عَنْ أَبِي نَجِيحٍ العِرْبَاضِ بْنِ سَارِيَةَ رضي الله عنه قَالَ: وَعَظَنَا رَسُولُ اللَّهِ صَلَّى اللَّهُ عَلَيْهِ وَسَلَّمَ مَوْعِظَةً وَجِلَتْ مِنْهَا القُلُوبُ، وَذَرَفَتْ مِنْهَا العُيُونُ، فَقُلْنَا: يَا رَسُولَ اللهِ! كَأَنَّهَا مَوْعِظَةُ مُوَدِّعٍ؛ فَأَوْصِنَا، قَالَ:
«أُوصِيكُمْ بِتَقْوَى اللَّهِ، وَالسَّمْعِ وَالطَّاعَةِ، وَإِنْ تَأَمَّرَ عَلَيْكُمْ عَبْدٌ، فَإِنَّهُ مَنْ يَعِشْ مِنْكُمْ بَعْدِي فَسَيَرَى اخْتِلَافًا كَثِيرًا، فَعَلَيْكُمْ بِسُنَّتِي وَسُنَّةِ الخُلَفَاءِ الرَّاشِدِينَ المَهْدِيينَ، عَضُّوا عَلَيْهَا بِالنَّوَاجِذِ، وَإِيَّاكُمْ وَمُحْدَثَاتِ الأُمُورِ؛ فَإِنَّ كُلَّ بِدْعَةٍ ضَلَالَةٌ».
[صحيح] - [رواه أبو داود والترمذي] - [الأربعون النووية: 28]
المزيــد ...
**“ਅਬੂ ਨਜੀਹ ਅਲ-ਇਰਬਾਜ਼ ਬਿਨ ਸਾਰਿਆ ਰਜ਼ੀਅੱਲਾਹੁ ਅਨਹੁ ਕਹਿੰਦੇ ਹਨ: ਰਸੂਲੁੱਲਾਹ ﷺ ਨੇ ਸਾਨੂੰ ਐਸੀ ਨਸੀਹਤ ਕੀਤੀ ਜਿਸ ਨਾਲ ਦਿਲ ਕੰਬ ਗਏ ਅਤੇ ਅੱਖਾਂ ਭਰ ਆਈਆਂ। ਅਸੀਂ ਕਿਹਾ: ਏ ਰਸੂਲੁੱਲਾਹ! ਇਹ ਤਾਂ ਐਸਾ ਲੱਗਦਾ ਹੈ ਜਿਵੇਂ ਕਿਸੇ ਵਿਦਾ ਲੈਣ ਵਾਲੇ ਦੀ ਨਸੀਹਤ ਹੋਵੇ; ਤਾਂ ਸਾਨੂੰ ਵਸੀਅਤ ਕਰੋ। ਉਹ ﷺ ਨੇ ਫਰਮਾਇਆ:”**
“ਮੈਂ ਤੁਹਾਨੂੰ ਅੱਲਾਹ ਦੀ ਭੈ ਦੇਣ, ਸੁਣਨ ਅਤੇ ਆਗਿਆ ਮੰਨਣ ਦੀ ਨਸੀਹਤ ਕਰਦਾ ਹਾਂ। ਅਤੇ ਜੇ ਕੋਈ ਬੰਦਾ ਤੁਹਾਡੇ ਉੱਤੇ ਹਕੂਮਤ ਕਰੇ, ਤਾਂ ਧਿਆਨ ਰੱਖੋ ਕਿ ਮੇਰੇ ਮਰਨ ਤੋਂ ਬਾਅਦ ਤੁਹਾਡੇ ਵਿਚੋਂ ਜੋ ਜੀਉਂਗੇ ਉਹ ਕਈ ਤਰ੍ਹਾਂ ਦੇ ਫਰਕ ਦੇਖਣਗੇ। ਇਸ ਲਈ ਤੁਹਾਨੂੰ ਮੇਰੀ ਸੂਨਤ ਅਤੇ ਸਹੀ ਰਾਹ ‘ਤੇ ਚੱਲਦੇ ਖੁਲਫਾ-ਏ-ਰਾਸ਼ਿਦੀਨ ਦੀ ਸੂਨਤ ਨੂੰ ਢੀਠੀ ਨਾਲ ਫੜ ਕੇ ਰੱਖਣਾ ਚਾਹੀਦਾ ਹੈ।، ਅਤੇ ਨਵੇਂ ਬਣਾਏ ਗਏ ਧਰਮਾਂ ਅਤੇ ਰਿਵਾਜਾਂ ਤੋਂ ਬਚੋ; ਕਿਉਂਕਿ ਹਰ ਨਵੀਂ ਬਣਾਈ ਗਈ ਚੀਜ਼ (ਬਿਦਅਤ) ਭਟਕਾਵਾ ਹੈ।”
[صحيح] - [رواه أبو داود والترمذي] - [الأربعون النووية - 28]
ਇੱਕ ਦਿਨ ਨਬੀ ਕਰੀਮ ﷺ ਨੇ ਆਪਣੇ ਸਹਾਬੀਆਂ (ਸਾਥੀਆਂ) ਅੱਗੇ ਇੱਕ ਭਾਸ਼ਣ ਦਿੱਤਾ। ਭਾਸ਼ਣ ਇੰਨਾ ਪ੍ਰਭਾਵਸ਼ਾਲੀ ਸੀ ਕਿ ਉਸ ਨੂੰ ਸੁਣਨ ਵਾਲਿਆਂ ਦੇ ਦਿਲ ਕੰਬ ਉੱਠੇ ਅਤੇ ਅੱਖਾਂ ਹੰਝੂਆਂ ਨਾਲ ਭਰ ਗਈਆਂ। ਇਹ ਦੇਖ ਕੇ ਆਪ ﷺ ਦੇ ਸਹਾਬੀਆਂ ਨੇ ਕਿਹਾ ਕਿ ਹੇ ਅੱਲਾਹ ਦੇ ਰਸੂਲ ﷺ ਇੰਜ ਲਗਦਾ ਹੈ ਕਿ ਇਹ ਵਿਦਾਈ ਦੇ ਸਮੇਂ ਦਿੱਤਾ ਜਾਣ ਵਾਲਾ ਭਾਸ਼ਣ ਹੈ। ਕਿਉਂਕਿ ਉਨ੍ਹਾਂ ਨੇ ਦੇਖਿਆ ਸੀ ਕਿ ਭਾਸ਼ਣ ਦਿੰਦੇ ਹੋਏ ਅੱਲਾਹ ਦੇ ਨਬੀ ﷺ ਨੇ ਆਪਣਾ ਦਿਲ ਕੱਢ ਕੇ ਰੱਖ ਦਿੱਤਾ ਸੀ। ਸੋ ਉਨ੍ਹਾਂ ਨੇ ਆਪ ﷺ ਨੂੰ ਕੋਈ ਨਸੀਹਤ ਕਰਨ ਲਈ ਕਿਹਾ, ਤਾਂ ਜੋ ਆਪ ﷺ ਦੇ ਜਾਣ ਤੋਂ ਬਾਅਦ ਉਸ ਨੂੰ ਮਜ਼ਬੂਤੀ ਨਾਲ ਫੜ ਕੇ ਰੱਖਣ। ਫੇਰ ਆਪ ﷺ ਨੇ ਫ਼ਰਮਾਇਆ: ਮੈਂ ਤੁਹਾਨੂੰ ਸਰਬਸ਼ਕਤੀਮਾਨ ਅੱਲਾਹ ਤੋਂ ਡਰ ਕੇ ਰਹਿਣ ਦੀ ਨਸੀਹਤ ਕਰਦਾ ਹਾਂ। ਇੱਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਅੱਲਾਹ ਤੋਂ ਡਰਨ ਦਾ ਮਤਲਬ ਹੈ, ਉਸ ਵੱਲੋਂ ਲਾਜ਼ਮੀ ਕੀਤੇ ਕੰਮਾਂ (ਵਾਜਿਬਾਤ) ਨੂੰ ਪੂਰਾ ਕਰਦੇ ਰਹਿਣਾ ਅਤੇ ਮਨਾਹ ਕੀਤੀਆਂ ਚੀਜ਼ਾਂ ਤੋਂ ਦੂਰ ਰਹਿਣਾ। ਇਸੇ ਤਰ੍ਹਾਂ ਮੈਂ ਤੁਹਾਨੂੰ ਹੁਕਮਰਾਨਾਂ ਦਾ ਹੁਕਮ ਸੁਣਨ ਤੇ ਮੰਨਣ ਦੀ ਨਸੀਹਤ ਕਰਦਾ ਹਾਂ। ਫੇਰ ਭਾਵੇਂ ਉਹ ਹੁਕਮਰਾਨ ਕੋਈ ਹਬਸ਼ੀ ਗੁਲਾਮ ਹੀ ਕਿਉਂ ਨਾ ਹੋਵੇ। ਭਾਵ ਜੇਕਰ ਇੱਕ ਆਮ ਤੋਂ ਆਮ ਇਨਸਾਨ ਵੀ ਤੁਹਾਡਾ ਹੁਕਮਰਾਨ ਬਣ ਜਾਵੇ, ਤਾਂ ਤੁਸੀਂ ਉਸਤੋਂ ਦੂਰ ਨਾ ਭੱਜੋ। ਤੁਸੀਂ ਉਸ ਦੀ ਗੱਲ ਮੰਨੋ, ਤਾਂ ਜੋ ਫਿਤਨੇ (ਅਸ਼ਾਂਤੀ) ਅੱਗੇ ਨਾ ਵਧਣ। ਕਿਉਂਕਿ ਤੁਹਾਡੇ ਵਿੱਚੋਂ ਜੋ ਵੀ ਜੀਵਤ ਰਹਿਣਗੇ, ਉਹ ਬਹੁਤ ਜ਼ਿਆਦਾ ਇਖਤਲਾਫ਼ (ਝਗੜੇ/ਮਤਭੇਦ) ਵੇਖਣਗੇ। ਫੇਰ ਅੱਲਾਹ ਦੇ ਨਬੀ ﷺ ਨੇ ਆਪਣੇ ਸਾਥੀਆਂ ਨੂੰ ਇਸ ਇਖਤਲਾਫ਼ ਵਿੱਚੋਂ ਨਿੱਕਲਣ ਦਾ ਇੱਕ ਰਸਤਾ ਦੱਸਿਆ। ਰਸਤਾ ਇਹ ਹੈ ਕਿ ਆਪ ﷺ ਦੀ ਸੁੰਨਤ ਅਤੇ ਆਪ ਤੋਂ ਬਾਅਦ ਖਿਲਾਫਤ ਲੈਣ ਵਾਲੇ ਨੇਕ ਤੇ ਗਿਆਨਵਾਨ ਖਲੀਫੇ; ਅਬੁ-ਬਕਰ ਸਿੱਦੀਕ, ਉਮਰ ਬਿਨ ਖੱਤਾਬ, ਉਸਮਾਨ ਬਿਨ ਅੱਫ਼ਾਨ ਅਤੇ ਅਲੀ ਬਿਨ ਅਬੁ ਤਾਲਿਬ (ਰਜ਼ੀਅੱਲਾਹੁ ਅਨਹੁਮਾ) ਦੀ ਸੁੰਨਤ ਨੂੰ ਫੜ ਕੇ ਰੱਖਿਆ ਜਾਵੇ। ਆਪ ﷺ ਨੇ ਇਸ ਨੂੰ ਦਾੜ੍ਹਾਂ ਨਾਲ ਫੜਨ ਦਾ ਹੁਕਮ ਦਿੱਤਾ। ਭਾਵ ਹਰ ਹਾਲ ਵਿੱਚ ਸੁੰਨਤ ਦਾ ਪਾਲਣ ਕੀਤਾ ਜਾਵੇ ਅਤੇ ਉਸ ਨੂੰ ਪੂਰੀ ਤਾਕਤ ਨਾਲ ਫੜ ਕੇ ਰੱਖਿਆ ਜਾਵੇ। ਉਸਤੋਂ ਬਾਅਦ ਆਪ ﷺ ਨੇ ਉਨ੍ਹਾਂ ਨੂੰ ਦੀਨ ਦੇ ਨਾਂ 'ਤੇ ਘੜੀ ਜਾਣ ਵਾਲੀਆਂ ਨਿਤ-ਨਵੀਆਂ ਚੀਜ਼ਾਂ ਭਾਵ ਬਿੱਦਤਾਂ ਤੋਂ ਸਾਵਧਾਨ ਕੀਤਾ। ਕਿਉਂਕਿ ਦੀਨ ਦੇ ਨਾਂ 'ਤੇ ਸਾਹਮਣੇ ਆਉਣ ਵਾਲੀ ਹਰ ਨਵੀਂ ਚੀਜ਼ ਗੁਮਰਾਹੀ ਹੈ।