عَنْ أَبِي هُرَيْرَةَ رَضِيَ اللَّهُ عَنْهُ قَالَ: قَالَ رَسُولُ اللَّهِ صَلَّى اللهُ عَلَيْهِ وَسَلَّمَ:
«كُلُّ سُلَامَى مِنَ النَّاسِ عَلَيْهِ صَدَقَةٌ، كُلَّ يَوْمٍ تَطْلُعُ فِيهِ الشَّمْسُ تَعْدِلُ بَيْنَ الِاثْنَيْنِ صَدَقَةٌ، وَتُعِينُ الرَّجُلَ فِي دَابَّتِهِ فَتَحْمِلُهُ عَلَيْهَا أَوْ تَرْفَعُ لَهُ عَلَيْهَا مَتَاعَهُ صَدَقَةٌ، وَالكَلِمَةُ الطَّيِّبَةُ صَدَقَةٌ، وَكُلُّ خُطْوَةٍ تَمْشِيهَا إِلَى الصَّلَاةِ صَدَقَةٌ، وَتُمِيطُ الأَذَى عَنِ الطَّرِيقِ صَدَقَةٌ».
[صحيح] - [رواه البخاري ومسلم] - [الأربعون النووية: 26]
المزيــد ...
ਅਬੁ-ਹੁਰੈਰਾ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਅੱਲਾਹ ਦੇ ਨਬੀ ﷺ ਨੇ ਫਰਮਾਇਆ:
"ਹਰ ਦਿਨ ਜਿਸ ਵਿੱਚ ਸੂਰਜ ਨਿੱਕਲਦਾ ਹੈ, ਇਨਸਾਨ ਦੇ ਹਰ ਜੋੜ 'ਤੇ ਸਦਕਾ (ਪੁੰਨ) ਕਰਨਾ ਵਾਜਿਬ (ਲਾਜ਼ਮੀ) ਹੈ। ਤੁਹਾਡਾ ਦੋ ਬੰਦਿਆਂ ਵਿਚਕਾਰ ਇਨਸਾਫ (ਨਿਆ) ਕਰਨਾ ਸਦਕਾ ਹੈ, ਕਿਸੇ ਵਿਅਕਤੀ ਨੂੰ ਉਸ ਦੀ ਸਵਾਰੀ 'ਤੇ ਬਿਠਾਉਣ ਜਾਂ ਉਸ ਦੇ ਸਮਾਨ ਨੂੰ ਉੱਤੇ ਚੁੱਕ ਕੇ ਰੱਖਣ ਵਿੱਚ ਉਸਦੀ ਮਦਦ ਕਰਨਾ ਸਦਕਾ ਹੈ, ਚੰਗੀ ਗੱਲ ਕਹਿਣਾ ਸਦਕਾ ਹੈ, ਨਮਾਜ਼ ਵੱਲ ਜਾਣ ਵਾਲਾ ਹਰ ਕਦਮ ਸਦਕਾ ਹੈ ਅਤੇ ਰਸਤੇ ਵਿੱਚੋਂ ਨੁਕਸਾਨ ਪਹੁੰਚਾਉਣ ਵਾਲੀ ਚੀਜ਼ ਨੂੰ ਹਟਾਉਣਾ ਵੀ ਸਦਕਾ ਹੈ।"
[صحيح] - [رواه البخاري ومسلم] - [الأربعون النووية - 26]
ਅੱਲਾਹ ਦੇ ਨਬੀ ﷺ ਨੇ ਦੱਸਿਆ ਹੈ ਕਿ ਹਰੇਕ ਮੁਕੱਲਫ਼ (ਸ਼ਰੀਅਤ ਦਾ ਪਾਲਣ ਕਰਨ ਵਾਲੇ) ਮੁਸਲਮਾਨ ਨੂੰ ਹਰ ਰੋਜ਼ ਆਪਣੀ ਹੱਡੀਆਂ ਦੇ ਹਰੇਕ ਜੋੜ ਦੇ ਬਦਲ ਵਿੱਚ ਇੱਕ-ਇੱਕ ਨਫਲੀ ਸਦਕਾ ਇਸ ਗੱਲ ਦੇ ਸ਼ੁਕਰ ਦੇ ਤੌਰ 'ਤੇ ਕਰਨਾ ਹੈ ਕਿ ਅੱਲਾਹ ਨੇ ਉਸ ਨੂੰ ਤੰਦਰੁਸਤੀ ਦਿੱਤੀ ਅਤੇ ਉਸ ਦੀ ਹੱਡੀਆਂ ਦੇ ਜੋੜ ਬਣਾਏ, ਜਿਨ੍ਹਾਂ ਕਾਰਨ ਉਸਦੇ ਸ਼ਰੀਰ ਦੇ ਅੰਗਾਂ ਦਾ ਫੈਲਣਾ ਤੇ ਸਮੇਟਣਾ ਸੰਭਵ ਹੋਇਆ। ਇਹ ਸਦਕਾ ਹਰ ਪ੍ਰਕਾਰ ਦੇ ਨੇਕੀ ਦੇ ਕੰਮਾਂ ਰਾਹੀਂ ਅਦਾ ਕੀਤਾ ਜਾ ਸਕਦਾ ਹੈ। ਜ਼ਰੂਰੀ ਨਹੀਂ ਕਿ ਪੈਸਾ ਹੀ ਦਿੱਤਾ ਜਾਵੇ। ਜਿਵੇਂ ਕਿ: ਦੋ ਝਗੜਾ ਕਰਨ ਵਾਲੇ ਬੰਦਿਆ ਵਿਚਕਾਰ ਇਨਸਾਫ ਦਾ ਫੈਸਲਾ ਕਰਨਾ ਅਤੇ ਉਨ੍ਹਾਂ ਦੀ ਸੁਲ੍ਹਾ (ਮਿਲਾਪ) ਕਰਵਾਉਣਾ ਸਦਕਾ ਹੈ। ਕਿਸੇ ਅਜਿਹੇ ਬੰਦੇ ਨੂੰ, ਜੋ ਆਪਣੀ ਸਵਾਰੀ 'ਤੇ ਚੜ੍ਹ ਨਾ ਪਾਵੇ, ਉਸ ਦੀ ਸਵਾਰੀ 'ਤੇ ਚੜ੍ਹਾਉਣਾ ਜਾਂ ਉਸ ਦਾ ਸਮਾਨ ਲੱਦਣਾ ਸਦਕਾ ਹੈ। ਚੰਗੀ ਗੱਲ, ਜਿਵੇਂ ਕਿ ਜ਼ਿਕਰ (ਰੱਬ ਦਾ ਸਿਮਰਨ), ਦੁਆ, ਸਲਾਮ ਆਦਿ ਸਦਕਾ ਹੈ। ਨਮਾਜ਼ ਲਈ ਜਾਣ ਵੇਲੇ ਚੁੱਕਿਆ ਗਿਆ ਹਰ ਕਦਮ ਸਦਕਾ ਹੈ। ਰਸਤੇ ਵਿੱਚੋਂ ਕੋਈ ਨੁਕਸਾਨਦਾਇਕ ਚੀਜ਼ ਨੂੰ ਹਟਾਉਣਾ ਸਦਕਾ ਹੈ।