عن عائشة رضي الله عنها زوج النبي صلى الله عليه وسلم عن النبي صلى الله عليه وسلم قال:
«إِنَّ الرِّفْقَ لَا يَكُونُ فِي شَيْءٍ إِلَّا زَانَهُ، وَلَا يُنْزَعُ مِنْ شَيْءٍ إِلَّا شَانَهُ».
[صحيح] - [رواه مسلم] - [صحيح مسلم: 2594]
المزيــد ...
ਅੱਲਾਹ ਦੇ ਨਬੀ ﷺ ਦੀ ਪਤਨੀ ਆਇਸ਼ਾ (ਰਜ਼ੀਅੱਲਾਹੁ ਅਨਹਾ) ਆਪ ﷺ ਤੋਂ ਰਿਵਾਇਤ ਕਰਦੀ ਹਨ ਕਿ ਆਪ ﷺ ਨੇ ਫ਼ਰਮਾਇਆ:
"ਨਰਮੀ ਜਿਸ ਵੀ ਚੀਜ਼ ਵਿੱਚ ਹੁੰਦੀ ਹੈ, ਉਸ ਨੂੰ ਸੁੰਦਰ ਬਣਾ ਦਿੰਦੀ ਹੈ ਅਤੇ ਜਿਸ ਵਿੱਚੋਂ ਕੱਢ ਦਿੱਤੀ ਜਾਂਦੀ ਹੈ, ਉਸ ਨੂੰ ਕਰੂਪ ਤੇ ਨੁਕਸਦਾਰ ਬਣਾ ਦਿੰਦੀ ਹੈ।"
[صحيح] - [رواه مسلم] - [صحيح مسلم - 2594]
ਅੱਲਾਹ ਦੇ ਨਬੀ ﷺ ਦੱਸਦੇ ਹਨ ਕਿ ਦਇਆ, ਨਰਮੀ, ਬੋਲਚਾਲ ਤੇ ਕੰਮਾਂ ਵਿੱਚ ਧੀਰਜ ਰੱਖਣਾ ਚੀਜ਼ਾਂ ਦੀ ਸੁੰਦਰਤਾ ਅਤੇ ਸੰਪੂਰਨਤਾ ਵਿੱਚ ਵਾਧਾ ਕਰਦਾ ਹੈ ਅਤੇ ਇਸ ਨਾਲ ਇਸ ਗੱਲ ਦੀ ਸੰਭਾਵਨਾ ਰਹਿੰਦੀ ਹੈ ਕਿ ਬੰਦੇ ਦੀ ਜ਼ਰੂਰਤ (ਲੋੜ) ਪੂਰੀ ਹੋ ਜਾਵੇ।
ਜਦੋਂ ਕਿ ਸਖਤੀ ਤੇ ਤੀਬਰਤਾ ਨਾਲ ਚੀਜ਼ਾਂ ਨੁਕਸਦਾਰ ਤੇ ਕਰੂਪ ਬਣ ਜਾਂਦੀਆਂ ਹਨ ਅਤੇ ਬੰਦੇ ਦੀ ਜ਼ਰੂਰਤ ਦੀ ਪੂਰਤੀ ਦੇ ਰਾਹ ਵਿੱਚ ਰੁਕਾਵਟ ਬਣ ਜਾਂਦੀਆਂ ਹਨ। ਅਤੇ ਜੇ ਜ਼ਰੂਰਤ ਪੂਰੀ ਵੀ ਹੋ ਜਾਵੇ, ਤਾਂ ਬੜੀ ਮੁਸ਼ਕਿਲ ਨਾਲ ਪੂਰੀ ਹੁੰਦੀ ਹੈ।