عَن أَبِي سَعِيدٍ الْخُدْرِيِّ رضي الله عنه قَالَ: قَالَ رَسُولُ اللهِ صَلَّى اللهُ عَلَيْهِ وَسَلَّمَ:
«إِذَا تَثَاءَبَ أَحَدُكُمْ فَلْيُمْسِكْ بِيَدِهِ عَلَى فِيهِ، فَإِنَّ الشَّيْطَانَ يَدْخُلُ».
[صحيح] - [رواه مسلم] - [صحيح مسلم: 2995]
المزيــد ...
ਹਜ਼ਰਤ ਅਬੂ ਸਈਦ ਖੁਦਰੀ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਰਸੂਲੁੱਲਾਹ ﷺ ਨੇ ਫਰਮਾਇਆ:
"ਜੇ ਤੁਸੀਂ ਜਮਾਈ ਲਓ, ਤਾਂ ਆਪਣੇ ਮੂੰਹ 'ਤੇ ਹੱਥ ਰੱਖੋ; ਕਿਉਂਕਿ ਸ਼ੈਤਾਨ ਦਾਖਲ ਹੁੰਦਾ ਹੈ۔"
[صحيح] - [رواه مسلم] - [صحيح مسلم - 2995]
ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਨੇ ਉਸ ਵਿਅਕਤੀ ਨੂੰ ਹਿਦਾਇਤ ਦਿਤੀ ਜਿਸ ਨੇ ਆਲਸ ਜਾਂ ਪੇਟ ਭਰਾਪੇ ਆਦਿ ਕਰਕੇ ਅੰਗਡਾਈ ਲਈ ਕਿ ਉਹ ਆਪਣੇ ਮੂੰਹ 'ਤੇ ਹੱਥ ਰੱਖ ਕੇ ਉਸਨੂੰ ਬੰਦ ਕਰ ਲਵੇ, ਕਿਉਂਕਿ ਜੇ ਮੂੰਹ ਖੁੱਲਾ ਛੱਡਿਆ ਜਾਵੇ ਤਾਂ ਸ਼ੈਤਾਨ ਉਸ ਵਿੱਚ ਦਾਖਲ ਹੋ ਜਾਂਦਾ ਹੈ, ਇਸ ਲਈ ਹੱਥ ਰੱਖਣਾ ਉਸ ਦੇ ਦਾਖਲ ਹੋਣ ਤੋਂ ਰੋਕ ਬਣ ਜਾਂਦਾ ਹੈ।