عن ابن عمر رضي الله عنهما قال: قال رسول الله صلى الله عليه وسلم:
«مَا زَالَ يُوصِينِي جِبْرِيلُ بِالْجَارِ، حَتَّى ظَنَنْتُ أَنَّهُ سَيُوَرِّثُهُ».
[صحيح] - [متفق عليه] - [صحيح البخاري: 6014]
المزيــد ...
ਅਬਦੁੱਲਾਹ ਬਿਨ ਉਮਰ (ਰਜ਼ੀਅੱਲਾਹੁ ਅਨਹੁਮਾ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ:
"ਜਿਬਰਾਈਲ (ਅ.) ਮੈਨੂੰ ਪੜੋਸੀ (ਦੇ ਹੱਕਾਂ) ਬਾਰੇ ਇੰਨੀ ਜ਼ਿਆਦਾ ਨਸੀਹਤ ਕਰਦੇ ਰਹੇ, ਕਿ ਮੈਨੂੰ ਲੱਗਣ ਲੱਗਾ ਕਿ ਉਹ ਪੜੋਸੀ ਨੂੰ ਵਾਰਿਸ ਬਣਾ ਦੇਣਗੇ।"
[صحيح] - [متفق عليه] - [صحيح البخاري - 6014]
ਅੱਲਾਹ ਦੇ ਨਬੀ ﷺ ਦੱਸਦੇ ਹਨ ਕਿ ਜਿਬਰਾਈਲ (ਅ.) ਆਪ ਨੂੰ ਪੜੋਸੀ — ਭਾਵੇਂ ਉਹ ਮੁਸਲਮਾਨ ਹੋਵੇ ਜਾਂ ਗੈਰ ਮੁਸਲਮਾਨ, ਰਿਸ਼ਤੇਦਾਰ ਹੋਵੇ ਜਾਂ ਗੈਰ ਰਿਸ਼ਤੇਦਾਰ— ਦਾ ਧਿਆਨ ਰੱਖਦੇ ਹੋਏ ਉਸ ਦੇ ਹੱਕਾਂ ਨੂੰ ਪੂਰਾ ਕਰਨ, ਉਸਨੂੰ ਤਕਲੀਫ ਨਾ ਦੇਣ, ਉਸ ਨਾਲ ਚੰਗਾ ਵਿਹਾਰ ਕਰਨ ਅਤੇ ਉਸ ਵੱਲੋਂ ਦਿੱਤੀ ਜਾਣ ਵਾਲੀ ਤਕਲੀਫ਼ ਉੱਤੇ ਸਬਰ ਕਰਨ ਦਾ ਹੁਕਮ ਇਸ ਪ੍ਰਕਾਰ ਵਾਰ-ਵਾਰ ਦਿੰਦੇ ਰਹੇ ਕਿ ਆਪ ﷺ ਨੂੰ ਇੰਨੀ ਜ਼ਿਆਦਾ ਨਸੀਹਤ ਮਿਲਣ 'ਤੇ ਇਹ ਲੱਗਣ ਲੱਗਾ ਕਿ ਆਪ ﷺ 'ਤੇ ਅਜਿਹੀ ਵਹੀ (ਰੱਬੀ ਬਾਣੀ) ਉੱਤਰਨ ਵਾਲੀ ਹੈ ਜਿਸ ਵਿੱਚ ਮ੍ਰਿਤਕ ਦੇ ਛੱਡੇ ਹੋਏ ਮਾਲ ਵਿੱਚ ਪੜੋਸੀ ਨੂੰ ਵੀ ਹਿੱਸੇਦਾਰ ਬਣਾਉਣ ਦੀ ਗੱਲ ਹੋਵੇਗੀ।