عن أنس بن مالك رضي الله عنه عن النبي صلى الله عليه وسلم قال:
«يَسِّرُوا وَلَا تُعَسِّرُوا، وَبَشِّرُوا وَلَا تُنَفِّرُوا».

[صحيح] - [متفق عليه] - [صحيح البخاري: 69]
المزيــد ...

ਅਨਸ ਬਿਨ ਮਾਲਿਕ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਨਬੀ ﷺ ਨੇ ਫਰਮਾਇਆ:
"ਆਸਾਨੀ ਪੈਦਾ ਕਰੋ, ਮੁਸ਼ਕਿਲ ਵਿੱਚ ਨਾ ਪਾਓ ਤੇ ਖੁਸ਼ਖਬਰੀ ਦਿਓ, ਨਫਰਤ ਨਾ ਕਰਾਵੋ।"

[صحيح] - [متفق عليه] - [صحيح البخاري - 69]

ਵਿਆਖਿਆ

ਅੱਲਾਹ ਦੇ ਨਬੀ ﷺ ਦੀਨ ਅਤੇ ਦੁਨੀਆ ਨਾਲ ਸਬੰਧਤ ਸਾਰੇ ਮਾਮਲਿਆਂ ਵਿੱਚ, ਸ਼ਰੀਅਤ ਦੇ ਦਾਇਰੇ ਵਿੱਚ ਰਹਿੰਦੇ ਹੋਏ, ਲੋਕਾਂ ਦਾ ਬੋਝ ਹਲਕਾ ਕਰਨ, ਉਨ੍ਹਾਂ ਲਈ ਆਸਾਨੀ ਪੈਦਾ ਕਰਨ ਅਤੇ ਉਨ੍ਹਾਂ ਨੂੰ ਮੁਸ਼ਕਿਲ ਵਿੱਚ ਨਾ ਪਾਉਣ ਦਾ ਹੁਕਮ ਦੇ ਰਹੇ ਹਨ।
ਇਸ ਦੇ ਨਾਲ ਹੀ ਆਪ ﷺ ਭਲਾਈ ਦੀ ਖੁਸ਼ਖਬਰੀ ਦੇਣ ਅਤੇ ਲੋਕਾਂ ਨੂੰ ਦੀਨ ਨਾਲ ਨਫਰਤ ਨਾ ਕਰਵਾਉਣ ਲਈ ਪ੍ਰੇਰਿਤ ਕਰਦੇ ਹਨ।

ਹਦੀਸ ਦੇ ਫਾਇਦੇ ਵਿੱਚੋਂ

  1. ਇੱਕ ਮੋਮਿਨ (ਈਮਾਨ ਵਾਲੇ) ਦਾ ਇਹ ਫਰਜ਼ ਹੈ ਕਿ ਉਹ ਲੋਕਾਂ ਨੂੰ ਅੱਲਾਹ ਨਾਲ ਮੁਹੱਬਤ ਕਰਵਾਏ ਅਤੇ ਚੰਗੇ ਕੰਮ ਦੀ ਨਸੀਹਤ ਕਰੇ।
  2. ਅੱਲਾਹ ਵੱਲ ਬੁਲਾਉਣ ਵਾਲੇ (ਦਾਈ) ਨੂੰ ਚਾਹੀਦਾ ਹੈ ਕਿ ਉਹ ਸਮਝਦਾਰੀ ਨਾਲ ਇਹ ਦੇਖੇ ਕਿ ਲੋਕਾਂ ਤੱਕ ਇਲਾਮ ਦੀ ਦਾਵਤ ਕਿਵੇਂ ਪਹੁੰਚਾਈ ਜਾਵੇ।
  3. ਖੁਸ਼ਖਬਰੀ ਦੇਣ ਦੇ ਨਤੀਜੇ ਵਿੱਚ ਦਾਈ ਅਤੇ ਉਸਦੀ ਦਾਵਤ ਪ੍ਰਤੀ ਲੋਕਾਂ ਦੇ ਦਿਲਾਂ ਵਿੱਚ ਖੁਸ਼ੀ, ਰੁਝਾਨ ਅਤੇ ਸੰਤੁਸ਼ਟੀ ਪੈਦਾ ਹੁੰਦੀ ਹੈ ।
  4. ਲੋਕਾਂ ਨੂੰ ਮੁਸ਼ਕਿਲਾਂ ਵਿੱਚ ਨਾ ਪਾਉਣ ਨਾਲ ਦਾਈ (ਅੱਲਾਹ ਦੇ ਦੀਨ ਦਾ ਪ੍ਰਚਾਰਕ) ਦੀ ਗੱਲ ਪ੍ਰਤੀ ਦੂਰੀ, ਸ਼ੱਕ, ਸ਼ੰਕਾ ਅਤੇ ਬੇਰੁਖ਼ੀ ਪੈਦਾ ਹੁੰਦੀ ਹੈ।
  5. ਅੱਲਾਹ ਦੀ ਆਪਣੇ ਬੰਦਿਆਂ ਉੱਤੇ ਬੇਅੰਤ ਰਹਿਮਤ (ਮਿਹਰ) ਹੈ ਕਿ ਉਸ ਨੇ ਉਨ੍ਹਾਂ ਲਈ ਨਿਮਰਤਾ 'ਤੇ ਅਧਾਰਤ ਦੀਨ ਅਤੇ ਆਸਾਨ ਸ਼ਰੀਅਤ ਦੀ ਚੋਣ ਕੀਤੀ ਹੈ।
  6. ਆਸਾਨੀ ਕਰਨ ਤੋਂ ਭਾਵ ਉਹ ਆਸਾਨੀ ਹੈ, ਜੋ ਸ਼ਰੀਅਤ ਦੀਆਂ ਸਿੱਖਿਆਵਾਂ ਦੇ ਮੁਤਾਬਕ ਹੋਵੇ।
ਅਨੁਵਾਦ ਦਿਖਾਓਣਾ
ਭਾਸ਼ਾ: الإنجليزية الأوردية الإسبانية ਹੋਰ (64)
ਹੋਰ