ਵਰਗੀਕਰਨ: The Creed . Belief in the Divine Decree and Fate .

عَنْ طَاوُسٍ أَنَّهُ قَالَ: أَدْرَكْتُ نَاسًا مِنْ أَصْحَابِ رَسُولِ اللهِ صَلَّى اللهُ عَلَيْهِ وَسَلَّمَ، يَقُولُونَ كُلُّ شَيْءٍ بِقَدَرٍ، قَالَ: وَسَمِعْتُ عَبْدَ اللهِ بْنَ عُمَرَ رضي الله عنهما يَقُولُ: قَالَ رَسُولُ اللهِ صَلَّى اللهُ عَلَيْهِ وَسَلَّمَ:
«كُلُّ شَيْءٍ بِقَدَرٍ، حَتَّى الْعَجْزِ وَالْكَيْسِ، أَوِ الْكَيْسِ وَالْعَجْزِ».

[صحيح] - [رواه مسلم] - [صحيح مسلم: 2655]
المزيــد ...

ਤਾਵੂਸ ਤੋਂ ਰਿਵਾਇਤ ਹੈ ਕਿ ਉਨ੍ਹਾਂ ਨੇ ਕਿਹਾ: ਮੈਂ ਰਸੂਲੁੱਲਾਹ ﷺ ਦੇ ਕੁੱਝ ਸਹਾਬੀਆਂ ਨੂੰ ਪਾਇਆ, ਜੋ ਕਹਿੰਦੇ ਸਨ: ਹਰ ਚੀਜ਼ ਤਕਦੀਰ ਅਨੁਸਾਰ ਸਾਹਮਣੇ ਆਉਂਦੀ ਹੈ।ਤਾਵੂਸ ਕਹਿੰਦੇ ਹਨ ਕਿ ਮੈਂ ਅਬਦੁੱਲਾਹ ਬਿਨ ਉਮਰ (ਰਜ਼ੀਅੱਲਾਹੁ ਅਨਹੁਮਾ) ਨੂੰ ਇਹ ਕਹਿੰਦੇ ਹੋਏ ਸੁਣਿਆ ਕਿ ਰਸੂਲੁੱਲਾਹ ﷺ ਨੇ ਫਰਮਾਇਆ:
"ਹਰ ਚੀਜ਼ ਤਕਦੀਰ ਨਾਲ ਸਾਹਮਣੇ ਆਉਂਦੀ ਹੈ; ਇੱਥੋਂ ਤੱਕ ਕਿ (ਕਿਸੇ ਕੰਮ ਨੂੰ ਕਰਨ ਦੀ) ਸਮਰੱਥਾ ਤੇ ਅਸਮਰੱਥਾ ਵੀ ਜਾਂ ਅਸਮਰੱਥਾ ਤੇ ਸਮਰੱਥਾ ਵੀ।"

[صحيح] - [رواه مسلم] - [صحيح مسلم - 2655]

ਵਿਆਖਿਆ

ਅੱਲਾਹ ਦੇ ਨਬੀ ﷺ ਨੇ ਦੱਸਿਆ ਹੈ ਕਿ ਹਰ ਚੀਜ਼ (ਅੱਲਾਹ ਦੀ ਲਿਖੀ) ਤਕਦੀਰ ਅਨੁਸਾਰ ਹੀ ਸਾਹਮਣੇ ਆਉਂਦੀ ਹੈ। ਇੱਥੋਂ ਤੱਕ ਕਿ "العجز" (ਅਸਮਰੱਥਾ) ਵੀ। ਭਾਵ ਦੁਨੀਆ ਤੇ ਅਖਰਤ ਨਾਲ ਸਬੰਧਤ ਜ਼ਰੂਰੀ ਕੰਮਾਂ ਨੂੰ ਨਾ ਕਰਨਾ, ਉਨ੍ਹਾਂ ਵਿੱਚ ਟਾਲ ਮਟੋਲ ਕਰਨਾ ਅਤੇ ਕੰਮ ਪੂਰਾ ਕਰਨ ਦੇ ਸਮੇਂ ਨੂੰ ਬੀਤ ਜਾਣ ਦੇਣਾ। ਇਸੇ ਤਰ੍ਹਾਂ "الْكَيْسُ" (ਸਮਰੱਥਾ) ਵੀ। ਭਾਵ ਦੁਨੀਆ ਤੇ ਅਖਰਤ ਨਾਲ ਸਬੰਧਤ ਕੰਮਾਂ ਵਿੱਚ ਚੁਸਤੀ ਅਤੇ ਮਹਾਰਤ ਰੱਖਣਾ। ਅੱਲਾਹ ਤਆਲਾ ਨੇ ਸਮਰੱਥਾ ਤੇ ਅਸਮਰੱਥਾ ਸਹਿਤ ਹਰ ਚੀਜ਼ ਨੂੰ ਤਕਦੀਰ (ਕਿਸਮਤ) ਵਿੱਚ ਲਿੱਖ ਦਿੱਤਾ ਹੈ। ਦੁਨੀਆ ਦੀ ਜੋ ਵੀ ਘਟਨਾ ਘਟਦੀ ਹੈ, ਉਹ ਅੱਲਾਹ ਦੇ ਇਲਮ (ਜਾਣਕਾਰੀ) ਅਤੇ ਇਰਾਦੇ (ਮਰਜ਼ੀ) ਨਾਲ ਹੀ ਘਟਦੀ ਹੈ।

ਹਦੀਸ ਦੇ ਫਾਇਦੇ ਵਿੱਚੋਂ

  1. ਤਕਦੀਰ ਦੇ ਬਾਰੇ ਸਹਾਬਾ (ਰਜ਼ੀਅੱਲਾਹੁ ਅਨਹੁਮ) ਦੇ ਅਕੀਦੇ (ਵਿਚਾਰਧਾਰਾ) ਦਾ ਬਿਆਨ।
  2. ਹਰ ਚੀਜ਼ ਅੱਲਾਹ ਦੀ ਲਿਖੀ ਤਕਦੀਰ ਅਨੁਸਾਰ ਹੁੰਦੀ ਹੈ, ਇੱਥੇ ਤੱਕ ਕਿ ਅਸੱਮਰਥਾ (ਬੇਕਾਰੀ) ਅਤੇ ਸਮਰੱਥਾ (ਚੁਸਤੀ ਤੇ ਜੋਸ਼) ਵੀ।
  3. ਸਹਾਬਾ (ਰਜ਼ੀਅੱਲਾਹੁ ਅਨਹੁਮ) ਰਸੂਲ ﷺ ਦੀਆਂ ਹਦੀਸਾਂ ਨੂੰ ਸਹੀ ਤਰੀਕੇ ਨਾਲ ਦਰਜ ਕਰਨ ਵਿੱਚ ਪੂਰੀ ਛਾਣਬੀਣ ਕਰਦੇ ਅਤੇ ਉਨ੍ਹਾਂ ਨੂੰ ਅੱਗੇ ਪਹੁੰਚਾਉਣ ਵਿੱਚ ਪੂਰੀ ਸਾਵਧਾਨੀ ਵਰਤਦੇ ਸਨ।
  4. ਸਾਨੂੰ ਚੰਗੀ ਤੇ ਮਾੜੀ ਹਰ ਪ੍ਰਕਾਰ ਦੀ ਤਕਦੀਰ 'ਤੇ ਈਮਾਨ ਰੱਖਣਾ ਚਾਹੀਦਾ ਹੈ।
ਅਨੁਵਾਦ ਦਿਖਾਓਣਾ
ਭਾਸ਼ਾ: الإنجليزية الأوردية الإسبانية ਹੋਰ (68)
ਹੋਰ