅੱਗ ਨੂੰ ਬੁਝਾ ਦਿੰਦਾ ਹੈ ਅਤੇ ਉਸ ਦੇ ਅਸਰ ਨੂੰ ਖਤਮ ਕਰ ਦਿੰਦਾ ਹੈ।
3- ਰਾਤ ਦੇ ਅਖੀਰਲੇ ਹਿੱਸੇ ਵਿੱਚ ਤਹੱਜੁਦ ਦੀ ਨਮਾਜ਼ ਪੜ੍ਹਨਾ। ਉਸਤੋਂ ਬਾਅਦ ਨਬੀ ﷺ ਨੇ ਇਹ ਆਇਤ ਪੜ੍ਹੀ: {تتجافى جنوبهم} ਉਹਨਾਂ ਦੀਆਂ ਪਿੱਠਾਂ ਆਪਣੇ ਬਿਸਤਰਿਆਂ ਤੋਂ ਅੱਡ ਰਹਿੰਦੀਆਂ ਹਨ (ਭਾਵ ਇਹ ਰਾਤਾਂ ਨੂੰ ਸੌਂਦੇ ਨਹੀਂ){عن المضاجع} ਉਹ ਨਮਾਜ਼, ਜ਼ਿਕਰ, ਤਿਲਾਵਤ ਅਤੇ ਦੁਆ ਰਾਹੀਂ ਆਪਣੇ ਰੱਬ ਨੂੰ ਪੁਕਾਰਦੇ ਹਨ। {خوفا وطمعا ومما رزقناهم ينفقون، فلا تعلم نفس ما أخفي لهم من قرة أعين} ਆਪਣੇ ਰੱਬ ਤੋਂ ਡਰਦੇ ਹੋਏ ਅਤੇ (ਮਿਹਰਾਂ ਦੀਆਂ) ਆਸਾਂ ਰੱਖਦੇ ਹੋਏ (ਮੁਆਫ਼ੀ ਲਈ) ਬੇਨਤੀਆਂ ਕਰਦੇ ਹਨ ਅਤੇ ਜੋ ਕੁੱਝ ਵੀ ਅਸੀਂ ਉਹਨਾਂ ਨੂੰ (ਧਨ ਦੌਲਤ) ਦਿੱਤਾ ਹੋਇਆ ਹੈ ਉਸ ਨੂੰ ਉਹ (ਰੱਬ ਦੇ ਹੁਕਮਾਂ ਅਨੁਸਾਰ ਹੀ) ਖ਼ਰਚ ਕਰਦੇ ਹਨ। ਕੋਈ ਵੀ (ਈਮਾਨ ’ਤੇ ਨੇਕ ਕਰਮ ਕਰਨ ਵਾਲਾ) ਵਿਅਕਤੀ ਨਹੀਂ ਜਾਣਦਾ ਕਿ ਉਸ ਦੇ ਕਰਮਾਂ ਦੇ ਬਦਲੇ ਉਸ ਦੀਆਂ ਅੱਖਾਂ ਠੰਡੀਆਂ ਕਰਨ ਲਈ (ਰੱਬ ਨੇ) ਕੀ ਕੁੱਝ ਲੁਕੋ ਕੇ ਰੱਖਿਆ ਹੋਇਆ ਹੈ। (ਭਾਵ ਲੋਕੀ ਇਹ ਨਹੀਂ ਜਾਣਦੇ ਕਿ ਅਸੀਂ ਉਨ੍ਹਾਂ ਦੇ ਅਮਲਾਂ ਦੇ ਬਦਲੇ ਵਿੱਚ ਕਿਆਮਤ ਦੇ ਦਿਨ ਉਨ੍ਹਾਂ ਦੀ ਅੱਖਾਂ ਨੂੰ ਠੰਡਾ ਕਰ ਦੇਣ ਵਾਲੀਆਂ ਕਿਹੜੀਆਂ-ਕਿਹੜੀਆਂ ਚੀਜ਼ਾਂ ਅਤੇ ਜੰਨਤ ਵਿੱਚ ਕਿਹੜੀਆਂ-ਕਿਹੜੀਆਂ ਮਿਹਰਾਂ ਪੈਦਾ ਕੀਤੀਆਂ ਹਨ){جزاء بما كانوا يعملون} ਇਹ ਸਭ ਕੁੱਝ ਉਨ੍ਹਾਂ ਦੇ ਕੀਤੇ ਹੋਏ ਅਮਲਾਂ ਦਾ ਬਦਲਾ ਹੈ।
ਇਸਤੋਂ ਬਾਅਦ ਨਬੀ ﷺ ਨੇ ਪੁੱਛਿਆ: ਕੀ ਮੈਂ ਤੈਨੂੰ ਦੀਨ ਦੀ ਬੁਨਿਆਦ (ਮੂਲ), ਉਸਦੇ ਥੰਮ੍ਹ, ਅਤੇ ਉਸਦੀ ਚੋਟੀ ਬਾਰੇ ਨਾ ਦੱਸਾਂ?
ਮੁਆਜ਼ ਰਜ਼ੀਅੱਲਾਹੁ ਅਨਹੁ ਨੇ ਜਵਾਬ ਦਿੱਤਾ: ਜ਼ਰੂਰ, ਹੇ ਅੱਲਾਹ ਦੇ ਰਸੂਲ!
ਅੱਲਾਹ ਦੇ ਨਬੀ ﷺ ਨੇ ਫਰਮਾਇਆ: ਦੀਨ ਦੀ ਬੁਨਿਆਦ ਇਸਲਾਮ ਭਾਵ ਦੋਵੇਂ ਗਵਾਹੀਆਂ (ਕਲਮਾ ਸ਼ਹਾਦਤ) ਹਨ। ਇਨ੍ਹਾਂ ਰਾਹੀਂ ਇਨਸਾਨ ਦੇ ਹੱਥ ਵਿੱਚ ਦੀਨ ਦੀ ਬੁਨਿਆਦ ਆ ਜਾਂਦੀ ਹੈ। ਇਸਦਾ ਥੰਮ੍ਹ ਨਮਾਜ਼ ਹੈ। ਨਮਾਜ਼ ਤੋਂ ਬਿਨਾ ਇਸਲਾਮ ਦੀ ਕੋਈ ਹਕੀਕਤ ਨਹੀਂ। ਜਿੱਦਾਂ ਕਿ ਥੰਮ੍ਹ ਤੋਂ ਬਿਨਾ ਕੋਈ ਮਕਾਨ ਨਹੀਂ ਹੁੰਦਾ। ਜੋ ਬੰਦਾ ਨਮਾਜ਼ ਦਾ ਪਾਬੰਦ ਹੁੰਦਾ ਹੈ, ਉਸ ਦਾ ਦੀਨ ਮਜ਼ਬੂਤ ਤੇ ਉੱਚਾ ਹੁੰਦਾ ਹੈ। ਜਦੋਂ ਕਿ ਇਸਲਾਮ ਦੀ ਉਚਾਈ (ਸਿਖਰ) ਦਾ ਸਾਧਨ ਜਿਹਾਦ (ਮਿਹਨਤ) ਕਰਨਾ ਅਤੇ ਅੱਲਾਹ ਦੇ ਸ਼ਬਦਾਂ ਦੀ ਕਾਮਯਾਬੀ ਲਈ ਦੀਨ ਦੇ ਦੁਸ਼ਮਣਾਂ ਨਾਲ ਲੜਨਾ ਹੈ।
ਇਸਤੋਂ ਬਾਅਦ ਅੱਲਾਹ ਦੇ ਰਸੂਲ ﷺ ਨੇ ਪੁੱਛਿਆ: ਕੀ ਮੈਂ ਤੈਨੂੰ ਅਜਿਹੀ ਚੀਜ਼ ਨਾ ਦੱਸਾਂ, ਜਿਸ ਨਾਲ ਪਿੱਛੇ ਦੱਸੀਆਂ ਚੀਜ਼ਾਂ ਮਜ਼ਬੂਤ ਅਤੇ ਪੱਕੀਆਂ ਹੋ ਜਾਂਦੀਆਂ ਹਨ?ਫੇਰ ਆਪ ﷺ ਨੇ ਆਪਣੀ ਜੀਭ ਫੜੀ ਤੇ ਫਰਮਾਇਆ: ਇਸ 'ਤੇ ਕਾਬੂ ਰੱਖੋ ਅਤੇ ਬੇਲੋੜੀ ਗੱਲਾਂ ਨਾ ਕਰੋ। ਮੁਆਜ਼ (ਰ.) ਨੇ ਪੁੱਛਿਆ: "ਕੀ ਸਾਡੀਆਂ ਕਹੀਆਂ ਹੋਈਆਂ ਗੱਲਾਂ ਬਾਰੇ ਸਾਡਾ ਰੱਬ ਸਾਡੇ ਤੋਂ ਸਵਾਲ ਕਰੇਗਾ, ਸਾਡਾ ਹਿਸਾਬ ਲਵੇਗਾ ਅਤੇ ਸਾਨੂੰ ਸਜ਼ਾ ਦੇਵੇਗਾ?
ਆਪ ﷺ ਨੇ ਜਵਾਬ ਦਿੱਤਾ: ਤੇਰੀ ਮਾਂ ਤੈਨੂੰ ਗੁਆ ਬੈਠੇ। ਧਿਆਨ ਰਹੇ ਇਸ ਵਾਕ ਵਿੱਚ ਕੋਈ ਬਦ-ਦੁਆ (ਫਿਟਕਾਰ) ਨਹੀਂ ਹੁੰਦੀ। ਸਗੋਂ ਅਰਬੀ ਲੋਕ ਆਮ ਬੋਲਚਾਲ ਵਿੱਚ ਇਸ ਵਾਕ ਦੀ ਵਰਤੋਂ ਉਸ ਵੇਲੇ ਕਰਦੇ ਹਨ ਜਦੋਂ ਕਿਸੇ ਬੰਦੇ ਨੂੰ ਕੋਈ ਅਜਿਹੀ ਜ਼ਰੂਰੀ ਗੱਲ ਦੱਸਣੀ ਹੋਵੇ ਜਿਸ ਬਾਰੇ ਉਸਨੂੰ ਪਹਿਲਾਂ ਤੋਂ ਪਤਾ ਹੋਣਾ ਚਾਹੀਦਾ ਸੀ। ਫੇਰ ਆਪ ﷺ ਨੇ ਫਰਮਾਇਆ: ਲੋਕਾਂ ਨੂੰ ਉਨ੍ਹਾਂ ਦੇ ਮੂੰਹ ਦੇ ਭਾਰ ਸਿਰਫ ਇਸੇ ਲਈ ਘਸੀਟਿਆ ਜਾਵੇਗਾ ਕਿ ਉਹ ਆਪਣੀ ਜ਼ਬਾਨ ਦੀ ਵਰਤੋਂ ਕੁਫ਼ਰ ਦੇ ਬੋਲ, ਗਾਲਾਂ, ਚੁਗਲੀਆਂ, ਝੂਠੇ ਇਲਜ਼ਾਮ, ਬੇਇੱਜ਼ਤੀ ਆਦਿ ਲਈ ਕਰਿਆ ਕਰਦੇ ਸੀ।

Benefits from the Hadith

  1. ਸਹਾਬੀ (ਆਪ ﷺ ਦੇ ਸਾਥੀ) ਰਜ਼ੀਅੱਲਾਹੁ ਅਨਹੁਮਾ ਇਲਮ (ਗਿਆਨ) ਸਿੱਖਣ ਦੇ ਬਹੁਤ ਚਾਹਵਾਨ ਹੁੰਦੇ ਸੀ। ਇਹੋ ਕਾਰਨ ਸੀ ਕਿ ਉਹ ਨਬੀ ﷺ ਤੋਂ ਬਹੁਤ ਜ਼ਿਆਦਾ ਸਵਾਲ ਕਰਿਆ ਕਰਦੇ ਸਨ।
  2. ਸਹਾਬਾ ਰਜ਼ੀਅੱਲਾਹੁ ਅਨਹੁਮਾ ਦੀ ਦੀਨ ਦੀ ਸਮਝ। ਕਿਉਂਕਿ ਉਨ੍ਹਾਂ ਨੂੰ ਪਤਾ ਸੀ ਕਿ ਅਮਲ (ਕਰਮ) ਹੀ ਜੰਨਤ ਵਿੱਚ ਜਾਣ ਦਾ ਸਾਧਨ ਹਨ
  3. ਮੁਆਜ਼ ਰਜ਼ੀਅੱਲਾਹੁ ਅਨਹੁ ਨੇ ਜੋ ਸਵਾਲ ਪੁੱਛਿਆ ਸੀ, ਉਹ ਬਹੁਤ ਵੱਡਾ ਸਵਾਲ ਹੈ। ਕਿਉਂਕਿ ਇਹ ਜੀਵਨ ਤੇ ਹੋਂਦ ਦੀ ਹਕੀਕਤ ਦਾ ਰਾਜ਼ ਹੈ। ਇਸੇ ਲਈ ਇਸ ਦੁਨੀਆ ਵਿੱਚ ਵੱਸਣ ਵਾਲੇ ਹਰ ਇਨਸਾਨ ਤੇ ਜਿੰਨ ਦਾ ਆਖਰੀ ਟਿਕਾਣਾ ਜਾਂ ਤਾਂ ਜੰਨਤ ਹੁੰਦਾ ਹੈ ਜਾਂ ਫਿਰ ਜਹੰਨਮ। ਇਹੋ ਕਾਰਨ ਹੈ ਕਿ ਇਹ ਇੱਕ ਬਹੁਤ ਮੱਹਤਵਪੂਰਨ ਸਵਾਲ ਹੈ ।
  4. ਇਸਲਾਮ ਦੇ ਪੰਜ ਰੁਕਨਾਂ (ਥਮ੍ਹਾਂ) ਨੂੰ ਪੂਰਾ ਕਰਨ ਦਾ ਇਨਾਮ ਜੰਨਤ ਵਿੱਚ ਦਾਖਲੇ ਦੇ ਰੂਪ ਵਿੱਚ ਮਿਲੇਗਾ। ਇਹ ਪੰਜ ਥੰਮ੍ਹ ਹਨ: ਦੋਵੇਂ ਗਵਾਹੀਆਂ (ਸ਼ਹਾਦਤ ਦਾ ਕਲਮਾ), ਨਮਾਜ਼, ਜ਼ਕਾਤ, ਰੋਜ਼ਾ ਅਤੇ ਹੱਜ।
  5. ਇਸਲਾਮ ਧਰਮ ਦੀ ਬੁਨਿਆਦ (ਮੂਲ ਅਧਾਰ), ਸਭ ਤੋਂ ਵੱਧ ਕੀਮਤੀ ਕਰਮ ਅਤੇ ਸਭ ਤੋਂ ਵੱਡੇ ਹੁਕਮ ਇਹ ਹੈ ਕਿ ਇੱਕ ਅੱਲਾਹ ਦੀ ਇਬਾਦਤ ਕੀਤੀ ਜਾਵੇ ਅਤੇ ਕਿਸੇ ਨੂੰ ਵੀ ਉਸਦਾ ਸ਼ਰੀਕ (ਸਾਂਝੀ) ਨਾ ਬਣਾਇਆ ਜਾਵੇ।
  6. ਅੱਲਾਹ ਦੀ ਆਪਣੇ ਬੰਦਿਆਂ 'ਤੇ ਇੱਕ ਮਿਹਰ ਇਹ ਹੈ ਕਿ ਉਸਨੇ ਉਨ੍ਹਾਂ ਲਈ ਨੇਕੀਆਂ ਦੇ ਰਾਹ ਖੋਲ੍ਹ ਦਿੱਤੇ, ਤਾਂ ਜੋ ਉਹ ਸਵਾਬ (ਪੁੰਨ) ਹਾਸਲ ਕਰਨ ਦੇ ਅਤੇ ਗੁਨਾਹਾਂ ਦੀ ਮਾਫੀ ਲੈਣ ਦੇ ਕੰਮ ਵੱਧ ਤੋਂ ਵੱਧ ਕਰ ਸਕਣ।
  7. ਲਾਜ਼ਮੀ ਕੰਮਾਂ ਨੂੰ ਪੂਰਾ ਕਰਨ ਤੋਂ ਬਾਅਦ ਨਫਲ ਇਬਾਦਤਾਂ ਰਾਹੀਂ ਅੱਲਾਹ ਦੀ ਨੇੜਤਾ ਪ੍ਰਾਪਤ ਕਰਨ ਦੀ ਮਹੱਤਤਾ।
  8. ਇਸਲਾਮ ਵਿੱਚ ਨਮਾਜ਼ ਦਾ ਉਹੀ ਅਹਿਮੀਅਤ ਹੈ, ਜੋ ਇੱਕ ਤੰਬੂ ਲਈ ਖੰਭੇ ਦੀ ਹੁੰਦੀ ਹੈ। ਜਿਸ ਪ੍ਰਕਾਰ ਖੰਭਾ ਦੇ ਹਟਣ ਨਾਲ ਤੰਬੂ ਡਿਗ ਜਾਂਦਾ ਹੈ, ਉਸੇ ਪ੍ਰਕਾਰ ਨਮਾਜ਼ ਦੇ ਗਾਇਬ ਹੋਣ ਨਾਲ ਇਸਲਾਮ ਵੀ ਚਲਿਆ ਜਾਂਦਾ ਹੈ।
  9. ਦੀਨ (ਇਸਲਾਮ ਧਰਮ) ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਸਾਰੀਆਂ ਚੀਜ਼ਾਂ ਤੋਂ ਆਪਣੀ ਜ਼ਬਾਨ ਨੂੰ ਸੁਰੱਖਿਅਤ ਰੱਖਣਾ ਜ਼ਰੂਰੀ ਹੈ।
  10. ਜ਼ਬਾਨ ਨੂੰ ਕਾਬੂ ਵਿੱਚ ਅਤੇ ਰੋਕ ਕੇ ਰੱਖਣਾ ਸਾਰੇ ਚੰਗੇ ਕੰਮਾਂ ਦੀ ਬੁਨਿਆਦ ਹੈ।
Translation: English Urdu Spanish Indonesian Bengali Turkish Russian Bosnian Sinhala Indian Chinese Persian Vietnamese Tagalog Kurdish Hausa Portuguese Malayalam Telgu Swahili Tamil Thai German Pashto Assamese Albanian amharic Gujarati Kyrgyz Nepali Lithuanian Dari Serbian Tajik Kinyarwanda Hungarian Czech الموري Malagasy Oromo Kannada الولوف Azeri Uzbek Ukrainian الجورجية المقدونية الخميرية الماراثية
View Translations
Categories
More ...