عَنْ أَبِي هُرَيْرَةَ رضي الله عنه عَنِ النَّبِيِّ صلى الله عليه وسلم قَالَ:
«إِيَّاكُمْ وَالظَّنَّ؛ فَإِنَّ الظَّنَّ أَكْذَبُ الْحَدِيثِ، وَلَا تَحَسَّسُوا، وَلَا تَجَسَّسُوا، وَلَا تَحَاسَدُوا، وَلَا تَدَابَرُوا، وَلَا تَبَاغَضُوا، وَكُونُوا عِبَادَ اللهِ إِخْوَانًا».
[صحيح] - [متفق عليه] - [صحيح البخاري: 6064]
المزيــد ...
ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਨਬੀ ﷺ ਨੇ ਫਰਮਾਇਆ:
"ਬੁਰੇ ਗੁਮਾਨ ਤੋਂ ਬਚੋ, ਕਿਉਂਕਿ ਬੁਰਾ ਗੁਮਾਨ ਸਭ ਤੋਂ ਝੂਠੀ ਗੱਲ ਹੈ। ਕਿਸੇ ਦੀ ਲੁਕੀ ਹੋਈ ਗੱਲ ਨੂੰ ਦੇਖਣ ਅਤੇ ਸੁਣਨ ਦੀ ਕੋਸ਼ਿਸ਼ ਨਾ ਕਰੋ, ਕਿਸੇ ਦੀ ਕਮੀਆਂ ਤੇ ਗਲਤੀਆਂ ਦੇ ਪਿੱਛੇ ਨਾ ਲੱਗੋ, ਇੱਕ-ਦੂਜੇ ਨਾਲ ਈਰਖਾ ਨਾ ਰੱਖੋ, ਇੱਕ-ਦੂਜੇ ਤੋਂ ਮੂੰਹ ਨਾ ਫੇਰੋ, ਇੱਕ-ਦੂਜੇ ਨਾਲ ਨਫ਼ਰਤ ਨਾ ਕਰੋ ਅਤੇ ਅੱਲਾਹ ਦੇ ਬੰਦਿਓ! ਭਾਈ-ਭਾਈ ਬਣ ਕੇ ਰਹੋ।"
[صحيح] - [متفق عليه] - [صحيح البخاري - 6064]
ਅੱਲਾਹ ਦੇ ਨਬੀ ﷺ ਨੇ ਕੁੱਝ ਅਜਿਹੀਆਂ ਚੀਜ਼ਾਂ ਤੋਂ ਮਨਾਹ ਕੀਤਾ ਹੈ, ਜੋ ਮੁਸਲਮਾਨਾਂ ਦੇ ਵੱਖ ਹੋਣ ਅਤੇ ਦੁਸ਼ਮਣੀ ਦਾ ਕਾਰਨ ਬਣਦੀਆਂ ਹਨ। ਉਨ੍ਹਾਂ ਵਿੱਚੋਂ ਕੁੱਝ ਚੀਜ਼ਾਂ ਇਹ ਹਨ:
"الظن" (ਅਟਕਲ ਤੇ ਅਨੁਮਾਨ): ਭਾਵ ਦਿਲ ਵਿੱਚ ਆਉਣ ਵਾਲਾ ਅਜਿਹਾ ਮਾੜਾ ਖਿਆਲ (ਗੁਮਾਨ) ਜਿਸ ਦਾ ਕੋਈ ਪ੍ਰਮਾਣ ਨਾ ਹੋਵੇ। ਆਪ ﷺ ਨੇ ਦੱਸਿਆ ਹੈ ਕਿ ਇਹ ਸਭ ਤੋਂ ਵੱਡੀਆਂ ਝੂਠੀਆਂ ਗੱਲਾਂ ਵਿੱਚੋਂ ਇੱਕ ਹੈ।
"التَّحَسُّس" (ਟੋਹ ਲੈਣਾ): ਭਾਵ ਅੱਖ ਜਾਂ ਕੰਨ ਰਾਹੀਂ ਲੋਕਾਂ ਦੀਆਂ ਲੁਕੀ ਹੋਈਆਂ ਗੱਲਾਂ ਨੂੰ ਲੱਭਣਾ।
"التَّجَسُّس" (ਜਸੂਸੀ ਕਰਨਾ): ਭਾਵ ਲੁਕੀਆਂ ਹੋਈਆਂ ਗੱਲਾਂ ਨੂੰ ਤਲਾਸ਼ ਕਰਨਾ। ਇਸ ਸ਼ਬਦ ਦੀ ਵਰਤੋਂ ਜ਼ਿਆਦਾਤਰ ਬੁਰਾਈ ਦੀ ਤਲਾਸ਼ ਕਰਨ ਦੇ ਸੰਦਰਭ ਵਿੱਚ ਹੁੰਦਾ ਹੈ।
"الحسد" (ਈਰਖਾ): ਭਾਵ ਦੂਜਿਆਂ 'ਤੇ ਮਿਹਰ ਹੋਵੇ ਜਾਂ ਖੁਸ਼ਹਾਲੀ ਆਵੇ, ਇਸ ਗੱਲ ਨੂੰ ਨਾਪਸੰਦ ਹੈ।
"التدابر" (ਪਿੱਠ ਫੇਰਨਾ): ਭਾਵ ਲੋਕ ਇੱਕ-ਦੂਜੇ ਨੂੰ ਮਿਲਣ ਅਤੇ ਮੂੰਹ ਫੇਰ ਕੇ ਨਿੱਕਲ ਜਾਣ। ਨਾ ਕੋਈ ਸਲਾਮ ਹੋਵੇ ਤੇ ਨਾ ਮੇਲ-ਜੋਲ ਰੱਖਣ।
"التباغض" (ਘਿਰਣਾ/ਨਫਰਤ): ਭਾਵ ਇੱਕ-ਦੂਜੇ ਨੂੰ ਨਾਪਸੰਦ ਕਰਨਾ ਅਤੇ ਇੱਕ-ਦੂਜੇ ਨਾਲ ਨਫਰਤ ਕਰਨਾ। ਉਦਾਹਰਣ ਲਈ ਦੂਜਿਆਂ ਨੂੰ ਤਕਲੀਫ਼ ਦੇਣਾ, ਕਿਸੇ ਨੂੰ ਦੇਖ ਕੇ ਮੂੰਹ ਬਣਾਉਣਾ ਅਤੇ ਚੰਗੇ ਤਰੀਕੇ ਨਾਲ ਨਾ ਮਿਲਣਾ।
ਅਖੀਰ ਵਿੱਚ ਅੱਲਾਹ ਦੇ ਨਬੀ ﷺ ਇੱਕ ਅਜਿਹੀ ਵਿਆਪਕ ਗੱਲ ਕਹੀ, ਜਿਸ ਨਾਲ ਮੁਸਲਮਾਨਾਂ ਦੇ ਆਪਸੀ ਰਿਸ਼ਤੇ ਬਿਹਤਰ ਹੋ ਸਕਦੇ ਹਨ। ਆਪ ﷺ ਨੇ ਫਰਮਾਇਆ: "ਅੱਲਾਹ ਦੇ ਬੰਦਿਓ! ਭਾਈ-ਭਾਈ ਬਣ ਕੇ ਰਹੋ।" ਅਸਲ ਵਿੱਚ ਭਾਈਚਾਰਾ ਇੱਕ ਅਜਿਹਾ ਰਿਸ਼ਤਾ ਹੈ, ਜਿਸ ਨਾਲ ਲੋਕਾਂ ਦੇ ਸਬੰਧ ਮਜ਼ਬੂਤ ਹੋ ਸਕਦੇ ਹਨ ਅਤੇ ਪਿਆਰ-ਮੁਹੱਬਤ ਵਿੱਚ ਵਾਧਾ ਹੋ ਸਕਦਾ ਹੈ।