عن جابر رضي الله عنه:
أَنَّ رَجُلًا سَأَلَ رَسُولَ اللهِ صَلَّى اللهُ عَلَيْهِ وَسَلَّمَ، فَقَالَ: أَرَأَيْتَ إِذَا صَلَّيْتُ الصَّلَوَاتِ الْمَكْتُوبَاتِ، وَصُمْتُ رَمَضَانَ، وَأَحْلَلْتُ الْحَلَالَ، وَحَرَّمْتُ الْحَرَامَ، وَلَمْ أَزِدْ عَلَى ذَلِكَ شَيْئًا، أَأَدْخُلُ الْجَنَّةَ؟ قَالَ: «نَعَمْ»، قَالَ: وَاللهِ لَا أَزِيدُ عَلَى ذَلِكَ شَيْئًا.
[صحيح] - [رواه مسلم] - [صحيح مسلم: 15]
المزيــد ...
ਜਾਬਿਰ ਰਜ਼ੀਅੱਲਾਹੁ ਅਨਹੁ ਨੇ ਦੱਸਿਆ ਕਿ:
ਇੱਕ ਬੰਦੇ ਨੇ ਰਸੂਲ ﷺ ਨੂੰ ਸਵਾਲ ਕਰਦੇ ਹੋਏ ਕਿਹਾ: ਜੇ ਮੈਂ ਫਰਜ਼ ਨਮਾਜ਼ਾਂ ਪੜ੍ਹਦਾ ਰਹਾਂ, ਰਮਜ਼ਾਨ ਦੇ ਰੋਜ਼ੇ ਰੱਖਾਂ, ਹਲਾਲ ਨੂੰ ਹਲਾਲ ਮੰਨਾਂ, ਤੇ ਹ਼ਰਾਮ ਨੂੰ ਹ਼ਰਾਮ ਮੰਨਾਂ, ਅਤੇ ਇਸ ਤੋਂ ਵੱਧ ਹੋਰ ਕੁੱਝ ਨਾ ਕਰਾਂ, ਤਾਂ ਕੀ ਮੈਂ ਜਨਤ ਵਿੱਚ ਜਾਵਾਂਗਾ?" ਨਬੀ ﷺ ਨੇ ਕਿਹਾ: "ਹਾਂ।" ਫੇਰ ਉਸ ਬੰਦੇ ਨੇ ਕਿਹਾ: "ਅੱਲਾਹ ਦੀ ਕਸਮ, ਮੈਂ ਇਸ ਤੋਂ ਵੱਧ ਕੁੱਝ ਨਹੀਂ ਕਰਾਂਗਾ।"
[صحيح] - [رواه مسلم] - [صحيح مسلم - 15]
ਇਸ ਹਦੀਸ ਵਿੱਚ ਨਬੀ ਕਰੀਮ ﷺ ਦੱਸਦੇ ਹਨ ਕਿ ਜੋ ਵਿਅਕਤੀ ਪੰਜ ਫਰਜ਼ ਨਮਾਜ਼ਾਂ ਪੜ੍ਹੇ ਤੇ ਉਨ੍ਹਾਂ ਤੋਂ ਇਲਾਵਾ ਕੋਈ ਨਫਲ ਨਮਾਜ਼ ਨਾ ਪੜ੍ਹੇ; ਇਸੇ ਪ੍ਰਕਾਰ ਰਮਜ਼ਾਨ ਦੇ ਫਰਜ਼ ਰੋਜ਼ੇ ਰੱਖੇ ਤੇ ਕੋਈ ਨਫਲ ਰੋਜ਼ੇ ਨਾ ਰੱਖੇ; ਹਲਾਲ ਨੂੰ ਹਲਾਲ ਮੰਨਕੇ ਉਸ 'ਤੇ ਅਮਲ ਕਰੇ, ਅਤੇ ਹ਼ਰਾਮ ਨੂੰ ਹ਼ਰਾਮ ਮੰਨ ਕੇ ਉਸਤੋਂ ਬਚੇ — ਤਾਂ ਉਹ ਵਿਅਕਤੀ ਜੰਨਤ ਵਿੱਚ ਦਾਖਲ ਹੋਵੇਗਾ।