عَنْ أُمِّ سَلَمَةَ أُمِّ المُؤمنين رضي الله عنها: أَنَّ رَسُولَ اللهِ صلى الله عليه وسلم قَالَ:
«سَتَكُونُ أُمَرَاءُ فَتَعْرِفُونَ وَتُنْكِرُونَ، فَمَنْ عَرَفَ بَرِئَ، وَمَنْ أَنْكَرَ سَلِمَ، وَلَكِنْ مَنْ رَضِيَ وَتَابَعَ» قَالُوا: أَفَلَا نُقَاتِلُهُمْ؟ قَالَ: «لَا، مَا صَلَّوْا».

[صحيح] - [رواه مسلم] - [صحيح مسلم: 1854]
المزيــد ...

ਮੋਮਿਨਾਂ ਦੀ ਮਾਂ ਉੱਮੇ ਸਲਮਾ (ਰਜ਼ੀਅੱਲਾਹੁ ਅਨਹਾ) ਤੋਂ ਰਿਵਾਇਤ ਹੈ ਕਿ ਰਸੂਲ ﷺ ਨੇ ਫਰਮਾਇਆ:
"ਭਵਿੱਖ ਵਿੱਚ ਤੁਹਾਡੇ ਉੱਤੇ ਅਜਿਹੇ ਹਾਕਮ (ਸ਼ਾਸਕ) ਨਿਯੁਕਤ ਹੋ ਜਾਣਗੇ, ਜਿਨ੍ਹਾਂ ਦੇ ਕੁੱਝ ਕੰਮ ਤੁਹਾਨੂੰ ਚੰਗੇ ਲੱਗਣਗੇ ਅਤੇ ਕੁੱਝ ਕੰਮ ਬੁਰੇ। ਇਸ ਤਰ੍ਹਾਂ ਜੋ ਉਨ੍ਹਾਂ (ਦੇ ਬੁਰੇ ਕੰਮਾਂ) ਨੂੰ ਬੁਰਾ ਸਮਝੇਗਾ, ਉਹ ਗੁਨਾਹ ਤੋਂ ਬਰੀ (ਮੁਕਤ) ਰਹੇਗਾ ਅਤੇ ਜੋ ਉਨ੍ਹਾਂ ਦੇ ਬੁਰੇ ਕੰਮਾਂ ਨੂੰ ਬੁਰਾ ਕਹੇਗਾ, ਉਹ ਸੁਰੱਖਿਅਤ ਰਹੇਗਾ। ਲੇਕਿਨ ਜੋ (ਉਨ੍ਹਾਂ ਦੇ ਬੁਰੇ ਕੰਮਾਂ ਤੋਂ) ਸਤੁੰਸ਼ਟ ਰਹੇਗਾ ਅਤੇ ਉਨ੍ਹਾਂ ਦੀ ਪੈਰਵੀ ਕਰੇਗਾ (ਉਹ ਬਰਬਾਦ ਹੋ ਜਾਵੇਗਾ।)" ਸਹਾਬੀਆਂ ਨੇ ਪੁੱਛਿਆ: ਹੇ ਅੱਲਾਹ ਦੇ ਰਸੂਲ! ਕੀ ਅਸੀਂ ਉਨ੍ਹਾਂ ਨਾਲ ਜੰਗ ਨਾ ਕਰੀਏ? ਆਪ ﷺ ਨੇ ਫਰਮਾਇਆ: "ਨਹੀਂ, ਜਦੋਂ ਤੱਕ ਉਹ ਨਮਾਜ਼ ਪੜ੍ਹਦੇ ਰਹਿਣ।"

[صحيح] - [رواه مسلم] - [صحيح مسلم - 1854]

ਵਿਆਖਿਆ

ਅੱਲਾਹ ਦੇ ਨਬੀ ﷺ ਨੇ ਦੱਸਿਆ ਹੈ ਕਿ ਸਾਡੇ ਹਾਕਮ (ਸ਼ਾਸਕ) ਅਜਿਹੇ ਲੋਕ ਬਣ ਜਾਣਗੇ, ਜਿਨ੍ਹਾਂ ਦੇ ਕੁੱਝ ਕੰਮ ਸ਼ਰੀਅਤ ਦੇ ਮੁਤਾਬਕ ਹੋਣ ਕਾਰਨ ਸਾਨੂੰ ਸਹੀ ਲੱਗਣਗੇ ਅਤੇ ਕੁੱਝ ਕੰਮ ਸ਼ਰੀਅਤ ਦੇ ਵਿਰੁੱਧ ਹੋਣ ਕਾਰਨ ਸਾਨੂੰ ਗਲਤ ਲੱਗਣਗੇ। ਇਸ ਤਰ੍ਹਾਂ ਦੇ ਹਲਾਤ ਵਿੱਚ ਜੋ ਵਿਅਕਤੀ ਉਨ੍ਹਾਂ ਦੇ ਗਲਤ ਕੰਮਾਂ ਨੂੰ ਆਪਣੇ ਦਿਲ ਵਿੱਚ ਬੁਰਾ ਸਮਝੇਗਾ ਅਤੇ ਇਸ ਸਥਿਤੀ ਵਿੱਚ ਨਹੀਂ ਹੋਵੇਗਾ ਕਿ ਉਨ੍ਹਾਂ ਦਾ ਖੰਡਨ ਕਰ ਸਕੇ, ਤਾਂ ਉਹ ਗੁਨਾਹ ਅਤੇ ਮੁਨਾਫ਼ਕਤ (ਦੋਗਲੇਪਣ) ਤੋਂ ਬਰੀ ਮੰਨਿਆ ਜਾਵੇਗਾ। ਇਸੇ ਤਰ੍ਹਾਂ ਜਿਸ ਦੇ ਕੋਲ ਉਸਨੂੰ ਹਾਥ ਨਾਲ ਰੋਕਣ ਜਾਂ ਜ਼ਬਾਨ ਨਾਲ ਖੰਡਨ ਕਰਨ ਦੀ ਤਾਕਤ ਹੋਵੇਗੀ ਅਤੇ ਉਹ ਆਪਣੀ ਇਸ ਤਾਕਤ ਦੀ ਵਰਤੋਂ ਕਰੇਗਾ, ਉਹ ਗੁਨਾਹ ਅਤੇ ਉਸ ਵਿੱਚ ਸ਼ਾਮਲ ਹੋਣ ਤੋਂ ਬਚਿਆ ਰਹੇਗਾ। ਲੇਕਿਨ ਇਸ ਦੇ ਉਲਟ ਜੋ ਉਨ੍ਹਾਂ ਦੇ ਬੁਰੇ ਕੰਮਾਂ 'ਤੇ ਰਾਜ਼ੀ ਰਹੇਗਾ ਅਤੇ ਉਨ੍ਹਾਂ ਦੇ ਨਕਸ਼ੇਕਦਮ 'ਤੇ ਚੱਲੇਗਾ, ਉਹ ਵੀ ਉਨ੍ਹਾਂ ਵਾਂਗ ਬਰਬਾਦੀ ਦਾ ਸ਼ਿਕਾਰ ਹੋ ਜਾਵੇਗਾ।
ਫੇਰ ਸਹਾਬੀਆਂ (ਸਾਥੀਆਂ) ਨੇ ਨਬੀ ﷺ ਤੋਂ ਪੁੱਛਿਆ ਕਿ ਕੀ ਅਸੀਂ ਅਜਿਹੇ ਹਾਕਮਾਂ ਨਾਲ ਜੰਗ ਨਾ ਕਰੀਏ? ਤਾਂ ਆਪ ﷺ ਨੇ ਉਨ੍ਹਾਂ ਨੂੰ ਇਸ ਤੋਂ ਮਨਾਹ ਕਰ ਦਿੱਤਾ ਅਤੇ ਫਰਮਾਇਆ ਕਿ ਨਹੀਂ, ਅਜਿਹਾ ਉਸ ਸਮੇਂ ਤੱਕ ਨਾ ਕਰਨਾ, ਜਦੋਂ ਤੱਕ ਉਹ ਤੁਹਾਡੇ ਵਿਚਕਾਰ ਨਮਾਜ਼ ਪੜ੍ਹਦੇ ਰਹਿਣ।

ਹਦੀਸ ਦੇ ਫਾਇਦੇ ਵਿੱਚੋਂ

  1. ਮੁੰਹਮਦ ﷺ ਦੇ ਨਬੀ ਹੋਣ ਦੀ ਇੱਕ ਦਲੀਲ ਇਹ ਹੈ ਕਿ ਆਪ ﷺ ਨੇ ਭਵਿੱਖ ਵਿੱਚ ਵਾਪਰਨ ਵਾਲੀਆਂ ਘਟਨਾਵਾਂ ਦੀ ਭਵਿੱਖਬਾਣੀ ਕੀਤੀ ਅਤੇ ਉਹ ਘਟਨਾਵਾਂ ਬਿਲਕੁਲ ਉਸੇ ਤਰ੍ਹਾਂ ਵਾਪਰੀਆਂ ਜਿਵੇਂ ਆਪ ﷺ ਨੇ ਭਵਿੱਖਬਾਣੀ ਕੀਤੀ ਸੀ।
  2. ਗਲਤ ਕੰਮ 'ਤੇ ਰਾਜ਼ੀ ਹੋਣਾ ਜਾਇਜ਼ ਨਹੀਂ ਅਤੇ ਨਾ ਹੀ ਉਸ ਵਿੱਚ ਸ਼ਾਮਲ ਹੋਣਾ ਜਾਇਜ਼ ਹੈ, ਸਗੋਂ ਉਸਦਾ ਇਨਕਾਰ ਤੇ ਖੰਡਨ ਕਰਨਾ ਵਾਜਿਬ (ਜ਼ਰੂਰੀ) ਹੈ।
  3. ਜਦੋਂ ਹਾਕਮ ਸ਼ਰੀਅਤ ਵਿਰੋਧੀ ਕੰਮ ਕਰਨ ਲੱਗ ਜਾਣ, ਤਾਂ ਉਨ੍ਹਾਂ ਕੰਮਾਂ ਵਿੱਚ ਉਨ੍ਹਾਂ ਦੀ ਆਗਿਆ ਦਾ ਪਾਲਣ ਕਰਨਾ ਜਾਇਜ਼ ਨਹੀਂ ਹੈ।
  4. ਮੁਸਲਮਾਨ ਹਾਕਮਾਂ ਵਿਰੁੱਧ ਬਗਾਵਤ ਕਰਨਾ ਜਾਇਜ਼ ਨਹੀਂ ਹੈ। ਕਿਉਂਕਿ ਇਸ ਨਾਲ ਵੱਡਾ ਫਸਾਦ (ਦੰਗਾ) ਹੋਵੇਗਾ, ਲੋਕਾਂ ਦਾ ਖੂਨ ਬਹੇਗਾ ਅਤੇ ਅਮਨ-ਸ਼ਾਂਤੀ ਭੰਗ ਹੋਵੇਗੀ। ਇਸ ਲਈ ਨਾਫ਼ਰਮਾਨ ਹਾਕਮਾਂ ਦੇ ਮਾੜੇ ਵਿਹਾਰ ਨੂੰ ਸਹਿਣਾ ਅਤੇ ਉਨ੍ਹਾਂ ਦੇ ਅੱਤਿਆਚਾਰਾਂ 'ਤੇ ਸਬਰ ਕਰਨਾ, ਇਸ (ਫਸਾਦ) ਨਾਲੋਂ ਵਧੇਰੇ ਚੰਗਾ ਹੈ।
  5. ਨਮਾਜ਼ ਦੀ ਵੱਡੀ ਅਹਿਮੀਅਤ (ਮਹੱਤਤਾ) ਹੈ। ਨਮਾਜ਼ ਹੀ ਕੁਫ਼ਰ (ਅਧਰਮ) ਅਤੇ ਇਸਲਾਮ ਵਿਚਕਾਰ ਫਰਕ ਕਰਦੀ ਹੈ।
ਅਨੁਵਾਦ ਦਿਖਾਓਣਾ
ਭਾਸ਼ਾ: الإنجليزية الأوردية الإسبانية ਹੋਰ (58)
ਹੋਰ