عن أبي هريرة رضي الله عنه أن رسول الله صلى الله عليه وسلم قال:
«أَتَدْرُونَ مَا الْغِيبَةُ؟»، قَالُوا: اللهُ وَرَسُولُهُ أَعْلَمُ، قَالَ: «ذِكْرُكَ أَخَاكَ بِمَا يَكْرَهُ»، قِيلَ: أَفَرَأَيْتَ إِنْ كَانَ فِي أَخِي مَا أَقُولُ؟ قَالَ: «إِنْ كَانَ فِيهِ مَا تَقُولُ فَقَدِ اغْتَبْتَهُ، وَإِنْ لَمْ يَكُنْ فِيهِ فَقَدْ بَهَتَّهُ».
[صحيح] - [رواه مسلم] - [صحيح مسلم: 2589]
المزيــد ...
ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਰਸੂਲ ﷺ ਨੇ ਫਰਮਾਇਆ:
«ਕੀ ਤੁਸੀਂ ਜਾਣਦੇ ਹੋ ਕਿ ਗ਼ੀਬਤ ਕੀ ਹੈ?» ਉਨ੍ਹਾਂ (ਸਹਾਬੀਆਂ) ਨੇ ਕਿਹਾ: ਅੱਲਾਹ ਅਤੇ ਉਸ ਦਾ ਰਸੂਲ ਹੀ ਬਿਹਤਰ ਜਾਣਦੇ ਹਨ। ਆਪ ﷺ ਨੇ ਫਰਮਾਇਆ: "ਗ਼ੀਬਤ ਇਹ ਹੈ ਕਿ ਤੁਸੀਂ ਆਪਣੇ ਭਾਈ ਬਾਰੇ ਚਰਚਾ ਅਜਿਹੀ ਗੱਲ ਨਾਲ ਕਰੋ, ਜੋ ਉਸ ਨੂੰ ਪਸੰਦ ਨਾ ਹੋਵੇ।" ਕਿਸੇ ਨੇ ਪੁੱਛਿਆ: ਜੇਕਰ ਸੱਚ-ਮੁੱਚ ਮੇਰੇ ਭਾਈ ਵਿੱਚ ਉਹ ਗੱਲ ਹੋਵੇ ਜੋ ਮੈਂ ਕਹਿ ਰਿਹਾ ਹਾਂ, ਤਾਂ ਵੀ? ਆਪ ﷺ ਨੇ ਫਰਮਾਇਆ: "ਜੇਕਰ ਉਹ ਗੱਲ ਉਸ ਵਿੱਚ ਹੈ ਜੋ ਤੂੰ ਕਹਿ ਰਿਹਾ ਹੈ, ਤਾਂ ਤੂੰ ਉਸ ਦੀ ਗ਼ੀਬਤ ਕੀਤੀ ਅਤੇ ਜੇਕਰ ਉਹ ਗੱਲ ਨਹੀਂ ਹੈ, ਤਾਂ ਤੂੰ ਉਸ 'ਤੇ ਝੂਠਾ ਆਰੋਪ ਲਗਾਇਆ ਹੈ।"
[صحيح] - [رواه مسلم] - [صحيح مسلم - 2589]
ਅੱਲਾਹ ਦੇ ਨਬੀ ﷺ ਇਸ ਹਦੀਸ ਵਿੱਚ ਗ਼ੀਬਤ- ਜੋ ਕਿ ਹਰਾਮ ਹੈ- ਦੀ ਵਿਆਖਿਆ ਕਰਦੇ ਹਨ। ਗ਼ੀਬਤ ਦੀ ਪਰਿਭਾਸ਼ਾ ਇਹ ਹੈ ਕਿ: ਕਿਸੇ ਮੁਸਲਮਾਨ ਦੀ ਗੈਰ-ਹਾਜ਼ਰੀ ਵਿੱਚ ਉਸ ਬਾਰੇ ਅਜਿਹੀ ਗੱਲ ਕਹਿਣਾ, ਜੋ ਉਸਨੂੰ ਪਸੰਦ ਨਾ ਹੋਵੇ। ਭਾਵੇਂ ਕਹੀ ਗਈ ਗੱਲ ਦਾ ਸਬੰਧ ਉਸ ਦੀ ਸਰੀਰਕ ਬਣਤਰ ਨਾਲ ਹੋਵੇ ਜਾਂ ਉਸਦੇ ਨੈਤਿਕ ਆਚਰਣ ਤੇ ਆਦਤ ਨਾਲ ਹੋਵੇ। ਜਿਵੇਂ ਕਿਸੇ ਨੂੰ ਅੰਨ੍ਹਾ, ਬੋਲਾ, ਧੋਖੇਬਾਜ਼, ਝੂਠਾ ਆਦਿ ਕਹਿਣਾ, ਜਿਸ ਨਾਲ ਉਸਦਾ ਅਪਮਾਨ ਤੇ ਬੇਇੱਜ਼ਤੀ ਹੋਵੇ। ਭਾਵੇਂ ਉਹ ਗੱਲ ਉਸ ਵਿਅਕਤੀ ਵਿੱਚ ਮੌਜੂਦ ਹੀ ਕਿਉਂ ਨਾ ਹੋਵੇ।
ਜੇਕਰ ਉਹ ਗੱਲ (ਲੱਛਣ) ਉਸ ਵਿਅਕਤੀ ਵਿੱਚ ਮੌਜੂਦ ਨਾ ਹੋਵੇ, ਤਾਂ ਇਹ ਝੂਠਾ ਆਰੋਪ ਹੈ, ਜਿਸਨੂੰ ਅਰਬੀ ਭਾਸ਼ਾ ਵਿੱਚ ਬਹੁਤਾਨ ਕਿਹਾ ਜਾਂਦਾ ਹੈ ਅਤੇ ਇਹ ਗ਼ੀਬਤ ਤੋਂ ਵੀ ਵੱਡਾ ਗੁਨਾਹ ਹੈ।