عَنْ عَبْدِ اللهِ بْنِ عَمْرِو بْنِ الْعَاصِ رضي الله عنهما قَالَ: سَمِعْتُ رَسُولَ اللهِ صَلَّى اللهُ عَلَيْهِ وَسَلَّمَ يَقُولُ:
«كَتَبَ اللهُ مَقَادِيرَ الْخَلَائِقِ قَبْلَ أَنْ يَخْلُقَ السَّمَاوَاتِ وَالْأَرْضَ بِخَمْسِينَ أَلْفَ سَنَةٍ، قَالَ: وَعَرْشُهُ عَلَى الْمَاءِ».

[صحيح] - [رواه مسلم] - [صحيح مسلم: 2653]
المزيــد ...

ਇਸ ਅਨੁਵਾਦ ਨੂੰ ਹੋਰ ਸਮੀਖਿਆ ਅਤੇ ਪੜਤਾਲ ਦੀ ਲੋੜ ਹੈ.

ਅਬਦੁੱਲਾਹ ਬਿਨ ਅਮਰ ਬਿਨ ਆਸ (ਰਜ਼ੀਅੱਲਾਹੁ ਅਨਹੁਮਾ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਮੈਂ ਅੱਲਾਹ ਦੇ ਰਸੂਲ ﷺ ਨੂੰ ਇਹ ਫਰਮਾਉਂਦੇ ਹੋਏ ਸੁਣਿਆ ਹੈ:
"ਅੱਲਾਹ ਤਆਲਾ ਨੇ ਆਸਮਾਨਾਂ ਅਤੇ ਜ਼ਮੀਨ ਦੀ ਰਚਨਾ ਕਰਨ ਤੋਂ ਪੰਜਾਹ ਹਜ਼ਾਰ ਸਾਲ ਪਹਿਲਾਂ ਮਖਲੂਕਾਂ (ਰਚਨਾਵਾਂ) ਦੀ ਤਕਦੀਰਾਂ ਲਿਖ ਦਿੱਤੀਆਂ ਸਨ।" ਅਤੇ ਆਪ ﷺ ਨੇ ਫਰਮਾਇਆ: "ਉਸ ਵੇਲੇ ਅੱਲਾਹ ਦਾ ਅਰਸ਼ (ਤਖਤ) ਪਾਣੀ ਉੱਤੇ ਸੀ।"

[صحيح] - [رواه مسلم] - [صحيح مسلم - 2653]

ਵਿਆਖਿਆ

ਨਬੀ ﷺ ਨੇ ਦੱਸਿਆ ਹੈ ਕਿ ਅੱਲਾਹ ਤਆਲਾ ਨੇ ਸ੍ਰਿਸ਼ਟੀ ਦੀ ਮਖਲੂਕਾਂ ਨਾਲ ਜੁੜੀਆਂ ਹੋਈਆਂ ਘਟਨਾਵਾਂ; ਜਿਵੇਂ ਜੀਵਨ, ਮੌਤ, ਰੋਜ਼ੀ-ਰੋਟੀ ਆਦਿ; ਨੂੰ ਆਸਮਾਨਾਂ ਅਤੇ ਧਰਤੀ ਦੀ ਰਚਨਾ ਤੋਂ ਪੰਜਾਹ ਹਜ਼ਾਰ ਸਾਲ ਪਹਿਲਾਂ ਹੀ ਪੂਰੇ ਵੇਰਵੇ ਲੌਹੇ ਮਹਿਫੂਜ਼ ਵਿੱਚ ਲਿਖ ਦਿੱਤਾ ਸੀ। ਸੋ ਇਹ ਸਾਰੀਆਂ ਘਟਨਾਵਾਂ ਅੱਲਾਹ ਦੇ ਫੈਸਲੇ ਅਨੁਸਾਰ ਹੀ ਵਾਪਰਨਗੀਆਂ। ਇਸ ਲਈ ਦੁਨੀਆ ਵਿੱਚ ਹੋਣ ਵਾਲਾ ਹਰ ਕੰਮ ਅੱਲਾਹ ਦੇ ਫ਼ੈਸਲੇ ਅਤੇ ਤਕਦੀਰ ਦੇ ਅਨੁਸਾਰ ਹੀ ਹੁੰਦਾ ਹੈ। ਸੋ ਜੋ ਕੁੱਝ ਵੀ ਬੰਦੇ ਦੇ ਹਿੱਸੇ ਵਿੱਚ ਆਇਆ, ਉਹ ਉਸਤੋਂ ਦੂਰ ਨਹੀਂ ਜਾ ਸਕਦਾ ਸੀ ਅਤੇ ਜੋ ਕੁੱਝ ਉਸਦੇ ਹੱਥੋਂ ਨਿੱਕਲ ਗਿਆ, ਉਹ ਕਦੀ ਵੀ ਉਸਨੂੰ ਮਿਲ ਨਹੀਂ ਸਕਦਾ ਸੀ।

ਹਦੀਸ ਦੇ ਫਾਇਦੇ ਵਿੱਚੋਂ

  1. ਅੱਲਾਹ ਦੇ ਫੈਸਲੇ ਅਤੇ ਤਕਦੀਰ 'ਤੇ ਈਮਾਨ ਰੱਖਣਾ ਵਾਜਿਬ (ਜ਼ਰੂਰੀ) ਹੈ।
  2. ਤਕਦੀਰ ਦਾ ਮਤਲਬ ਹੈ: ਅੱਲਾਹ ਤਆਲਾ ਸਾਰੀਆਂ ਚੀਜ਼ਾਂ ਬਾਰੇ ਜਾਣਦਾ ਹੈ, ਉਸ ਨੇ ਉਨ੍ਹਾਂ ਚੀਜ਼ਾਂ ਨੂੰ (ਲੌਹੇ-ਮਹਿਫੂਜ਼ ਵਿੱਚ) ਲਿਖ ਰੱਖਿਆ ਹੈ, ਦੁਨੀਆ ਵਿੱਚ ਜੋ ਕੁੱਝ ਵਾਪਰ ਰਿਹਾ ਹੈ ਅੱਲਾਹ ਦੀ ਮਰਜ਼ੀ ਨਾਲ ਵਾਪਰ ਹੀ ਰਿਹਾ ਹੈ ਅਤੇ ਉਹੀ ਸਭ ਦੀ ਰਚਨਾ ਕਰਨ ਵਾਲਾ ਹੈ।
  3. ਇਸ ਗੱਲ 'ਤੇ ਈਮਾਨ ਕਿ ਅਸਮਾਨਾਂ ਅਤੇ ਧਰਤੀ ਦੀ ਰਚਨਾ ਤੋਂ ਪਹਿਲਾਂ ਹੀ ਤਕਦੀਰਾਂ ਲਿਖੀਆਂ ਜਾ ਚੁੱਕੀਆਂ ਹਨ; ਮਨੁੱਖ ਨੂੰ ਰਜ਼ਾ, ਸੰਤੁਸ਼ਟੀ ਅਤੇ ਆਤਮ ਸਮਰਪਣ ਪ੍ਰਦਾਨ ਕਰਦਾ ਹੈ।
  4. ਆਸਮਾਨਾਂ ਅਤੇ ਧਰਤੀ ਦੀ ਰਚਨਾ ਤੋਂ ਪਹਿਲਾਂ ਰਹਿਮਾਨ (ਅੱਲਾਹ) ਦਾ ਅਰਸ਼ ਪਾਣੀ ਉੱਤੇ ਸੀ।
ਅਨੁਵਾਦ ਦਿਖਾਓਣਾ
ਭਾਸ਼ਾ: الإنجليزية الأوردية الإسبانية ਹੋਰ (69)
ਹੋਰ